ਦੁਸਹਿਰੇ ਦੇ ਸਬੰਧ ’ਚ ਨਿਊ ਡਰਾਮੈਟਿਕ ਕਲੱਬ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਭੁੱਚੋ ਮੰਡੀ, 20 ਅਕਤੂਬਰ (ਬਿੱਕਰ ਸਿੰਘ ਸਿੱਧੂ)-ਦਸਹਿਰੇ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿਚ ਸਥਾਨਕ ਨਿਊ ਡਰਾਮੈਟਿਕ ਕਲੱਬ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੈਂਡ-ਵਾਜਿਆਂ ਅਤੇ ਸੁੰਦਰ ਮਨਮੋਹਕ ਝਾਕੀਆਂ ਨਾਲ ਸਜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਪੰਚਾਇਤੀ ਸ਼ਿਵ ਮੰਦਰ ਤੋਂ ਆਰੰਭ ਹੋਈ ਇਹ ਸ਼ੋਭਾ ਯਾਤਰਾ ਮੰਡੀ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਿਚੋਂ ਹੁੰਦੀ ਹੋਈ ਦਸਹਿਰਾ ਗਰਾਊਂਡ ਵਿਖੇ ਪਹੁੰਚ ਕੇ ਸਮਾਪਤ ਹੋਈ।
ਅਜੀਤ ਡੈਸਕ
21-10-2026