ਪੈਰ੍ਹਾ-ਖੇਡਾਂ ਖੇਡਾਂ ਵਤਨ ਪੰਜਾਬ ਦੀਆਂ 2026- ਬਠਿੰਡਾ ’ਚ ਦਿਵਿਆਂਗ ਖਿਡਾਰੀਆਂ ਦੀ ਕਲਾਸੀਫਿਕੇਸ਼ਨ 11 ਨਵੰਬਰ ਨੂੰ ਕੀਤੀ ਜਾਵੇਗੀ
ਬਠਿੰਡਾ, 22 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਖੇਡ ਵਿਭਾਗ ਪੰਜਾਬ ਵਲੋਂ ਪੈਰ੍ਹਾ-ਖੇਡਾਂ ਵਤਨ ਪੰਜਾਬ ਦੀਆਂ-2026 ਹੇਠ ਪੈਰ੍ਹਾ ਐਥਲੈਟਿਕਸ, ਪੈਰ੍ਹਾ ਬੈਡਮਿੰਟਨ, ਪੈਰ੍ਹਾ ਪਾਵਰਲਿਫ਼ਟਿੰਗ ਅਤੇ ਵੀਲ੍ਹ ਚੇਅਰ ਬਾਸਕਿਟਬਾਲ ਖੇਡਾਂ 25 ਨਵੰਬਰ ਤੋਂ 28 ਨਵੰਬਰ 2026 ਤੱਕ ਜ਼ਿਲ੍ਹਾ ਲੁਧਿਆਣਾ ਵਿਖੇ 2 ਉਮਰ ਵਰਗਾਂ ( ਜੂਨੀਅਰ ਵਰਗ ਅੰਡਰ-19 ਸਾਲ ਅਤੇ ਓਪਨ ਵਰਗ 19 ਸਾਲ ਤੋਂ ਉਪਰ) ਵਿੱਚ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਬਰਾੜ ਨੇ ਦੱਸਿਆ ਕਿ ਇਨ੍ਹਾਂ ਪੈਰ੍ਹਾ-ਖੇਡਾਂ ਵਤਨ ਪੰਜਾਬ ਦੀਆਂ-2026 ਵਿਚ ਭਾਗ ਲੈਣ ਲਈ ਖਿਡਾਰੀ ਮਿਤੀ 01 ਤੋਂ 22 ਨਵੰਬਰ 2026 ਤੱਕ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ।
ਅਜੀਤ ਡੈਸਕ
23-09-2026