ਇਕ ਵਕੀਲ ਦਾ ‘ਮੁਨਸ਼ੀ’ ਨਿਕਲਿਆ ‘ਝਪਟਮਾਰੀ’ ਦੀਆਂ ਦੋ ਵਾਰਦਾਤਾਂ ਦਾ ਮੁਲਜ਼ਮ ਸੀ . ਸੀ . ਟੀ . ਵੀ . ਫੁਟੇਜ ਨੇ ਖੋਲ੍ਹਿਆ ਭੇਤ , ਮੁਲਜ਼ਮ ਕਾਬੂ , ਨਕਦੀ ਤੇ ਮੋਟਰਸਾਈਕਲ ਬਰਾਮਦ
ਬਠਿੰਡਾ, 30 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਸ਼ਹਿਰ ਵਿਚ ਝਪਟਮਾਰੀ (ਸਨੈਚਿੰਗ) ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਇਕ ਵਕੀਲ ਕੋਲ ‘ਮੁਨਸ਼ੀ’ ਵਜੋਂ ਕੰਮ ਕਰਦਾ ਸੀ। ਸੀ.
ਝ
ਝਪਟਮਾਰੀ ਦੇ ਦੋਸ਼ ’ਚ ਫੜ੍ਹੇ ਮੁਲਜ਼ਮ ਨਾਲ ਪੁਲਿਸ ਪਾਰਟੀ। ਅਜੀਤ ਤਸਵੀਰ
31-08-2026
ਬਠਿੰਡਾ, 30 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਸ਼ਹਿਰ ਵਿਚ ਝਪਟਮਾਰੀ (ਸਨੈਚਿੰਗ) ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਇਕ ਵਕੀਲ ਕੋਲ ‘ਮੁਨਸ਼ੀ’ ਵਜੋਂ ਕੰਮ ਕਰਦਾ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਆਈ.3.ਸੀ. ਬਠਿੰਡਾ ਦੀ ਤਕਨੀਕੀ ਮਦਦ ਨਾਲ ਪੁਲਿਸ ਨੇ ਮੁਲਜ਼ਮ ਤੱਕ ਪਹੁੰਚ ਬਣਾਈ। ਪੁਲਿਸ ਨੇ ਉਸ ਕੋਲੋਂ ‘ਖੋਹ’ ਕੀਤੀ ਰਕਮ ਅਤੇ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ਬਰਾਮਦ ਕਰ ਲਿਆ। ਪੁਲਿਸ ਮੁਤਾਬਿਕ 24 ਅਗਸਤ ਨੂੰ ਵਿਜਯਤਾ ਬਾਂਸਲ ਵਾਸੀ ਮਧੂਬਨ ਗਲੀ ਵਲੋਂ 112 ਨੰਬਰ ‘ਤੇ ਸੂਚਨਾ ਦਿੱਤੀ ਗਈ ਸੀ ਕਿ ਅਣਪਛਾਤਾ ਵਿਅਕਤੀ ਉਸ ਦੀ ਮਾਤਾ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ। ਪਰਸ ਵਿਚ ਇਕ ਮੋਬਾਇਲ ਫ਼ੋਨ ਅਤੇ 500 ਰੁਪਏ ਨਕਦ ਸਨ। ਇਸੇ ਤਰ੍ਹਾਂ 28 ਅਗਸਤ ਨੂੰ ਸਾਕਸ਼ੀ ਵਾਸੀ ਅਮਰਪੁਰਾ ਬਸਤੀ ਨੇ ਨੀਤਾ ਸਟਰੀਟ ਇਲਾਕੇ ਵਿਚੋਂ ਉਸ ਦਾ ਪਰਸ ਖੋਹੇ ਜਾਣ ਦੀ ਸੂਚਨਾ ਦਿੱਤੀ ਸੀ, ਜਿਸ ਵਿਚ ਕਰੀਬ 25 ਹਜ਼ਾਰ ਰੁਪਏ ਨਕਦ ਸਨ। ਮਾਮਲੇ ਦੀ ਜਾਂਚ ਦੌਰਾਨ ਪੀ.ਸੀ.ਆਰ. ਅਤੇ ਥਾਣਾ ਕੋਤਵਾਲੀ ਦੀਆਂ ਟੀਮਾਂ ਨੇ ਆਈ.3.ਸੀ. ਬਠਿੰਡਾ ਰਾਹੀਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਜਾਂਚ ਦੌਰਾਨ ਇਕ ਸਪਲੈਂਡਰ ਮੋਟਰਸਾਈਕਲ ਦੋਵਾਂ ਵਾਰਦਾਤਾਂ ਨਾਲ ਜੁੜਿਆ ਹੋਇਆ ਸਾਹਮਣੇ ਆਇਆ। ਪੁਲਿਸ ਨੇ ਮੋਟਰ - ਸਾਈਕਲ ਦੀ ਆਵਾਜਾਈ ਦੇ ਰੂਟ ਦਾ ਵਿਸ਼ਲੇਸ਼ਣ ਕਰਕੇ ਇਸ ਦੀ ਪਛਾਣ ਕੀਤੀ। ਰਜਿਸਟ੍ਰੇਸ਼ਨ ਨੰਬਰ ਦੀ ਜਾਂਚ ਕਰਨ ‘ਤੇ ਮੋਟਰਸਾਈਕਲ ਅਸ਼ੋਕ ਕੁਮਾਰ ਪੁੱਤਰ ਇੰਦਰ ਸਿੰਘ ਵਾਸੀ ਪ੍ਰਤਾਪ ਨਗਰ ਦੇ ਨਾਮ ‘ਤੇ ਰਜਿਸਟਰਡ ਪਾਇਆ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਸਾਲ 2022 ਵਿਚ ਹੀ ਚੋਰੀ ਹੋ ਚੁੱਕਾ ਸੀ। ਅੱਗੇ ਦੀ ਜਾਂਚ ਵਿਚ ਪਤਾ ਲੱਗਾ ਕਿ ਵਾਰਦਾਤਾਂ ਲਈ ਵਰਤੇ ਗਏ ਮੋਟਰ-ਸਾਈਕਲ ‘ਤੇ ਨੰਬਰ ਪਲੇਟ ਬਦਲ ਕੇ ਲਗਾਈ ਗਈ ਸੀ। ਪੁਲਿਸ ਵਲੋਂ ਅਮਰੀਕ ਸਿੰਘ ਰੋਡ, ਮੁਲਤਾਨੀਆ ਰੋਡ, ਵਾਲਮੀਕੀ ਚੌਂਕ, ਬੱਸ ਸਟੈਂਡ ਸਮੇਤ ਹੋਰ ਇਲਾਕਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਮੁਖ਼ਤਿਆਰ ਉਰਫ਼ ਵਿਨੋਦ ਕੁਮਾਰ ਵਾਸੀ ਗਲੀ ਨੰਬਰ 20, ਸੁਰਖਪੀਰ ਰੋਡ, ਬਠਿੰਡਾ ਵਜੋਂ ਹੋਈ। ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਮੁਤਾਬਿਕ ਮੁਲਜ਼ਮ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਇਕ ਵਕੀਲ ਕੋਲ ਮੁਨਸ਼ੀ ਵਜੋਂ ਕੰਮ ਕਰਦਾ ਹੈ।