21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੇਂਡੂ ਖੇਤਰ ਨੂੰ ਨਿਗਮ 'ਚ ਸ਼ਾਮਿਲ ਕਰਨ ਦਾ ਡਟਵਾਂ ਵਿਰੋਧ ਕਰਾਂਗੇ-ਜਥੇਦਾਰ ਅਜਮੇਰ ਸਿੰਘ ਰਤਨ/ਸਾਬਕਾ ਸਰਪੰਚ ਗਰੇਵਾਲ

ਅਜੀਤ ਡੈਸਕ 02-01-2026
ਜੋਧਾਂ, 1 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪੇਂਡੂ ਖੇਤਰ ਨੂੰ ਕਾਰਪੋਰੇਸ਼ਨ ਵਿਚ ਸ਼ਾਮਿਲ ਕਰਨ ਦੇ ਵਿਰੋਧ ਵਿਚ ਦਿੱਤੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਜਥੇਦਾਰ ਅਜਮੇਰ ਸਿੰਘ ਰਤਨ ਅਤੇ ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਜੋਧਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਦੀਆਂ ਜ਼ਮੀਨ ਧੱਕੇ ਨਾਲ ਐਕਵਾਇਰ ਕਰਨ ਦੀ ਗ਼ਲਤ ਨੀਤੀ ਲਿਆਂਦੀ ਸੀ ਉਸ ਦਾ ਹਰ ਵਰਗ ਵਲੋਂ ਵਿਰੋਧ ਕੀਤਾ ਗਿਆ ਸੀ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਦਾ ਨੋਟੀਫ਼ਿਕੇਸ਼ਨ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ¢ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੁਣ ਲੁਧਿਆਣਾ ਦੇ 110 ਪਿੰਡਾਂ ਨੂੰ ਕਾਰਪੋਰੇਸ਼ਨ 'ਚ ਸ਼ਾਮਿਲ ਕਰਨ ਦੀਆਂ ਜੋ ਚਰਚਾਵਾਂ ਚੱਲ ਰਹੀਆਂ ਹਨ ਉਨ੍ਹਾਂ ਨੂੰ ਵੀ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਜਥੇਦਾਰ ਅਜਮੇਰ ਸਿੰਘ ਰਤਨ ਅਤੇ ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਜੋਧਾਂ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਹਲਕੇ ਦਾਖੇ ਦੇ ਲੋਕ ਪੰਜਾਬ ਸਰਕਾਰ ਦੀ ਇਸ ਘਿਨਾਉਣੀ ਹਰਕਤ ਦਾ ਹੋਰ ਵੀ ਸਖ਼ਤ ਵਿਰੋਧ ਕਰਨ ਲਈ ਇਕ ਵੱਡਾ ਸੰਘਰਸ਼ ਵਿੱਢਣਗੇ |
ਪਿਛਲੀ ਖ਼ਬਰ ਖੰਨਾ 'ਚ ਬਿਜਲੀ ਬੋਰਡ ਵਲੋਂ ਬੱਤੀਆਂ ਗੁੱਲ, ਲੋਕ ਨਿਰਾਸ਼ ਅਗਲੀ ਖ਼ਬਰ ਅਮੁੱਲ ਡੇਅਰੀ ਨੇ ਮਾਂਗੇਵਾਲ ਫਾਰਮ ਹਾਊਸ 'ਤੇ ਬਲਕਿੰਗ ਮਸ਼ੀਨ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।