02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ਼ਿਵਾਲਿਕ ਹਿਲਜ ਸਕੂਲ 'ਚ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ ਸੈਮੀਨਾਰ <br/>

ਅਜੀਤ ਡੈਸਕ 25-05-2026
ਰਾਮਪੁਰਾ ਫੂਲ, 24 ਮਈ (ਹੇਮੰਤ ਕੁਮਾਰ ਸ਼ਰਮਾ)- ਜੇ.ਐਮ.ਕਮ ਸਕੱਤਰ ਜ਼ਿਲ੍ਹਾ ਸਿਵਲ ਜੱਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੰਟੀਅਰ ਮੈਡਮ ਰੰਜਨਾ ਸਿੰਗਲਾ ਵਲੋਂ ਜਾਗਰੂਕ ਸੈਮੀਨਾਰ ਲਗਾਇਆ ਗਿਆ¢ ਉਨ੍ਹਾਂ ਦੱਸਿਆ ਕਿ ਕਈ ਵਾਰੀ ਵਿਦਿਆਰਥੀ ਬਿਨ੍ਹਾਂ ਸੋਚੇ ਸਮਝੇ ਕਿਸੇ ਵੀ ਜੁਗਲ ਵਿਚ ਫਸ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ, ਵਿਦਿਆਰਥੀ ਕਈ ਵਾਰ ਏਨਾ ਡਰ ਜਾਂਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਕੋਈ ਵੀ ਗੱਲ ਸਾਂਝੀ ਨਹੀਂ ਕਰਦਾ | ਮਾਪਿਆਂ ਤੋਂ ਇਲਾਵਾ ਉਹ ਆਪਣੇ ਅਧਿਆਪਕ ਨਾਲ ਵੀ ਗੱਲ ਸਾਂਝੀ ਨਹੀਂ ਕਰਦਾ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੂੰ ਇਹ ਸਭ ਸੰਕਟ ਤੋਂ ਬਚਣ ਲਈ ਗਲਤ ਰਾਹ ਚੁਣਨ ਤੋਂ ਪਹਿਲਾਂ ਇਸ ਮੌਕੇ ਨੂੰ ਸੰਭਾਲਣ ਲਈ ਆਪਣੇ ਮਾਤਾ-ਪਿਤਾ ਨਾਲ ਗੱਲ ਸਾਂਝੀ ਕਰਨ ਲਈ ਕਿਹਾ¢ ਇਸ ਤਰ੍ਹਾਂ ਅਣਸੁਖਾਵੀਆਂ ਘਟਨਾਵਾਂ ਵਿਚ ਫਸਣ ਤੋਂ ਪਹਿਲਾਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ | ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਟੋਲ ਫਰੀ ਨੰਬਰ 15100 'ਤੇ ਕਿਸੇ ਵੀ ਸਮੇਂ ਕਾਲ ਕਰ ਸਕਦੇ ਹੋ | ਪੜ੍ਹੇ ਲਿਖੇ ਹੋਣ 'ਤੇ ਤੁਹਾਨੂੰ ਇਹ ਸਭ ਗੱਲਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਇਕ ਕ੍ਰਿਮਿਨਲ ਨੇ ਤੁਹਾਡੀ ਉਮਰ ਨਹੀਂ ਦੇਖਣੀ, ਸਿਰਫ਼ ਆਪਣਾ ਫ਼ਾਇਦਾ ਸੋਚਣਾ ਹੈ | ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਗਗਨਦੀਪ ਸ਼ਰਮਾ, ਮੈਡਮ ਆਕਾਸ਼ਦੀਪ ਸ਼ਰਮਾ, ਪਿ੍ੰਸੀਪਲ ਰਵਿੰਦਰਪਾਲ ਨੇ ਆਪਣੇ ਸ਼ਬਦਾਂ ਵਿਚ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਜਾਣਕਾਰੀ ਤੁਹਾਡੀ ਪੜ੍ਹਾਈ ਤੋਂ ਵੀ ਜ਼ਰੂਰੀ ਹੈ, ਜੇਕਰ ਤੁਸੀਂ ਪੜੇ੍ਹ ਲਿਖੇ ਤਾਂ ਹੋ ਪਰ ਮਾੜੀ ਸੰਗਤ ਵਿਚ ਪੈ ਗਏ ਹੋ, ਜਿਸ ਵਿਚੋਂ ਤੁਸੀਂ ਖ਼ੁਦ ਤਾਂ ਨਿਕਲਣਾ ਚਾਹੁੰਦੇ ਹੋ ਪਰ ਨਿਕਲ ਨਹੀਂ ਸਕਦੇ, ਤੁਸੀਂ ਆਪਣੇ ਵੱਡਿਆਂ ਨਾਲ ਆਪਣੇ ਮਾਤਾ ਪਿਤਾ ਨਾਲ ਗੱਲ ਸਾਂਝੀ ਕਰ ਸਕਦੇ ਹੋ | ਜੇਕਰ ਤੁਸੀਂ ਆਪਣੇ ਅਧਿਆਪਕ ਦੁਆਰਾ ਹੀ ਬਲੈਕਮੇਲ ਹੋ ਰਹੇ ਹੋ ਤਾਂ ਤੁਸੀਂ ਇਸ ਪ੍ਰਤੀ ਵੀ ਸੁਚੇਤ ਰਹੋ¢

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਿਰੋਜ ਰਾਣੀ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ <br/> ਅਗਲੀ ਖ਼ਬਰ ਮਗਨਰੇਗਾ ਤਹਿਤ ਹੋਏ ਵਿਕਾਸ ਕਾਰਜਾਂ ਦਾ ਏ.ਪੀ.ੳ. ਸੰਦੀਪ ਕੌਰ ਨੇ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।