06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸਟੀਕ ਵੰਡੇ

ਬਰੇਟਾ, 5 ਨਵੰਬਰ (ਪਾਲ ਸਿੰਘ ਮੰਡੇਰ)- ਆਲ ਇਜ ਵੰਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤਾ ਜਾ ਰਹੇ ਹਨ, ਗੁਰਬਾਣੀ ਨੂੰ ਸਮਝ ਕੇ ਪੜ੍ਹਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੰਜ ਬਾਣੀਆਂ ਦੀ ਸਰਲ ਵਿਆਖਿਆ ਦੀਆਂ ਸਟੀਕਾਂ, ਪੰਜਾਬ ਦੇ ਗੁਰੂ ਘਰਾਂ, ਸਕੂਲਾਂ ਅਤੇ ਕਾਲਜਾਂ ’ਚ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਸੰਸਥਾ ਦੇ ਹਰਲਾਜ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਗੁਰਬਾਣੀ ਵਿਚਾਰ ਦੇ ਲੰਗਰ ਪ੍ਰੋਗਰਾਮ ਤਹਿਤ ਬਾਬਾ ਧਰਮ ਸਿੰਘ ਵਲੋਂ ਹੋਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਵਿਖੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਗੁਰਬਾਣੀ ਸਟੀਕਾਂ ਵੰਡੀਆਂ ਗਈਆਂ ਅਤੇ ਗੁਰਬਾਣੀ ਨੂੰ ਫ਼ੋਨ ਰਾਹੀਂ ਪੜ੍ਹਨ ਸੁਣਨ ਲਈ ਸੰਸਥਾ ਦੀ ਫ਼ਰੀ ਐਪ ਆਲ ਇਜ ਵੰਨ ਲਾਈਫ ਡਾਊਨਲੋਡ ਕਰਨ ਲਈ ਵੀ ਦੱਸਿਆ ਗਿਆ।

ਅਜੀਤ ਡੈਸਕ 06-11-2026
ਬਰੇਟਾ, 5 ਨਵੰਬਰ (ਪਾਲ ਸਿੰਘ ਮੰਡੇਰ)- ਆਲ ਇਜ ਵੰਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤਾ ਜਾ ਰਹੇ ਹਨ, ਗੁਰਬਾਣੀ ਨੂੰ ਸਮਝ ਕੇ ਪੜ੍ਹਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੰਜ ਬਾਣੀਆਂ ਦੀ ਸਰਲ ਵਿਆਖਿਆ ਦੀਆਂ ਸਟੀਕਾਂ, ਪੰਜਾਬ ਦੇ ਗੁਰੂ ਘਰਾਂ, ਸਕੂਲਾਂ ਅਤੇ ਕਾਲਜਾਂ ’ਚ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਸੰਸਥਾ ਦੇ ਹਰਲਾਜ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਗੁਰਬਾਣੀ ਵਿਚਾਰ ਦੇ ਲੰਗਰ ਪ੍ਰੋਗਰਾਮ ਤਹਿਤ ਬਾਬਾ ਧਰਮ ਸਿੰਘ ਵਲੋਂ ਹੋਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਵਿਖੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਗੁਰਬਾਣੀ ਸਟੀਕਾਂ ਵੰਡੀਆਂ ਗਈਆਂ ਅਤੇ ਗੁਰਬਾਣੀ ਨੂੰ ਫ਼ੋਨ ਰਾਹੀਂ ਪੜ੍ਹਨ ਸੁਣਨ ਲਈ ਸੰਸਥਾ ਦੀ ਫ਼ਰੀ ਐਪ ਆਲ ਇਜ ਵੰਨ ਲਾਈਫ ਡਾਊਨਲੋਡ ਕਰਨ ਲਈ ਵੀ ਦੱਸਿਆ ਗਿਆ। ਹੋਲੀ ਹਾਰਟ ਸਕੂਲ ਦੇ ਪ੍ਰਿੰਸੀਪਲ ਰਣਜੀਤ ਕੌਰ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ ਵਲੋਂ ਆਲ ਇਜ ਵੰਨ ਫਾਊਂਡੇਸ਼ਨ ਕੈਨੇਡਾ ਦੇ ਮੁਖੀ ਐਨ. ਆਰ. ਆਈ ਮਨਜੀਤ ਸਿੰਘ ਨਰਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਾਬਾ ਧਰਮ ਸਿੰਘ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ’ਚ ਨਸ਼ਿਆਂ ਖਿਲਾਫ਼ ਚਰਚਾ ਅਗਲੀ ਖ਼ਬਰ ਸੰਗਰੂਰ ਰੈਲੀ ਦੀ ਸਫ਼ਲਤਾ ਲਈ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਦੀ ਮਿਹਨਤ ਸ਼ਲਾਘਾਯੋਗ : ਕਾਂਗੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।