03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਿਹਤਮੰਦ ਜੀਵਨ ਵੱਲ ਵਧ ਰਿਹਾ ਮਹਿਮਾ ਸਵਾਈ ਅੰਬੂਜਾ ਸੀਮੈਂਟਸ ਨੇ ਵਾਕਿੰਗ ਗਰੁੱਪਾਂ ਨੂੰ ਦਿੱਤਾ ਉਤਸ਼ਾਹ

ਅਜੀਤ ਡੈਸਕ 25-05-2026
ਮਹਿਮਾ ਸਰਜਾ, 24 ਮਈ (ਬਲਦੇਵ ਸਿੰਘ ਸੰਧੂ)- ਅੰਬੂਜਾ ਸੀਮੈਂਟਸ ਵਲੋਂ ਆਪਣੀ ਸੀ.ਐੱਸ.ਆਰ.ਪਹਿਲ ਤਹਿਤ ਪਿੰਡ ਮਹਿਮਾ ਸਵਾਈ ਵਿਚ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ¢ ਕੰਪਨੀ ਵਲੋਂ ਗੈਰ-ਸੰਚਾਰੀ ਬਿਮਾਰੀਆਂ (ਐਨ.ਸੀ.ਡੀ.) ਦੀ ਰੋਕਥਾਮ ਸਬੰਧੀ ਚਲਾਏ ਜਾ ਰਹੇ ਪ੍ਰੋਗਰਾਮ ਅਧੀਨ ਪਿੰਡ ਵਿਚ ਵਾਕਿੰਗ ਗਰੁੱਪ ਬਣਾ ਕੇ ਲੋਕਾਂ ਨੂੰ ਰੋਜ਼ਾਨਾ ਤੁਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ ¢ ਟ੍ਰੇਨ ਕੀਤੇ ਸਿਹਤ ਸੇਵਕਾਂ ਅਤੇ ਪੋਸ਼ਣ ਕੇਂਦਰਾਂ ਵਿਚ ਹੋਏ ਜਾਗਰੂਕਤਾ ਸੈਸ਼ਨਾਂ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰਨ ਨੂੰ ਆਪਣੀ ਰੋਜ਼ਾਨਾ ਦੀ ਆਦਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ¢ ਮਹਿਲਾਵਾਂ ਹਰ ਰੋਜ਼ ਇਕੱਠਿਆਂ ਗੁਰੂਘਰ ਤੱਕ ਵਾਕ ਕਰਦੀਆਂ ਹਨ, ਜਦਕਿ ਪੁਰਸ਼ਾਂ ਨੇ ਵੀ ਆਪਣੇ ਵੱਖ-ਵੱਖ ਵਾਕਿੰਗ ਗਰੁੱਪ ਬਣਾਏ ਹਨ¢ ਹੁਣ ਇਸ ਮੁਹਿੰਮ ਵਿਚ ਬੱਚਿਆਂ ਦੀ ਭਾਗੀਦਾਰੀ ਵੀ ਵਧ ਰਹੀ ਹੈ¢
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਸੰਤੋਸ਼ ਰਾਣੀ ਦੇ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਡਾ. ਰੂਬਲ ਕਨੋਜੀਆ ਅਤੇ ਨਮਨ ਵਿਸ਼ਵ ਸਿਹਤ ਸੰਸਥਾ ਦੇ ਮੰਚ 'ਤੇ ਕਰਨਗੇ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।