30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਘਰੇਲੂ ਰੰਜਿਸ਼ ਦੇ ਚਲਦਿਆਂ ਚਲਾਈ ਗੋਲੀ- ਇਕ ਜ਼ਖ਼ਮੀ ਤਿੰਨਾਂ ਖਿਲਾਫ਼ ਮਾਮਲਾ ਦਰਜ

ਅਜੀਤ ਡੈਸਕ 25-06-2026
ਕੋਟਫੱਤਾ, 24 ਜੂਨ (ਰਣਜੀਤ ਸਿੰਘ ਬੁੱਟਰ)-ਘਰੇਲੂ ਰੰਜਿਸ਼ ਦੇ ਚੱਲਦਿਆਂ ਕੋਟਸ਼ਮੀਰ ਦੇ ਖੇਤਾਂ ’ਚ ਰਹਿੰਦੇ ਗੁਆਂਢੀ ਪਰਿਵਾਰ ਵਲੋਂ ਗੁਆਂਢੀ ਨੂੰ ਘਰ ਅੰਦਰ ਵੜ ਕੇ ਗੋਲੀ ਮਾਰ ਕੇ ਜ਼ਖਮੀ ਕਰਨ ਨਾਲ ਜ਼ਖ਼ਮੀ ਸਾਬਕਾ ਕੌਂਸਲਰ ਲਖਵਿੰਦਰ ਸਿੰਘ ਦੇ ਬਿਆਨਾਂ ’ਤੇ ਕੋਟਸ਼ਮੀਰ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਨੇ ਦੋ ਭਰਾਵਾਂ ਤੇ ਉਨ੍ਹਾਂ ਦੇ ਪੁੱਤਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਚੌਕੀ ਕੋਟਸ਼ਮੀਰ ਦੇ ਸਹਾਇਕ ਥਾਣੇਦਾਰ ਅਰਜਨ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਤੇ ਆਮ ਆਦਮੀ ਪਾਰਟੀ ਦੇ ਆਗੂ ਲਖਵਿੰਦਰ ਸਿੰਘ ਵਾਸੀ ਕੋਟ ਸ਼ਮੀਰ ਨੇ ਆਪਣੇ ਬਿਆਨ ’ਚ ਦੱਸਿਆ ਕਿ ਖੇਤਾਂ ’ਚ ਰਹਿੰਦੇ ਉਸ ਦੇ ਗੁਆਂਢੀ ਕਰਨੈਲ ਸਿੰਘ, ਬਲਵੀਰ ਸਿੰਘ ਤੇ ਜਸ਼ਨਦੀਪ ਸਿੰਘ ਨੂੰ ਸ਼ੱਕ ਸੀ ਕਿ ਮੁੱਦਈ ਲਖਵਿੰਦਰ ਸਿੰਘ ਦਾ ਬੇਟਾ ਜਸ਼ਨਦੀਪ ਸਿੰਘ ਦੇ ਘਰਵਾਲੀ ਨੂੰ ਵੱਟਸਐਪ ਮੈਸੇਜ ਕਰਦਾ ਹੈ, ਜਿਸ ’ਤੇ ਦੋਵਾਂ ਪਰਿਵਾਰਾਂ ਦੀ ਗੱਲ ਇਥੋਂ ਤੱਕ ਵਧ ਗਈ ਕਿ ਉਕਤ ਵਿਅਕਤੀਆਂ ਨੇ ਲਖਵਿੰਦਰ ਸਿੰਘ ਦੇ ਘਰ ਵੜਕੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਲਖਵਿੰਦਰ ਸਿੰਘ ਦੇ ਪੇਟ ਵਿਚ ਲੱਗੀ, ਜਿਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸਹਾਇਕ ਥਾਣੇਦਾਰ ਅਰਜਨ ਸਿੰਘ ਵਲੋਂ ਸਾਬਕਾ ਕੌਂਸਲਰ ਲਖਵਿੰਦਰ ਸਿੰਘ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 124 ਧਾਰਾ 109 ਬੀ ਐਨ ਐਸ ਤਹਿਤ ਮਾਮਲਾ ਦਰਜ ਕਰ ਲਿਆ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਸੀ ।
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਸਰਬਉੱਚ, ਪਰ ਕੁਝ ਲੋਕ ਕਰ ਰਹੇ ਦੁਰਵਰਤੋਂ- ਭਗਵੰਤ ਮਾਨ ਅਗਲੀ ਖ਼ਬਰ ਐਸ. ਆਈ. ਆਰ. ਚੋਣ ਸੁਧਾਈ ਮੁਹਿੰਮ ਨੂੰ ਸਰਲ ਬਣਾਇਆ ਜਾਵੇ-ਲਿਬਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।