ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨੰਬਰਦਾਰ ਅਮਨਦੀਪ ਸਿੰਘ ਨੂੰ ਦੂਜੀ ਵਾਰ ਬਣਾਇਆ ਸਰਕਲ ਬਾਲਿਆਂਵਾਲੀ ਦਾ ਪ੍ਰਧਾਨ
ਬਾਲਿਆਂਵਾਲੀ, 21 ਸਤੰਬਰ (ਕੁਲਦੀਪ ਮਤਵਾਲਾ)-ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ’ਚ ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਟਕਸਾਲੀ ਆਗੂ ਨੰਬਰਦਾਰ ਅਮਨਦੀਪ ਸਿੰਘ ਬਾਲਿਆਂਵਾਲੀ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ’ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਮਨਦੀਪ ਸਿੰਘ ਨੂੰ ਹਲਕਾ ਮੌੜ ਦੇ ਸਰਕਲ ਬਾਲਿਆਂਵਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਸ ਨਿਯੁਕਤੀ ’ਤੇ ਹਲਕਾ ਮੌੜ ਦੇ ਅਕਾਲੀ ਵਰਕਰਾਂ ਤੇ ਆਗੂਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਬਾਲਿਆਂਵਾਲੀ, 21 ਸਤੰਬਰ (ਕੁਲਦੀਪ ਮਤਵਾਲਾ)-ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ’ਚ ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਟਕਸਾਲੀ ਆਗੂ ਨੰਬਰਦਾਰ ਅਮਨਦੀਪ ਸਿੰਘ ਬਾਲਿਆਂਵਾਲੀ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ’ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਮਨਦੀਪ ਸਿੰਘ ਨੂੰ ਹਲਕਾ ਮੌੜ ਦੇ ਸਰਕਲ ਬਾਲਿਆਂਵਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਸ ਨਿਯੁਕਤੀ ’ਤੇ ਹਲਕਾ ਮੌੜ ਦੇ ਅਕਾਲੀ ਵਰਕਰਾਂ ਤੇ ਆਗੂਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਨਿਯੁਕਤੀ ’ਤੇ ਸੰਦੀਪ ਸਿੰਘ ਬਾਠ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ, ਸੀਨੀਅਰ ਅਕਾਲੀ ਆਗੂ ਭੋਲਾ ਸਿੰਘ ਮਾਨ ਸਾਬਕਾ ਮੈਂਬਰ ਬਲਾਕ ਸੰਮਤੀ, ਨੰਬਰਦਾਰ ਅਮਰਾ ਸਿੰਘ ਬਾਲਿਆਂਵਾਲੀ, ਨੰਬਰਦਾਰ ਬੂਟਾ ਸਿੰਘ ਝੰਡੂਕੇ, ਜੱਜ ਸਿੰਘ ਢਿੱਲੋਂ ਝੰਡੂਕੇ, ਸੁਖਪ੍ਰੀਤ ਸਿੰਘ ਝੰਡੂਕੇ ਸੋਈ ਪ੍ਰਧਾਨ, ਕੁਲਦੀਪ ਔਲਖ ਮੰਡੀ ਕਲਾਂ, ਬਲਜੀਤ ਸਿੰਘ ਕੋਟੜਾ ਜ਼ਿਲ੍ਹਾ ਜਨ: ਸਕੱਤਰ, ਕੁਲਵੀਰ ਸਿੰਘ ਸੂਬਾ ਮੀਤ ਪ੍ਰਧਾਨ ਯੂਥ, ਗੁਰਜੀਵਨ ਸਿੰਘ ਪ੍ਰਧਾਨ ਬੀਸੀ ਸੈੱਲ ਸਰਕਲ ਬਾਲਿਆਂਵਾਲੀ, ਪਰਮਜੀਤ ਕੌਰ ਕੋਟੜਾ ਕੌੜਾ ਮੈਂਬਰ ਬਲਾਕ ਸੰਮਤੀ, ਸੁਖਪ੍ਰੀਤ ਸਿੰਘ ਸਾਬਕਾ ਸਰਪੰਚ ਕੋਟੜਾ ਕੌੜਾ, ਕ੍ਰਿਸ਼ਨ ਸਿੰਘ ਕੋ.ਕੌੜਾ ਬਲਵਿੰਦਰ ਸਿੰਘ ਕੋ.ਕੋਟੜਾ, ਕੁਲਵੰਤ ਸਿੰਘ ਕੋ.ਕੌੜਾ, ਤਰਸੇਮ ਲਾਡੀ ਡਿੱਖ, ਦਰਸ਼ਨ ਸਿੰਘ ਮਾਨ ਰਾਮਨਿਵਾਸ ਸੀ.ਮੀਤ ਪ੍ਰਧਾਨ ਸਰਕਲ, ਜਸਵਿੰਦਰ ਸਿੰਘ ਸਾਬਕਾ ਪੰਚ, ਕੁਲਵੰਤ ਰਾਮ ਰਾਮਨਿਵਾਸ, ਬਲਜਿੰਦਰ ਸਿੰਘ ਬਰਾੜ, ਜਗਦੀਪ ਸਿੰਘ ਡਿੱਖ ਅਤੇ ਹਲਕਾ ਮੌੜ ਦੇ ਸਮੂਹ ਅਕਾਲੀ ਆਗੂ ਤੇ ਵਰਕਰਾਂ ਨੇ ਅਕਾਲੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਨਦੀਪ ਸਿੰਘ ਨੌਜਵਾਨ ਆਗੂ ਹਨ ਅਤੇ ਮਿਹਨਤਕਸ਼ ਸ਼ਖ਼ਸੀਅਤ ਹਨ। ਇਸ ਮੌਕੇ ਨੰਬਰਦਾਰ ਅਮਨਦੀਪ ਸਿੰਘ ਨੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਸਮੇਤ ਅਕਾਲੀ ਹਾਈ ਕਮਾਂਡ ਧੰਨਵਾਦ ਕੀਤਾ ।