31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ 1 ਸਤੰਬਰ ਨੂੰ ਬਠਿੰਡਾ ਵਿਖੇ ਝੰਡਾ ਮਾਰਚ ਦਾ ਐਲਾਨ

ਲਹਿਰਾ ਮੁਹੱਬਤ, 30 ਅਗਸਤ (ਸੁਖਪਾਲ ਸਿੰਘ ਸੁੱਖੀ)-ਜੀ. ਐੱਚ.

ਅਜੀਤ ਡੈਸਕ 31-08-2026
ਲਹਿਰਾ ਮੁਹੱਬਤ, 30 ਅਗਸਤ (ਸੁਖਪਾਲ ਸਿੰਘ ਸੁੱਖੀ)-ਜੀ.ਐੱਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਲਹਿਰਾ ਮੁਹੱਬਤ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਪਾਵਰਕਾਮ ਦੇ ਅੜੀਅਲ ਵਤੀਰੇ ਕਾਰਨ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਦਾ ਧਰਨਾ ਅੱਜ 32ਵਂੇ ਦਿਨ ’ਚ ਦਾਖਲ ਹੋਇਆ। ਠੇਕਾ ਕਾਮਿਆਂ ਨੇ ਸਰਕਾਰ ਤੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਜਰਨਲ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਟਾਲ ਮਟੋਲ ਦੀ ਨੀਤੀ ਕਾਰਨ ਥਰਮਲ ਪਲਾਂਟ ਦੇ ਵਰਕਰਾਂ ’ਚ ਦਿਨੋਂ ਦਿਨ ਰੋਸ ਵਧਦਾ ਜਾ ਰਿਹਾ ਹੈ। ਜਿੱਥੇ ਹੁਣ ਅੱਤ ਦੀ ਗਰਮੀ ਪੈ ਰਹੀ ਹੈ, ਉੱਥੇ ਬੱਚਿਆਂ ਸਮੇਤ ਪਰਿਵਾਰ ਹਰ ਰੋਜ ਧਰਨੇ ’ਚ ਸ਼ਾਮਿਲ ਹੁੰਦੇ ਹਨ। ਹੜਤਾਲ ਕਾਰਨ ਥਰਮਲ ਦਾ ਬਿਜਲੀ ਉਤਪਾਦਨ ਠੱਪ ਹੈ। ਸਰਕਾਰ ਹਰ ਰੋਜ਼ ਬਾਹਰੋਂ ਬਿਜਲੀ ਖ਼ਰੀਦ ਕੇ ਸੂਬੇ ਦੀ ਆਰਥਿਕ ਸਥਿਤੀ ਦਾ ਦਿਨੋ ਦਿਨ ਬੁਰਾ ਹਾਲ ਕਰ ਰਹੀ ਹੈ। ਜੱਥੇਬੰਦੀ ਨੇ ਐਲਾਨ ਕੀਤਾ ਕਿ 1 ਸਤੰਬਰ ਨੂੰ ਬਠਿੰਡਾ ਸ਼ਹਿਰ ’ ਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ, ਕਿਉਂਕਿ 24 ਮਈ ਨੂੰ ਬਿਜਲੀ ਮੰਤਰੀ ਨਾਲ ਬਣੀਆਂ ਸਹਿਮਤੀਆਂ ਅਨੁਸਾਰ ਨਿਯੁਕਤੀ ਪੱਤਰ ਜਾਰੀ ਨਹੀਂ ਹੁੰਦੇ ਤਾਂ ਹਲਕੇ ’ਚ ਮੁੱਖ ਮੰਤਰੀ, ਕੋਈ ਵੀ ਮੰਤਰੀ ਜਾਂ ਆਪ ਦੇ ਵਿਧਾਇਕ ਦੇ ਦੌਰੇ ਸਮੇਂ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਹੋਈਆਂ ਸਹਿਮਤੀਆਂ ਜਦੋਂ ਤੱਕ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਸੀ.ਮੀਤ ਪ੍ਰਧਾਨ ਰਣਜੀਤ ਸਿੰਘ ਬੱਗਾ, ਸੀ. ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ, ਸਟੇਜ ਸਕੱਤਰ ਹਰਪਾਲ ਸਿੰਘ ਆਲੀਕੇ, ਪਰਮਜੀਤ ਸਿੰਘ ਮਹਿਰਾਜ ਤੇ ਪ੍ਰਭਜੋਤ ਸਿੰਘ ਮਾਨਸ਼ਾਹੀਆ ਕੌਮੀ ਪ੍ਰਧਾਨ ਬੀ.ਕੇ.ਯੂ ਫਤਿਹ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਗੁਰਜੰਟ ਸਿੰਘ ਸਿਵੀਆ ਉਪ ਚੇਅਰਮੈਨ ਐੱਸ.ਸੀ. ਕਾਰਪੋਰੇਸ਼ਨ ਪੰਜਾਬ ਨੇ ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ ਅਗਲੀ ਖ਼ਬਰ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਵਲੋਂ ਸਾਲਾਸਰ ਤੇ ਖਾਟੂ ਸ਼ਿਆਮ ਲਈ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।