24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਲਗਾਇਆ ਕੈਂਪ

ਬਾਲਿਆਂਵਾਲੀ, 23 ਸਤੰਬਰ (ਕੁਲਦੀਪ ਮਤਵਾਲਾ)-ਸਿਵਲ ਸਰਜਨ ਡਾ: ਤਪਿੰਦਰਜੋਤ ਕੌਸ਼ਲ ਦੀ ਅਗਵਾਈ ਤੇ ਐਸ. ਐਮ.

ਅਜੀਤ ਡੈਸਕ 24-09-2026
ਬਾਲਿਆਂਵਾਲੀ, 23 ਸਤੰਬਰ (ਕੁਲਦੀਪ ਮਤਵਾਲਾ)-ਸਿਵਲ ਸਰਜਨ ਡਾ: ਤਪਿੰਦਰਜੋਤ ਕੌਸ਼ਲ ਦੀ ਅਗਵਾਈ ਤੇ ਐਸ. ਐਮ. ਓ. ਡਾ: ਸ਼ੈਲੀ ਅਰੋੜਾ ਦੀ ਦੇਖ-ਰੇਖ ਹੇਠ ਸੀ. ਐਚ. ਸੀ. ਬਾਲਿਆਂਵਾਲੀ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ। ਡਾ: ਅਰੋੜਾ ਨੇ ਦੱਸਿਆ ਕਿ ਮਾਂ ਤੇ ਨਵਜੰਮੇ ਬੱਚੇ ਦੀ ਸਿਹਤ ਨੂੰ ਸੁਰੱਖਿਅਤ ਰੱਖਣਾ ਤੇ ਮੌਤ ਦਰ ਨੂੰ ਠੱਲ੍ਹ ਪਾਉਣਾ ਹੀ ਇਸ ਅਭਿਆਨ ਦਾ ਪਵਿੱਤਰ ਉਦੇਸ਼ ਹੈ। ਹਰ ਮਹੀਨੇ 9 ਤੇ 23 ਤਰੀਕ ਨੂੰ ਗਰਭਵਤੀ ਮਾਵਾਂ ਦੀ ਮੁਫ਼ਤ ਜਾਂਚ, ਖੂਨ, ਬੀ.ਪੀ., ਸ਼ੂਗਰ, ਹੀਮੋਗਲੋਬਿਨ ਟੈਸਟ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਗਰਭ ਦੌਰਾਨ ਘੱਟੋ-ਘੱਟ ਚਾਰ ਜਾਂਚਾਂ ਜ਼ਰੂਰ ਕਰਵਾਈਆਂ ਜਾਣ, ਸੰਤੁਲਿਤ ਭੋਜਨ, ਹਰੀਆਂ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਕੀਤੀ ਜਾਵੇ ਤੇ ਜਣੇਪਾ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ ਜਿੱਥੇ ਸੰਪੂਰਨ ਸਹੂਲਤਾਂ ਮੁਫ਼ਤ ਹਨ। ਇਸ ਮੌਕੇ ਡਾ: ਮੁਸਕਾਨ ਬਾਂਸਲ, ਮਨਜੀਤ ਸਿੰਘ, ਸੁਰਿੰਦਰ ਕੌਰ ਸਮੇਤ ਸਮੂਹ ਸਿਹਤ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੁਖਪ੍ਰੀਤ ਸਿੰਘ ਢਿੱਲੋਂ ਗੱਗੂ ਨੂੰ ਬਣਾਇਆ ਸੋਈ ਦਾ ਹਲਕਾ ਮੌੜ ਦਾ ਪ੍ਰਧਾਨ ਅਗਲੀ ਖ਼ਬਰ ਹਾਈਡਰਾ ਮਸ਼ੀਨ ਦੇ ਹੇਠਾਂ ਆਉਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।