17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਨਥਾਣਾ ਅਤੇ ਲਾਗਲੇ ਪਿੰਡਾਂ ਦੇ ਖੇਤਾਂ ਵਿਚ ਪੱਕੀਆਂ ਫ਼ਸਲਾਂ ’ਤੇ ਹੋਈ ਭਾਰੀ ਗੜੇਮਾਰੀ

ਨਥਾਣਾ, 16 ਅਕਤੂਬਰ (ਗੁਰਦਰਸ਼ਨ ਲੁੱਧੜ)- ਨਗਰ ਨਥਾਣਾ ਅਤੇ ਆਸ ਪਾਸ ਪਿੰਡਾਂ ਦੇ ਖੇਤਾਂ ਵਿਚ ਪੱਕੀਆਂ ਫ਼ਸਲਾਂ ਦੀ ਰੁੱਤੇ ਹੋਈ ਭਾਰੀ ਗੜੇਮਾਰੀ ਕਾਰਨ ਝੋਨੇ ਦੀ ਫ਼ਸਲ ਦਾ ਵਧੇਰੇ ਨੁਕਸਾਨ ਵੇਖਣ ਨੂੰ ਮਿਲਿਆ ਹੈ। ਪੱਤਰਕਾਰਾਂ ਵਲੋਂ ਨਗਰ ਨਥਾਣਾ, ਗੰਗਾ, ਗਿੱਦੜ, ਪੂਹਲੀ ਅਤੇ ਢੇਲਵਾਂ ਆਦਿ ਪਿੰਡਾਂ ਦੇ ਖੇਤਾਂ ਵਿਚ ਜਾ ਕੇ ਵੇਖਿਆ ਗਿਆ ਤਾਂ ਕਿਸਾਨਾਂ ਦੇ ਸੁਪਨੇ ਚਕਨਾਚੂਰ ਹੋਏ ਮਹਿਸੂਸ ਹੋ ਰਹੇ ਸਨ।

ਅਜੀਤ ਡੈਸਕ 17-10-2026
ਨਥਾਣਾ, 16 ਅਕਤੂਬਰ (ਗੁਰਦਰਸ਼ਨ ਲੁੱਧੜ)- ਨਗਰ ਨਥਾਣਾ ਅਤੇ ਆਸ ਪਾਸ ਪਿੰਡਾਂ ਦੇ ਖੇਤਾਂ ਵਿਚ ਪੱਕੀਆਂ ਫ਼ਸਲਾਂ ਦੀ ਰੁੱਤੇ ਹੋਈ ਭਾਰੀ ਗੜੇਮਾਰੀ ਕਾਰਨ ਝੋਨੇ ਦੀ ਫ਼ਸਲ ਦਾ ਵਧੇਰੇ ਨੁਕਸਾਨ ਵੇਖਣ ਨੂੰ ਮਿਲਿਆ ਹੈ। ਪੱਤਰਕਾਰਾਂ ਵਲੋਂ ਨਗਰ ਨਥਾਣਾ, ਗੰਗਾ, ਗਿੱਦੜ, ਪੂਹਲੀ ਅਤੇ ਢੇਲਵਾਂ ਆਦਿ ਪਿੰਡਾਂ ਦੇ ਖੇਤਾਂ ਵਿਚ ਜਾ ਕੇ ਵੇਖਿਆ ਗਿਆ ਤਾਂ ਕਿਸਾਨਾਂ ਦੇ ਸੁਪਨੇ ਚਕਨਾਚੂਰ ਹੋਏ ਮਹਿਸੂਸ ਹੋ ਰਹੇ ਸਨ। ਪਿੰਡ ਗੰਗਾ ਅਤੇ ਨਗਰ ਨਥਾਣਾ ਦੇ ਛਿਪਦੇ ਪਾਸੇ ਵਾਲੇ ਖੇਤਾਂ ਵਿਚ ਗੜੇਮਾਰੀ ਕਾਰਨ ਝੋਨੇ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਵੇਖਣ ਵਿਚ ਮਿਲਿਆ ਹੈ। ਖੇਤਾਂ ਵਿਚ ਮੌਕੇ ’ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਅੱਜ ਦਿਨ ਦੇ ਪਿਛਲੇ ਪਹਿਰ ਲਗਭਗ ਅੱਧੇ ਘੰਟਾ ਭਾਰੀ ਗੜੇਮਾਰੀ ਹੋਈ, ਜਿਸ ਉਪਰੰਤ ਬਹੁਤੇ ਖੇਤਾਂ ਵਿਚ ਝੋਨੇ ਦੀਆਂ ਮੁੰਜਰਾਂ ’ਚੋਂ ਅੱਧ ਤੋਂ ਵੱਧ ਦਾਣੇ ਧਰਤੀ ’ਤੇ ਝੜ ਗਏ ਹਨ ਅਤੇ ਮੁੰਜਰਾਂ ਥੋਥੀਆਂ ਨਜ਼ਰ ਆ ਰਹੀਆਂ ਹਨ। ਝੋਨੇ ਵਾਲੇ ਖੇਤਾਂ ’ਚ ਬੂਟਿਆਂ ਨੂੰ ਪਾਸੇ ਹਟਾਉਣ ਉਪਰੰਤ ਵੇਖਿਆ ਗਿਆ ਕਿ ਮੁੰਜਰਾਂ ’ਚੋਂ ਝੜਕੇ ਪਾਣੀ ’ਚ ਡੁੱਬੇ ਝੋਨੇ ਦੇ ਦਾਣੇ ਹੀ ਦਾਣੇ ਨਜ਼ਰ ਆ ਰਹੇ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਭਾਰੀ ਲਾਗਤ ਖਰਚੇ ਕਰਕੇ ਫ਼ਸਲ ਨੂੰ ਪੱਕਣ ਦੇ ਨੇੜ ਲਿਆਂਦਾ ਗਿਆ ਸੀ ਪਰ ਅੱਜ ਕੁਦਰਤ ਦੀ ਹੋਈ ਕਰੋਪੀ ਨੇ ਉਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਵੱਖ-ਵੱਖ ਖੇਤਾਂ ਵਿਚ ਮੌਜੂਦ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਪਿਛਲੀ ਖ਼ਬਰ ਹਲਕਾ ਪੱਧਰੀ ਮੀਟਿੰਗ ’ਚ ਭਖ਼ਦੇ ਮਸਲਿਆਂ ’ਤੇ ਵਿਚਾਰ ਕਰੇਗਾ ਅਕਾਲੀ ਦਲ- ਮਲੂਕਾ ਅਗਲੀ ਖ਼ਬਰ - ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲਾ- ਚੌਥੇ ਦਿਨ ਵੀ ਜਾਰੀ ਰਿਹਾ ਧਰਨਾ --ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।