21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮੁਰੰਮਤ ਅਧੀਨ ਮੁੱਖ ਸੜਕ ’ਤੇ ਚਿਤਾਵਨੀ ਬੋਰਡ ਨਾ ਲਾਉਣ ਵਿਰੁੱਧ ਸ਼ਿਕਾਇਤ

ਨਥਾਣਾ, 20 ਅਕਤੂਬਰ (ਗੁਰਦਰਸ਼ਨ ਲੁੱਧੜ)-ਸਥਾਨਕ ਭਗਤਾ ਮੁੱਖ ਸੜਕ ’ਤੇ ਪਿੰਡ ਕਲਿਆਣ ਸੁੱਖਾ ਦੇ ਬਿਜਲੀ ਘਰ ਨਜਦੀਕ ਸੜਕ ਦੀ ਮੁਰੰਮਤ ਦਾ ਕੰਮ ਚੱਲਦਾ ਹੋਣ ਦੇ ਚਿਤਾਵਨੀ ਸੂਚਨਾ ਬੋਰਡ ਨਾ ਲੱਗੇ ਹੋਣ ਕਾਰਨ ਰਾਹਗੀਰਾਂ ਵਲੋਂ ਇਸ ਸਬੰਧੀ ਕਾਫ਼ੀ ਇਤਰਾਜ ਉੱਠ ਰਹੇ ਹਨ। ਪਿੰਡ ਦਿਆਲਪੁਰਾ ਮਿਰਜ਼ਾ ਨਿਵਾਸੀ ਟਰਾਂਸਪੋਰਟਰ ਤੀਰਥ ਸਿੰਘ ਸਿੱਧੂ ਨੇ ਸਬੰਧਿਤ ਥਾਣਾ ਨਥਾਣਾ ਵਿਖੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਪਿਛਲੇ ਦਿਨੀ ਉਨ੍ਹਾਂ ਦੀ ਬੱਸ ਦੀ ਇੱਕ ਕਾਰ ਨਾਲ ਹੋਈ ਸਖਤ ਟੱਕਰ ਦੀ ਵਜ੍ਹਾ ਵੀ ਚਿਤਾਵਨੀ ਬੋਰਡ ਨਾ ਲੱਗਿਆ ਹੋਣਾ ਹੈ।

ਅਜੀਤ ਡੈਸਕ 21-10-2026
ਨਥਾਣਾ, 20 ਅਕਤੂਬਰ (ਗੁਰਦਰਸ਼ਨ ਲੁੱਧੜ)-ਸਥਾਨਕ ਭਗਤਾ ਮੁੱਖ ਸੜਕ ’ਤੇ ਪਿੰਡ ਕਲਿਆਣ ਸੁੱਖਾ ਦੇ ਬਿਜਲੀ ਘਰ ਨਜਦੀਕ ਸੜਕ ਦੀ ਮੁਰੰਮਤ ਦਾ ਕੰਮ ਚੱਲਦਾ ਹੋਣ ਦੇ ਚਿਤਾਵਨੀ ਸੂਚਨਾ ਬੋਰਡ ਨਾ ਲੱਗੇ ਹੋਣ ਕਾਰਨ ਰਾਹਗੀਰਾਂ ਵਲੋਂ ਇਸ ਸਬੰਧੀ ਕਾਫ਼ੀ ਇਤਰਾਜ ਉੱਠ ਰਹੇ ਹਨ। ਪਿੰਡ ਦਿਆਲਪੁਰਾ ਮਿਰਜ਼ਾ ਨਿਵਾਸੀ ਟਰਾਂਸਪੋਰਟਰ ਤੀਰਥ ਸਿੰਘ ਸਿੱਧੂ ਨੇ ਸਬੰਧਿਤ ਥਾਣਾ ਨਥਾਣਾ ਵਿਖੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਪਿਛਲੇ ਦਿਨੀ ਉਨ੍ਹਾਂ ਦੀ ਬੱਸ ਦੀ ਇੱਕ ਕਾਰ ਨਾਲ ਹੋਈ ਸਖਤ ਟੱਕਰ ਦੀ ਵਜ੍ਹਾ ਵੀ ਚਿਤਾਵਨੀ ਬੋਰਡ ਨਾ ਲੱਗਿਆ ਹੋਣਾ ਹੈ। ਤੀਰਥ ਸਿੰਘ ਸਿੱਧੂ ਨੇ ਕਿਹਾ ਕਿ ਉਨਾਂ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਉਪਰੰਤ ਉਨਾਂ ਦਾ ਕਾਫੀ ਵਿੱਤੀ ਨੁਕਸਾਨ ਹੋਇਆ ਹੈ ਪਰ ਅਜਿਹੇ ਹਾਦਸੇ ਵਾਪਰ ਜਾਣ ਦੇ ਬਾਅਦ ਵੀ ਠੇਕੇਦਾਰ ਵਲੋਂ ਸੜਕ ਦੀ ਮੁਰੰਮਤ ਦਾ ਕੰਮ ਚੱਲਦਾ ਹੋਣ ਦੇ ਸੂਚਨਾ ਬੋਰਡ ਨਾ ਲਾਏ ਜਾਣੇ ਬਹੁਤ ਵੱਡੀ ਲਾਪਰਵਾਹੀ ਹੈ, ਜਿਸ ਨਾਲ ਹੋਰ ਵੀ ਹਾਦਸੇ ਵਾਪਰ ਸਕਦੇ ਹਨ। ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੜਕ ਮੁਰੰਮਤ ਨਾਲ ਸਬੰਧਿਤ ਠੇਕੇਦਾਰ ਵਿਰੁੱਧ ਤੁਰੰਤ ਕਨੂੰਨੀ ਕਾਰਵਾਈ ਕੀਤੀ ਜਾਵੇ। ਇਲਾਕਾ ਨਿਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੱਥੇ ਜਿੱਥੇ ਵੀ ਮੁੱਖ ਸੜਕ ਤੇ ਮੁਰੰਮਤ ਜਾਂ ਉਸਾਰੀ ਦੇ ਕੰਮ ਚਲਦੇ ਹੋਣ ਤਾਂ ਸਬੰਧਿਤ ਸੜਕ ਦੇ ਦੋਵੇਂ ਦਿਸ਼ਾਵਾਂ ਵਿਚ ਇਸ ਦੇ ਸੂਚਨਾ ਬੋਰਡ ਤੁਰੰਤ ਲਗਾਏ ਜਾਣੇ ਚਾਹੀਦੇ ਹਨ।
ਪਿਛਲੀ ਖ਼ਬਰ ਤੁੰਗਵਾਲੀ ਦੇ ਮਨੀਸ਼ ਦੀ 400 ਅਤੇ 600 ਮੀਟਰ ਦੌੜ ’ਚ ਕੌਮੀ ਮੁਕਾਬਲਿਆਂ ਲਈ ਚੋਣ ਅਗਲੀ ਖ਼ਬਰ ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਦੁਸਹਿਰਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।