14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਯੂਥ ਅਕਾਲੀ ਦਲ ਵਲੋਂ ਪੈਂਥਰ ਕਲੱਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਖ਼ੂਨਦਾਨ ਕੈਂਪ ਮੌਕੇ 57 ਲੋਕਾਂ ਨੇ ਕੀਤਾ ਖ਼ੂਨ ਦਾਨ

ਰਾਮਪੁਰਾ ਫੂਲ, 13 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਯੂਥ ਅਕਾਲੀ ਦਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਆਸ਼ੂ ਦੇ ਜਨਮ ਦਿਨ ਮੌਕੇ ਪੈਂਥਰ ਕਲੱਬ ਰਾਮਪੁਰਾ ਫੂਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 57 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਲੋੜਵੰਦਾਂ ਦੀ ਜਾਨ ਬਚਾਉਣ ਦਾ ਸੰਦੇਸ਼ ਦਿੱਤਾ।

ਯੂਥ ਅਕਾਲੀ ਦਲ ਵਲੋਂ ਲਗਾਏ ਖ਼ੂਨਦਾਨ ਕੈਂਪ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ 14-09-2026
ਰਾਮਪੁਰਾ ਫੂਲ, 13 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਯੂਥ ਅਕਾਲੀ ਦਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਆਸ਼ੂ ਦੇ ਜਨਮ ਦਿਨ ਮੌਕੇ ਪੈਂਥਰ ਕਲੱਬ ਰਾਮਪੁਰਾ ਫੂਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 57 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਲੋੜਵੰਦਾਂ ਦੀ ਜਾਨ ਬਚਾਉਣ ਦਾ ਸੰਦੇਸ਼ ਦਿੱਤਾ। ਕੈਂਪ ਵਿਚ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਖ਼ੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਦਾਨ ਹੈ ਕਿਉਂਕਿ ਖੂਨ ਕਿਸੇ ਫ਼ੈਕਟਰੀ ਵਿਚ ਤਿਆਰ ਨਹੀਂ ਹੁੰਦਾ। ਇਕ ਸਿਹਤਮੰਦ ਵਿਅਕਤੀ ਦੁਆਰਾ ਸਵੈ-ਇੱਛਿਤ ਖ਼ੂਨਦਾਨ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਦਾ ਸਾਧਨ ਬਣ ਜਾਂਦਾ ਹੈ।ਕੈਂਪ ਦੌਰਾਨ ਕੌਂਸਲਰ ਸੂਰਜ ਰਾਜੌਰਾ ਨੇ ਵੀ 50ਵੀਂ ਵਾਰ ਖ਼ੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਸਬੰਧੀ ਲੋਕਾਂ ਵਿਚ ਜਾਗਰੂਕਤਾ ਵਧਾਉਣ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿਹਤਮੰਦ ਅਤੇ ਯੋਗ ਵਿਅਕਤੀ ਡਾਕਟਰੀ ਸਲਾਹ ਅਨੁਸਾਰ ਨਿਯਮਤ ਤੌਰ ‘ਤੇ ਖ਼ੂਨਦਾਨ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ, ਉਪਰੇਸ਼ਨਾਂ, ਜਣੇਪੇ, ਗੰਭੀਰ ਬਿਮਾਰੀਆਂ ਅਤੇ ਐਮਰਜੈਂਸੀ ਸਥਿਤੀਆਂ ਵਿਚ ਮਰੀਜ਼ਾਂ ਨੂੰ ਅਚਾਨਕ ਖੂਨ ਦੀ ਲੋੜ ਪੈ ਸਕਦੀ ਹੈ। ਅਜਿਹੇ ਸਮੇਂ ਵਿਚ ਖੂਨ ਦੀ ਇਕ ਯੂਨਿਟ ਪਰਿਵਾਰ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਇਸ ਮੌਕੇ ਹਰਿੰਦਰ ਸਿੰਘ ਹਿੰਦਾ ਹਲਕਾ ਇੰਚਾਰਜ ਲੋਕ ਸਭਾ ਫ਼ਰੀਦਕੋਟ, ਸ਼ਹਿਰੀ ਪ੍ਰਧਾਨ ਸਤਪਾਲ ਗਰਗ, ਜਰਨਲ ਸਕੱਤਰ ਸੁਰਿੰਦਰ ਜੌੜਾ, ਹੈਪੀ ਬਾਂਸਲ ਕੌਂਸਲਰ, ਸੁਨੀਲ ਬਿੱਟਾ ਕੌਂਸਲਰ, ਸੂਰਜ ਰਾਜੌਰਾ ਕੌਂਸਲਰ, ਖ਼ੂਨਦਾਨੀ ਸੁਰਿੰਦਰ ਗਰਗ, ਮਨਦੀਪ ਸ਼ਰਮਾ, ਗੁਰਤੇਜ ਸ਼ਰਮਾ, ਨਿਰਮਲ ਸਿੰਘ ਬੁਰ ਜ ਗਿੱਲ, ਅਰਜੁਨ ਕੁਮਾਰ ਭਈਆਣਾ ਮੰਡੀ ਏ. ਕੋਹਲੀ, ਧਰਮਵੀਰ ਅਤੇ ਅਸ਼ੋਕ ਗੋਇਲ, ਸਮਾਜ ਸੇਵੀ ਤੇ ਖ਼ੂਨਦਾਨੀ ਪਵਨ ਮਹਿਤਾ, ਮਨੋਹਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਗੋਲਾ ਸੁੱਟਣ ਮੁਕਾਬਲੇ ’ਚ ਗੁਣਵੀਤ ਕੌਰ ਚਹਿਲ ਨੇ ਪਹਿਲਾ ਸਥਾਨ ਮੱਲਿਆ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਦਿਲਚਸਪ ਮੁਕਾਬਲੇ ਹ... ਅਗਲੀ ਖ਼ਬਰ ਬਿਜਲੀ ਕਟੌਤੀ ਤੋਂ ਤੰਗ ਕਿਸਾਨਾਂ ਦਾ ਫਿਰ ਸੜਕ ’ਤੇ ਹੱਲਾ ਮੰਡੀ ਕਲਾਂ ਵਿਖੇ ਰਾਮਪੁਰਾ - ਦਮਦਮਾ ਰੋਡ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।