03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੁਸ਼ਟ ਆਸ਼ਰਮ ’ਚ ਦਵਾਈਆਂ ਤੇ ਫਲ ਵੰਡ ਕੇ ਗਾਂਧੀ ਜੈਅੰਤੀ ਮਨਾਈ

ਮਾਨਸਾ, 2 ਅਕਤੂਬਰ (ਸੱਭਿ. ਪ੍ਰਤੀ.)

ਅਜੀਤ ਡੈਸਕ 03-10-2026
ਮਾਨਸਾ, 2 ਅਕਤੂਬਰ (ਸੱਭਿ.ਪ੍ਰਤੀ.)- ਸਿਹਤ ਵਿਭਾਗ ਵਲੋਂ ‘ਇਸ ਗਾਂਧੀ ਜੈਅੰਤੀ ਸਾਡਾ ਸੰਕਲਪ ਕੋਹੜ ਰੋਗ ਮੁਕਤ ਹੋਵੇ ਸਾਡਾ ਭਾਰਤ’ ਤਹਿਤ ਕੁਸ਼ਟ ਆਸ਼ਰਮ ਮਾਨਸਾ ਵਿਖੇ ਦਵਾਈਆਂ ਤੇ ਫਲ ਵੰਡ ਕੇ ਗਾਂਧੀ ਜੈਅੰਤੀ ਮਨਾਈ ਗਈ। ਡਾ. ਗੁਰਮੇਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਤੇ ਨੈਸ਼ਨਲ ਲੈਪਰੋਸੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਨਿਸ਼ਾਂਤ ਨੇ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਸਕਾਰ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਸ਼ਟ ਰੋਗ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਆਲੇ ਦੁਆਲੇ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ’ਚ ਜਾਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸੂਚਨਾ ਅਫ਼ਸਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਸਫ਼ਾਈ ਤੇ ਜਨ ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਭਾਕਿਯੂ (ਮਾਨਸਾ) ਨੇ ਕਿਸਾਨੀ ਮੰਗਾਂ ਸਬੰਧੀ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।