02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਯੈੱਸ ਬੈਂਕ ਦੀ ਬਠਿੰਡਾ ਸ਼ਾਖਾ ਨੇ ਮਨਾਈ 16ਵੀਂ ਵਰ੍ਹੇਗੰਢ

ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਯੈੱਸ ਬੈਂਕ ਦੀ ਬਠਿੰਡਾ ਸ਼ਾਖਾ ਵਲੋਂ 16 ਸਾਲਾਂ ਦੀ ਸਫਲ ਬੈਂਕਿੰਗ ਯਾਤਰਾ ਪੂਰੀ ਹੋਣ ‘ਤੇ ਵਿਸ਼ੇਸ਼ ਵਰ੍ਹੇਗੰਢ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਬੈਂਕ ਦੇ ਸਨਮਾਨਿਤ ਗਾਹਕਾਂ, ਅਧਿਕਾਰੀਆਂ ਅਤੇ ਸ਼ਹਿਰ ਦੀਆਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 02-10-2026
ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਯੈੱਸ ਬੈਂਕ ਦੀ ਬਠਿੰਡਾ ਸ਼ਾਖਾ ਵਲੋਂ 16 ਸਾਲਾਂ ਦੀ ਸਫਲ ਬੈਂਕਿੰਗ ਯਾਤਰਾ ਪੂਰੀ ਹੋਣ ‘ਤੇ ਵਿਸ਼ੇਸ਼ ਵਰ੍ਹੇਗੰਢ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਬੈਂਕ ਦੇ ਸਨਮਾਨਿਤ ਗਾਹਕਾਂ, ਅਧਿਕਾਰੀਆਂ ਅਤੇ ਸ਼ਹਿਰ ਦੀਆਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਸੰਜੀਵ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਬੈਂਕ ਦੇ ਕਈ ਐਚ.ਐਨ.ਆਈ. ਗਾਹਕ ਵੀ ਸਮਾਗਮ ਦਾ ਹਿੱਸਾ ਬਣੇ । ਡਾ. ਸੰਜੀਵ ਕੁਮਾਰ ਸ਼ਰਮਾ ਨੇ ਬੈਂਕ ਦੇ ਸਟਾਫ਼ ਅਤੇ ਗਾਹਕਾਂ ਨੂੰ ਸੰਬੋਧਨ ਕਰਦਿਆਂ ਬੈਂਕ ਦੀ 16 ਸਾਲਾਂ ਦੀ ਯਾਤਰਾ ਅਤੇ ਬੈਂਕਿੰਗ ਤੇ ਕਾਰੋਬਾਰੀ ਖੇਤਰ ’ਚ ਇਸ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਨੇ ਬੈਂਕ ਵਲੋਂ ਗਾਹਕਾਂ ਨਾਲ ਬਣਾਏ ਜਾ ਰਹੇ ਲੰਬੇ ਸਮੇਂ ਦੇ ਸੰਬੰਧਾਂ ਦੀ ਵੀ ਸ਼ਲਾਘਾ ਕੀਤੀ । ਸਮਾਗਮ ਦੀ ਮੇਜ਼ਬਾਨੀ ਬੈਂਕ ਦੀ ਲੀਡਰਸ਼ਿਪ ਟੀਮ ਵਲੋਂ ਕੀਤੀ ਗਈ, ਜਿਸ ਵਿਚ ਕਲੱਸਟਰ ਹੈੱਡ ਪੰਕਜ ਰੁਪਾਲ, ਬ੍ਰਾਂਚ ਮੈਨੇਜਰ ਰਾਸ਼ੀ ਸਿੰਗਲਾ ਅਤੇ ਗਵਰਨਮੈਂਟ ਬਿਜ਼ਨਸ ਨਾਲ ਜੁੜੇ ਗੁਰਦੀਪ ਸਿੰਘ ਸ਼ਾਮਿਲ ਸਨ। ਇਸ ਮੌਕੇ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਬਠਿੰਡਾ ਸ਼ਾਖਾ ਦੀ 16 ਸਾਲਾਂ ਦੀ ਯਾਤਰਾ ਗਾਹਕਾਂ ਦੇ ਭਰੋਸੇ ਅਤੇ ਸਹਿਯੋਗ ਨਾਲ ਸੰਭਵ ਹੋਈ ਹੈ। ਉਨ੍ਹਾਂ ਨੇ ਗਾਹਕਾਂ, ਭਾਈਵਾਲਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਬਿਹਤਰ ਬੈਂਕਿੰਗ ਸੇਵਾਵਾਂ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਪਿਛਲੀ ਖ਼ਬਰ ਤੰਦਰੁਸਤ ਜੀਵਨ ਲਈ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ : ਡਾ. ਸ਼ੈਲੀ ਅਰੋੜਾ ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਇਕ ਕਾਬੂ- ਦੋ ਮੋਟਰਸਾਈਕਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।