ਨਸ਼ਿਆਂ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਦੀਆਂ ਮਾਵਾਂ-ਭੈਣਾਂ ਲਈ ਇਨਸਾਫ਼ ਸਾਡਾ ਮਕਸਦ- ਹਰਸਿਮਰਤ
ਨਥਾਣਾ , 21 ਸਤੰਬਰ ( ਗੁਰਦਰਸ਼ਨ ਲੁੱਧੜ )- ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਨਗਰ ਨਥਾਣਾ ਵਿਖੇ ਔਰਤਾਂ ਲਈ ਨਿਆ , ਸੁਰੱਖਿਆ ਅਤੇ ਸਨਮਾਨ ਦੀ ਪ੍ਰਾਪਤੀ ਲਈ ਲਾਮਬੰਦੀ ਰੈਲੀ ਕੀਤੀ ਗਈ , ਜਿਸ ਵਿਚ ਵੱਖ - ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਹੋਈਆਂ । ਇਸ ਮੌਕੇ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਬੀਬੀ ਬਾਦਲ ਨੇ ਕਿਹਾ ਕਿ ਜਿਸ ਸੂਬੇ ਵਿਚ ਔਰਤਾਂ ਦੀ ਆਬਰੂ ਨਾਲ ਖਿਲਵਾੜ ਕਰਨ ਵਾਲੇ ਗੈਰ ਸਮਾਜੀ ਅਨਸਰ ਮੁੱਖ ਮੰਤਰੀ ਦੇ ਪਰਿਵਾਰ ਪਾਸੋਂ ਸਮਰਥਨ ਲੈਣ ਦੀ ਹੈਸੀਅਤ ਰੱਖਦੇ ਹੋਣ , ਉਸ ਸੂਬੇ ਵਿਚ ਹੇਠਲੇ ਪੱਧਰ ’ ਤੇ ਔਰਤਾਂ ਲਈ ਸੁਰੱਖਿਆ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ?
ਨ
ਨਗਰ ਨਥਾਣਾ ਵਿਖੇ ਰੋਸ ਮਾਰਚ ਕਰਨ ਉਪਰੰਤ ਰਾਜਪਾਲ ਪੰਜਾਬ ਦੇ ਨਾਂਅ ਨਾਇਬ ਤਹਿਸੀਲਦਾਰ ਨਥਾਣਾ ਨੂੰ ਮੰਗ ਪੱਤਰ ਸੌਂਪ ਰਹੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ। ਤਸਵੀਰ : ਗੁਰਦਰਸ਼ਨ ਲੁੱਧੜ
22-09-2026
ਨਥਾਣਾ , 21 ਸਤੰਬਰ ( ਗੁਰਦਰਸ਼ਨ ਲੁੱਧੜ )- ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਨਗਰ ਨਥਾਣਾ ਵਿਖੇ ਔਰਤਾਂ ਲਈ ਨਿਆ , ਸੁਰੱਖਿਆ ਅਤੇ ਸਨਮਾਨ ਦੀ ਪ੍ਰਾਪਤੀ ਲਈ ਲਾਮਬੰਦੀ ਰੈਲੀ ਕੀਤੀ ਗਈ , ਜਿਸ ਵਿਚ ਵੱਖ - ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਹੋਈਆਂ । ਇਸ ਮੌਕੇ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਬੀਬੀ ਬਾਦਲ ਨੇ ਕਿਹਾ ਕਿ ਜਿਸ ਸੂਬੇ ਵਿਚ ਔਰਤਾਂ ਦੀ ਆਬਰੂ ਨਾਲ ਖਿਲਵਾੜ ਕਰਨ ਵਾਲੇ ਗੈਰ ਸਮਾਜੀ ਅਨਸਰ ਮੁੱਖ ਮੰਤਰੀ ਦੇ ਪਰਿਵਾਰ ਪਾਸੋਂ ਸਮਰਥਨ ਲੈਣ ਦੀ ਹੈਸੀਅਤ ਰੱਖਦੇ ਹੋਣ , ਉਸ ਸੂਬੇ ਵਿਚ ਹੇਠਲੇ ਪੱਧਰ ’ ਤੇ ਔਰਤਾਂ ਲਈ ਸੁਰੱਖਿਆ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ? ਬੀਬੀ ਬਾਦਲ ਨੇ ਕਿਹਾ ਕਿ ਸੂਬੇ ਵਿਚ ਇੱਕ ਪਾਸੇ ਬੇਰੁਜ਼ਗਾਰੀ , ਨਸ਼ਾਖੋਰੀ ਅਤੇ ਅਰਾਜਕਤਾ ਦਾ ਦੌਰ ਚੱਲ ਰਿਹਾ ਹੈ , ਦੂਜੇ ਪਾਸੇ ਪੰਜਾਬ ਦੀ ਹੁਕਮਰਾਨ ਧਿਰ ਵਲੋਂ ਮਾੜੇ ਰਾਜ ਪ੍ਰਬੰਧ ਦੀ ਆਲੋਚਨਾ ਕਰਨ ਦਾ ਲੋਕਾਂ ਤੋਂ ਜਮਹੂਰੀ ਹੱਕ ਵੀ ਖੋਹਿਆ ਜਾ ਰਿਹਾ ਰਿਹਾ ਹੈ , ਜਿਵੇਂ ਕਿ ਗੁਲਜਾਰ ਸਿੰਘ ਅਤੇ ਮੋਹਣਜੀਤ ਸਿੰਘ ਸ਼ੇਰੋ ਨਾਲ ਵਾਪਰਿਆ ਹੈ । ਮੈਂਬਰ ਪਾਰਲੀਮੈਂਟ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਕਿਸੇ ਵੀ ਵਰਗ ਦੀ ਕੋਈ ਸਮੱਸਿਆ ਸੁਲਝਾਉਣ ਲਈ ਕੁਝ ਨਹੀਂ ਕੀਤਾ ਅਤੇ ਹੁਣ ਔਰਤਾਂ ਦੇ ਖਾਤਿਆਂ ਵਿਚ ਜਨਤਕ ਟੈਕਸਾਂ ਦੀ ਜਾਮਨੀ ’ ਤੇ ਚੁੱਕੇ ਹੋਏ ਕਰਜ਼ਿਆਂ ਰਾਹੀਂ ਥੋੜੀ - ਥੋੜੀ ਰਾਸ਼ੀ ਪਾ ਕੇ ਉਨ੍ਹਾਂ ਦੀ ਜ਼ਮੀਰ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਕਮਰਾਨ ਧਿਰ ਦੀ ਇਸ ਕੋਸ਼ਿਸ਼ ਨੂੰ ਪੰਜਾਬ ਦੀਆਂ ਅਣਖੀਲੀਆਂ ਔਰਤਾਂ ਸਫਲ ਨਹੀਂ ਹੋਣ ਦੇਣਗੀਆਂ । ਬੀਬੀ ਬਾਦਲ ਨੇ ਨਗਰ ਨਥਾਣਾ ਵਿਖੇ ਔਰਤਾਂ ਦੇ ਕਾਫ਼ਲੇ ਦੀ ਅਗਵਾਈ ਕਰਦਿਆਂ ਰਾਜਪਾਲ ਪੰਜਾਬ ਦੇ ਨਾਂ ਨਾਇਬ ਤਹਿਸੀਲਦਾਰ ਨਥਾਣਾ ਨੂੰ ਮੰਗ ਪੱਤਰ ਵੀ ਸੌਂਪਿਆ । ਔਰਤਾਂ ਦੀ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ , ਹਲਕਾ ਇੰਚਾਰਜ ਡਾਕਟਰ ਦਲਜੀਤ ਸਿੰਘ ਗੁਰੂ , ਸਾਬਕਾ ਬਲਾਕ ਸੰਮਤੀ ਮੈਂਬਰ ਸ਼ਮਿੰਦਰ ਕੌਰ ਭਾਈਕਾ , ਹਲਕਾ ਇੰਚਾਰਜ ਸੁਖਜੀਤ ਕੌਰ ਲਹਿਰਾ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਔਰਤ ਆਗੂ ਸਿਮਰਜੀਤ ਕੌਰ , ਨੰਬਰਦਾਰ ਵੀਰਪਾਲ ਕੌਰ , ਨੰਬਰਦਾਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਮਾਲਵਾ , ਗੁਰਟੇਕ ਸਿੰਘ , ਨਰਦੇਵ ਸਿੰਘ , ਇਕਬਾਲਜੀਤ ਸਿੰਘ , ਸਾਬਕਾ ਚੇਅਰਮੈਨ ਹਰਮੀਤ ਸਿੰਘ ਬਾਹੀਆ , ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਸ਼ਰਮਾ , ਸਰਕਲ ਜਥੇਦਾਰ ਗੁਰਤੇਜ ਸਿੰਘ , ਐਨ . ਆਰ . ਆਈ . ਆਗੂ ਹਰਨੇਕ ਸਿੰਘ ਨਾਥਪੁਰਾ , ਯੂਥ ਆਗੂ ਕੁਲਵਿੰਦਰ ਸਿੰਘ ਸੇਮਾ , ਜਗਜੀਤ ਸਿੰਘ ਬੇਗਾ , ਅੰਗਰੇਜ਼ ਸਿੰਘ ਸੇਮਾ , ਸੁਖਰਾਜ ਸਿੰਘ ਬੀਬੀਵਾਲਾ , ਤਨਪ੍ਰੀਤ ਸਿੰਘ ਔਲਖ , ਅਵਤਾਰ ਸਿੰਘ ਪੰਚ , ਬਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ , ਕੁਲਜੀਤ ਸਿੰਘ ਖੱਟੜਾ , ਜਸਵਿੰਦਰ ਸਿੰਘ , ਭਗਵੰਤ ਸਿੰਘ , ਹਰਮਨਮੀਤ ਸਿੰਘ ਜੰਡਾਂਵਾਲਾ , ਅਮਰਜੀਤ ਸਿੰਘ ਸਾਬਕਾ ਸਰਪੰਚ , ਚੰਨੀ ਮੀਰਾਬ ਢੇਲਵਾਂ , ਮੱਖਣ ਸਿੰਘ ਗੰਗਾ ਅਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਗਿੱਦੜ ਵੀ ਹਾਜ਼ਰ ਸਨ ।