15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਐਸ.ਸੀ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਕਿਸ਼ੋਰ ਮਕਵਾਣਾ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਜਪਾ ਆਗੂ। ਭਾਜਪਾ ਨੇ ਐਸ.ਸੀ ਕਮਿਸ਼ਨ ਦੇ ਕੌਮੀ ਚੇਅਰਮੈਨ ਨੂੰ ਮੰਗ-ਪੱਤਰ ਸੌਂਪਿਆ

ਭਗਤਾ ਭਾਈਕਾ , 13 ਸਤੰਬਰ ( ਸੁਖਪਾਲ ਸਿੰਘ ਸੋਨੀ )- ਗਰੀਬ ਪਰਿਵਾਰ ਨਾਲ ਸੰਬੰਧਿਤ ਗੁਲਜਾਰ ਸਿੰਘ ਤੂਰ ਬਣਜਾਰਾ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਸੂਬਾ ਸਰਕਾਰ ਨੂੰ ਸਿਆਸੀ ਮੈਦਾਨ ਵਿਚ ਨੂੰ ਘੇਰਾ ਪਾਇਆ ਜਾ ਰਿਹਾ ਹੈ । ਇਸੇ ਤਹਿਤ ਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਭਾਜਪਾ ਐਸ .

ਅਜੀਤ ਡੈਸਕ 14-09-2026
ਭਗਤਾ ਭਾਈਕਾ , 13 ਸਤੰਬਰ ( ਸੁਖਪਾਲ ਸਿੰਘ ਸੋਨੀ )- ਗਰੀਬ ਪਰਿਵਾਰ ਨਾਲ ਸੰਬੰਧਿਤ ਗੁਲਜਾਰ ਸਿੰਘ ਤੂਰ ਬਣਜਾਰਾ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਸੂਬਾ ਸਰਕਾਰ ਨੂੰ ਸਿਆਸੀ ਮੈਦਾਨ ਵਿਚ ਨੂੰ ਘੇਰਾ ਪਾਇਆ ਜਾ ਰਿਹਾ ਹੈ । ਇਸੇ ਤਹਿਤ ਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਭਾਜਪਾ ਐਸ . ਸੀ ਵਿੰਗ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੂਰਾਲ ਦੀ ਅਗਵਾਈ ’ ਚ ਇਕੱਤਰ ਹੋਕੇ ਇਸ ਮਾਮਲੇ ਵਿਚ ਸ਼ਾਮਿਲ ਕਥਿਤ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਐਸ . ਸੀ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਕਿਸ਼ੋਰ ਮਕਵਾਣਾ ਨੂੰ ਮੰਗ ਪੱਤਰ ਸੌਂਪਿਆ । ਭਾਜਪਾ ਆਗੂਆਂ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਸਮੇਂ ਭਾਜਪਾ ਆਗੂ ਦਮਨ ਬਾਜਵਾ , ਜਸਵੀਰ ਸਿੰਘ ਮਹਿਰਾਜ ਸੂਬਾ ਜਨਰਲ ਸਕੱਤਰ , ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ , ਸਵਰਨ ਸਿੰਘ ਬੁਰਜ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਭਾਜਪਾ ਬਠਿੰਡਾ ਦਿਹਾਤੀ , ਧਰਮ ਸਿੰਘ ਫ਼ੌਜੀ , ਗੋਪਾਲ ਕ੍ਰਿਸ਼ਨ ਭੰਬਰੀ ਯੁਵਾ ਨੇਤਾ , ਜਸਪਾਲ ਸਿੰਘ ਪੰਗਰਾਈਂ , ਜ਼ਿਲ੍ਹਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਮੌੜ , ਹਰਬੰਸ ਸਿੰਘ ਤਲਵੰਡੀ ਸਾਬੋ ਆਦਿ ਹਾਜ਼ਰ ਸਨ । ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚਹਿਲ ਵਲੋਂ ਡੇਲੂਆਣਾ ਵਿਖੇ ਲੋਕ ਮਿਲਣੀ ਮਾਨਸਾ , 13 ਸਤੰਬਰ ( ਰਾਵਿੰਦਰ ਸਿੰਘ ਰਵੀ )- ਜ਼ਿਲ੍ਹੇ ਦੇ ਪਿੰਡ ਡੇਲੂਆਣਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ ਵਲੋਂ ਲੋਕ ਮਿਲਣੀ ਕੀਤੀ ਗਈ । ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਖ਼ੁਸ਼ ਹਨ । ਉਨ੍ਹਾਂ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਕੋਟੇ ਵਿਚੋਂ ਪਿੰਡ ਵਾਸੀਆਂ ਨੂੰ 3 ਲੱਖ ਰੁਪਏ ਦੀ ਗਰਾਂਟ ਦਿੱਤੀ , ਉੱਥੇ ਖਿਡਾਰੀਆਂ ਲਈ ਖੇਡ ਕਿੱਟਾਂ ਵੀ ਵੰਡੀਆਂ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸੂਬੇ ਨੂੰ ਨਸ਼ਾ ਮੁਕਤ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਰ ਕੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਚੇਅਰਮੈਨ ਚਹਿਲ ਨੇ ਕਿਹਾ ਕਿ ਹਰ ਪਰਿਵਾਰ ਲਈ ‘ ਆਪ ’ ਸਰਕਾਰ ਵਲੋਂ 10 ਲੱਖ ਰੁਪਏ ਦਾ ਬੀਮਾ ਸਕੀਮ ਕਰ ਕੇ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ , ਜਿਸ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲੇ ਪੰਜਾਬ ਦੇ ਸੁਪਨੇ ਨਾਲ ਪੰਜਾਬ ਦੇ ਲੋਕ ਕਦਮ ਨਾਲ ਕਦਮ ਮਿਲਾ ਕੇ ਤੁਰ ਰਹੇ ਹਨ । ਉਨ੍ਹਾਂ ਦਾਅਵੇ ਨਾਲ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ।
ਪਿਛਲੀ ਖ਼ਬਰ ਪ੍ਰਵੀਨ ਕੁਮਾਰ ਗੋਇਲ ਨਿਊ ਦੁਸਹਿਰਾ ਕਮੇਟੀ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਗੁਰੂਸਰ ਮਹਿਰਾਜ ਦੇ ਨੌਜਵਾਨਾਂ ਨੂੰ ਮਿਲੀ ਜਿੰਮ ਦੀ ਸਹੂਲਤ ਵਿਧਾਇਕ ਸਿੱਧੂ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।