26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

45 ਵਰਗ ਮੀਟਰ ਤੱਕ ਮਕਾਨ ਉਸਾਰੀ ਲਈ 70 ਪਰਿਵਾਰਾਂ ਨੂੰ ਪੱਤਰ ਵੰਡੇ

ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)- ਨਗਰ ਕੌਂਸਲ ਰਾਮਾਂ ਵੱਲੋਂ ਸਰਕਾਰੀ ਮਕਾਨ ਉਸਾਰੀ ਸਕੀਮ ਤਹਿਤ ਅੱਜ 70 ਲਾਭਪਾਤਰੀ ਪਰਿਵਾਰਾਂ ਨੂੰ ਇਰਾਦਾ ਪੱਤਰ ਵੰਡੇ ਗਏ। ਇਨ੍ਹਾਂ ਪੱਤਰਾਂ ਰਾਹੀਂ ਲਾਭਪਾਤਰੀਆਂ ਨੂੰ ਮਕਾਨ ਉਸਾਰੀ ਲਈ ਮਿਲਣ ਵਾਲੀ ਸਹਾਇਤਾ ਰਾਸ਼ੀ ਅਤੇ ਸਕੀਮ ਦੀਆਂ ਵੱਖ-ਵੱਖ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ।

ਅਜੀਤ ਡੈਸਕ 26-09-2026
ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)- ਨਗਰ ਕੌਂਸਲ ਰਾਮਾਂ ਵੱਲੋਂ ਸਰਕਾਰੀ ਮਕਾਨ ਉਸਾਰੀ ਸਕੀਮ ਤਹਿਤ ਅੱਜ 70 ਲਾਭਪਾਤਰੀ ਪਰਿਵਾਰਾਂ ਨੂੰ ਇਰਾਦਾ ਪੱਤਰ ਵੰਡੇ ਗਏ। ਇਨ੍ਹਾਂ ਪੱਤਰਾਂ ਰਾਹੀਂ ਲਾਭਪਾਤਰੀਆਂ ਨੂੰ ਮਕਾਨ ਉਸਾਰੀ ਲਈ ਮਿਲਣ ਵਾਲੀ ਸਹਾਇਤਾ ਰਾਸ਼ੀ ਅਤੇ ਸਕੀਮ ਦੀਆਂ ਵੱਖ-ਵੱਖ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ। ਨਗਰ ਕੌਂਸਲ ਵਲੋਂ ਜਾਰੀ ਪੱਤਰ ਅਨੁਸਾਰ 45 ਵਰਗ ਮੀਟਰ ਤੋਂ ਵੱਧ ਉਸਾਰੀ ਕਰਨ ਦੀ ਸੂਰਤ ਵਿਚ ਵਾਧੂ ਕੀਤੀ ਗਈ ਉਸਾਰੀ ਲਈ ਕੋਈ ਵੱਖਰੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਵੇਗੀ। ਲਾਭਪਾਤਰੀ ਵੱਲੋਂ ਨੀਂਹ ਪੱਧਰ ਤੱਕ ਉਸਾਰੀ ਮੁਕੰਮਲ ਕਰਨ ਤੇ ਸਰਵੇਖਣਕਾਰ ਵਲੋਂ ਭੂ-ਸਥਾਨ ਨਿਸ਼ਾਨਦੇਹੀ ਰਾਹੀਂ ਜਾਂਚ ਰਿਪੋਰਟ ਦੇਣ ਤੋਂ ਬਾਅਦ ਨਿਰਧਾਰਿਤ ਹਦਾਇਤਾਂ ਅਨੁਸਾਰ ਪਹਿਲੀ ਕਿਸ਼ਤ ਜਾਰੀ ਕੀਤੀ ਜਾਵੇਗੀ। ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਤੋਂ ਬਾਅਦ ਜੇਕਰ ਲਾਭਪਾਤਰੀ ਮਕਾਨ ਦੀ ਉਸਾਰੀ ਮੁਕੰਮਲ ਨਹੀਂ ਕਰਦਾ ਤਾਂ ਸਹਾਇਤਾ ਰਾਸ਼ੀ ਵਾਪਸ ਲੈਣ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ। ਸਕੀਮ ਤਹਿਤ ਲਾਭਪਾਤਰੀ ਪੰਜ ਸਾਲ ਤੱਕ ਮਕਾਨ ਵੇਚ ਨਹੀਂ ਸਕੇਗਾ। ਕਿਸੇ ਲਾਭਪਾਤਰੀ ਦੀ ਮੌਤ ਹੋਣ ਦੀ ਸੂਰਤ ਵਿਚ ਉਸ ਦੇ ਵਾਰਸ ਨੂੰ ਮੌਤ ਦਾ ਸਰਟੀਫਿਕੇਟ ਨਗਰ ਕੌਂਸਲ ’ਚ ਜਮ੍ਹਾਂ ਕਰਵਾਉਣਾ ਹੋਵੇਗਾ ਤਾਂ ਜੋ ਬਕਾਇਆ ਸਹਾਇਤਾ ਰਾਸ਼ੀ ਵਾਰਸ ਨੂੰ ਜਾਰੀ ਕਰਕੇ ਮਕਾਨ ਮੁਕੰਮਲ ਕਰਵਾਉਣ ਦੀ ਕਾਰਵਾਈ ਕੀਤੀ ਜਾ ਸਕੇ। ਨਗਰ ਕੌਂਸਲ ਅਨੁਸਾਰ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਤੋਂ ਫ਼ੰਡ ਪ੍ਰਾਪਤ ਹੋਣ ਉਪਰੰਤ ਜਾਰੀ ਕੀਤੀ ਜਾਵੇਗੀ। ਜੇਕਰ ਕਿਸੇ ਲਾਭਪਾਤਰੀ ਨੂੰ ਸਕੀਮ ਦੀਆਂ ਸ਼ਰਤਾਂ ‘ਤੇ ਕੋਈ ਇਤਰਾਜ਼ ਹੈ ਤਾਂ ਉਹ 10 ਦਿਨਾਂ ਦੇ ਅੰਦਰ ਨਗਰ ਕੌਂਸਲ ਨੂੰ ਲਿਖਤੀ ਰੂਪ ਵਿਚ ਸੂਚਿਤ ਕਰ ਸਕਦਾ ਹੈ। ਇਸ ਮੌਕੇ ਪ੍ਰਧਾਨ ਸ੍ਰੀਮਤੀ ਰੁਚਿਕਾ ਗੋਇਲ, ਬੰਟੀ ਗਰਗ ਸ਼ਹਿਰੀ ਪ੍ਰਧਾਨ ਆਪ, ਸੀਨੀਅਰ ਮੀਤ ਪ੍ਰਧਾਨ ਵਿਜੇਪਾਲ, ਬਲਜਿੰਦਰ ਸਿੰਘ ਨੰਬਰਦਾਰ ਮੀਤ ਪ੍ਰਧਾਨ ਤੋਂ ਇਲਾਵਾ ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ ਰਾਮਾਂ, ਕੌਂਸਲਰ ਸ਼ਿਵਾਨੀ ਗੋਇਲ, ਪਰਮਪ੍ਰੀਤ ਕੌਰ ਸਿੱਧੂ, ਅਸ਼ੋਕ ਕੁਮਾਰ ਗੋਇਲ ਕੌਂਸਲਰ ਤੇ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਸੁਖਵੰਤ ਸਿੰਘ ਕਾਲਾ, ਰਮੇਸ਼ ਕੰਬੋਜ, ਮਾਤਾ ਕਰਮਜੀਤ ਕੌਰ ਸਿੱਧੂ, ਨੀਰੂ ਬਾਂਸਲ, ਰਾਜੂ, ਵੀਨਾ ਰਾਣੀ, ਪੂਜਾ ਰਾਣੀ ਤੇ ਅਧਿਕਾਰੀ ਮੌਜੂਦ ਰਹੇ।
ਪਿਛਲੀ ਖ਼ਬਰ ਫੌਜੀ ਚਮਕੌਰ ਸਿੰਘ ਗੰਗਾ ਨੇ ਮੁਆਵਜ਼ੇ ਲਈ ਲਾਈ ਗੁਹਾਰ, ਨਹਿਰੀ ਖਾਲ ਦੇ ਨਿਰਮਾਣ ਦੌਰਾਨ ਮਕਾਨ ਨੂੰ ਪਈ ਮਾਰ ਅਗਲੀ ਖ਼ਬਰ ਬਰਸੀ ’ਤੇ ਵਿਸ਼ੇਸ਼- ਲੋਕ ਪੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲਾ ਆਗੂ ਕਾਮਰੇਡ ਅਰਜਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।