28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਦਾਨੀ ਸੱਜਣਾਂ ਨੇ ਸਕੂਲ ਬੱਚਿਆਂ ਨੂੰ ਹਾਊਸ ਵਾਲੀ ਵਰਦੀ ਦਿੱਤੀ

ਭੁੱਚੋ ਮੰਡੀ, 27 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਰਕਾਰੀ ਪ੍ਰਾਇਮਰੀ ਸਕੂਲ ਸ਼ਾਖਾ-1 (ਬੇਰੀ ਵਾਲਾ) ਤੁੰਗਵਾਲੀ ਵਿਖੇ ਚੰਡੀਗੜ੍ਹ ਤੋਂ ਮਾਤਾ ਸੱਤਿਆ ਦੇਵੀ ਜੌੜਾ ਪਤਨੀ ਬੁੱਧ ਸਿੰਘ ਜੋੜਾ (ਪੁਰਾਣਾ ਪਿੰਡ ਤੁੰਗਵਾਲੀ) ਅਤੇ ਉਨ੍ਹਾਂ ਦੀਆਂ ਧੀਆਂ ਜੋ ਕਿ ਇੰਗਲੈਂਡ ਦੀਆਂ ਵਸਨੀਕ ਹਨ, ਸਕੂਲ ਵਿਖੇ ਆਏ। ਪਰਿਵਾਰ ਵਲੋਂ ਸਕੂਲ ਦੇ ਵਿਦਿਆਰਥੀਆਂ ਲਈ ਲੰਗਰ ਲਗਾਇਆ ਗਿਆ।

ਅਜੀਤ ਡੈਸਕ 28-09-2026
ਭੁੱਚੋ ਮੰਡੀ, 27 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਰਕਾਰੀ ਪ੍ਰਾਇਮਰੀ ਸਕੂਲ ਸ਼ਾਖਾ-1 (ਬੇਰੀ ਵਾਲਾ) ਤੁੰਗਵਾਲੀ ਵਿਖੇ ਚੰਡੀਗੜ੍ਹ ਤੋਂ ਮਾਤਾ ਸੱਤਿਆ ਦੇਵੀ ਜੌੜਾ ਪਤਨੀ ਬੁੱਧ ਸਿੰਘ ਜੋੜਾ (ਪੁਰਾਣਾ ਪਿੰਡ ਤੁੰਗਵਾਲੀ) ਅਤੇ ਉਨ੍ਹਾਂ ਦੀਆਂ ਧੀਆਂ ਜੋ ਕਿ ਇੰਗਲੈਂਡ ਦੀਆਂ ਵਸਨੀਕ ਹਨ, ਸਕੂਲ ਵਿਖੇ ਆਏ। ਪਰਿਵਾਰ ਵਲੋਂ ਸਕੂਲ ਦੇ ਵਿਦਿਆਰਥੀਆਂ ਲਈ ਲੰਗਰ ਲਗਾਇਆ ਗਿਆ। ਉਨ੍ਹਾਂ ਵਲੋਂ ਆਪਣੀ ਨੇਕ ਕਮਾਈ ’ਚੋਂ ਸਾਰੇ ਵਿਦਿਆਰਥੀਆਂ ਲਈ ਹਾਊਸ ਵਾਲੀ ਵਰਦੀ, ਸਟੇਸ਼ਨਰੀ ਅਤੇ ਸਕੂਲ ਵਿਚ ਕੰਮ ਕਰਦੀਆਂ ਕੁੱਕ ਬੀਬੀਆਂ ਅਤੇ ਸਫ਼ਾਈ ਸੇਵਿਕਾ ਲਈ ਸੋਹਣੇ ਸੂਟ ਦਿੱਤੇ ਗਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਅੱਗੇ ਤੋਂ ਵੀ ਵਧ ਚੜ੍ਹ ਕੇ ਸਕੂਲ ਨਾਲ ਖੜ੍ਹਨ ਦਾ ਵਾਅਦਾ ਕੀਤਾ । ਇੰਗਲੈਂਡ ਤੋਂ ਆਈ ਉਨ੍ਹਾਂ ਦੀ ਬੇਟੀ ਜੋ ਕਿ ਇੰਗਲੈਂਡ ’ਚ ਅਧਿਆਪਕ ਹਨ, ਨੇ ਬੱਚਿਆਂ ਨਾਲ ਇਕ ਕਿਤਾਬ ਦੀ ਕਹਾਣੀ ਪੜ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਬੱਚਿਆਂ ਨੂੰ ਖੂਬ ਮਿਹਨਤ ਕਰਨ ਲਈ ਪ੍ਰੇਰਿਆ। ਮੁੱਖ ਅਧਿਆਪਕ ਅਮਨਦੀਪ ਸਿੰਘ ਵਲੋਂ ਦਾਨੀ ਸੱਜਣਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਸਨਮਾਨਿਤ ਕਰਦੇ ਹੋਏ ਧੰਨਵਾਦ ਕੀਤਾ । ਇਸ ਮੌਕੇ ਮਾਤਾ ਸੰਤੋਸ਼ ਇੰਸਾ ਪਤਨੀ ਪ੍ਰੇਮ ਸਿੰਗਲਾ, ਸ਼ਿਵਪ੍ਰੀਆ, ਵਿੱਕੀ ਸਿੰਗਲਾ, ਮਿਹੰਸ਼ੂ, ਗੁਰਜੀਤ ਸਿੰਘ, ਨਿਰਪਿੰਦਰ ਸਿੰਘ, ਸੁਨੈਨਾ ਰਾਣੀ ਅਤੇ ਨਵਪ੍ਰੀਤ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਅੱਖਾਂ ਦੇ ਹਸਪਤਾਲ ਬਰਨਾਲਾ ਵਲੋਂ ਪਿੰਡ ਮਹਿਰਾਜ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ 490 ਮਰੀਜ਼ਾਂ... ਅਗਲੀ ਖ਼ਬਰ ਮਾਲਵਾ ਵੈੱਲਫੇਅਰ ਕਲੱਬ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।