31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰਾਮਾਂ ਮੰਡੀ ਤੋਂ ਹਰਿਦੁਆਰ ਗੰਗਾ ਇਸ਼ਨਾਨ ਲਈ ਬੱਸ ਰਵਾਨਾ

ਰਾਮਾਂ ਮੰਡੀ, 30 ਅਗਸਤ (ਤਰਸੇਮ ਸਿੰਗਲਾ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਿਰਦੇਸ਼ਾਂ ਹੇਠ ਸ਼ਨੀਵਾਰ ਸ਼ਾਮ ਨੂੰ ਗਾਂਧੀ ਚੌਕ, ਰਾਮਾਂ ਮੰਡੀ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਹਰਿਦੁਆਰ ਗੰਗਾ ਇਸ਼ਨਾਨ ਲਈ ਰਵਾਨਾ ਕੀਤਾ ਗਈ । ਇਸ ਯਾਤਰਾ ਵਿਚ ‘ਮੇਰਾ ਵਾਰਡ ਮੇਰਾ ਪਰਿਵਾਰ’ ਮਿਸ਼ਨ ਦੇ ਤਹਿਤ ਸਮੂਹ ਕੌਂਸਲਰਾਂ ਵਲੋਂ ਆਪਣੇ ਆਪਣੇ ਵਾਰਡਾਂ ਵਿਚੋਂ ਸ਼ਰਧਾਲੂਆ ਨੂੰ ਭੇਜਿਆ ਗਿਆ।

ਅਜੀਤ ਡੈਸਕ 31-08-2026
ਰਾਮਾਂ ਮੰਡੀ, 30 ਅਗਸਤ (ਤਰਸੇਮ ਸਿੰਗਲਾ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਿਰਦੇਸ਼ਾਂ ਹੇਠ ਸ਼ਨੀਵਾਰ ਸ਼ਾਮ ਨੂੰ ਗਾਂਧੀ ਚੌਕ, ਰਾਮਾਂ ਮੰਡੀ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਹਰਿਦੁਆਰ ਗੰਗਾ ਇਸ਼ਨਾਨ ਲਈ ਰਵਾਨਾ ਕੀਤਾ ਗਈ । ਇਸ ਯਾਤਰਾ ਵਿਚ ‘ਮੇਰਾ ਵਾਰਡ ਮੇਰਾ ਪਰਿਵਾਰ’ ਮਿਸ਼ਨ ਦੇ ਤਹਿਤ ਸਮੂਹ ਕੌਂਸਲਰਾਂ ਵਲੋਂ ਆਪਣੇ ਆਪਣੇ ਵਾਰਡਾਂ ਵਿਚੋਂ ਸ਼ਰਧਾਲੂਆ ਨੂੰ ਭੇਜਿਆ ਗਿਆ। ਇਸ ਮੌਕੇ ਸ਼ਰਧਾਲੂਆਂ ਵਿਚ ਤੀਰਥ ਯਾਤਰਾ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਯਾਤਰੀਆਂ ਨੇ ਹਰਿਦੁਆਰ ਧਾਮ ਵਿਖੇ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਅਤੇ ਧਾਰਮਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੀ ਉਮੀਦ ਪ੍ਰਗਟਾਈ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੀ ਚੇਅਰਪਰਸਨ ਭੈਣ ਗੁਰਪ੍ਰੀਤ ਕੌਰ ਸਿੱਧੂ, ਬੰਟੀ ਗਰਗ ਸ਼ਹਿਰੀ ਪ੍ਰਧਾਨ ਆਪ, ਐਡਵੋਕੇਟ ਵਿਕਰਾਂਤ ਗੋਇਲ ਹਲਕਾ ਚੇਅਰਮੈਨ ਟ੍ਰੇਡ ਕਮਿਸ਼ਨ ਪੰਜਾਬ, ਨਰਿੰਦਰ ਗੋਇਲ ਪ੍ਰਧਾਨ ਆਇਲ ਮਿਲਜ ਐਸੋਸੀਏਸ਼ਨ ਪੰਜਾਬ ਅਤੇ ਵਪਾਰ ਮੰਡਲ ਰਾਮਾਂ, ਬਲਜਿੰਦਰ ਸਿੰਘ ਨੰਬਰਦਾਰ ਮੀਤ ਪ੍ਰਧਾਨ, ਸ਼ਿਵਾਨੀ ਗੋਇਲ ਕੌਂਸਲਰ, ਪਰਮਪਾਲ ਕੌਰ ਕੌਂਸਲਰ, ਸੁਖਵੰਤ ਸਿੰਘ ਕਾਲਾ ਕੌਂਸਲਰ, ਰਮੇਸ਼ ਕੰਬੋਜ ਕੌਂਸਲਰ ਆਦਿ ਨੇ ‘ਹਰ ਹਰ ਗੰਗੇ’ ਦੇ ਜੈਕਾਰਿਆਂ ਹੇਠ ਬੱਸ ਨੂੰ ਰਵਾਨਾ ਕੀਤੀ ਅਤੇ ਸ਼ਰਧਾਲੂਆਂ ਦੀ ਮੰਡਲ ਯਾਤਰਾ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਮਲੋਟ ਸ਼ਹਿਰ ਦੇ ਨਾਲ ਨਾਲ ਪਿੰਡਾਂ ’ਚ ਵੀ ਮਨੋਜ ਅਸੀਜਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਸਾਧਾਰਨ ਪਰਿਵਾਰਾਂ ਦੇ 5 ਹੋਣਹਾਰ ਵਿਦਿਆਰਥੀਆਂ ਨੇ ਐੱਨ. ਆਈ. ਟੀ. ਸਮੇਤ ਉੱਚ ਸੰਸਥਾਵਾਂ ’ਚ ਬਣਾਈ ਥਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।