30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗੜੇਮਾਰੀ ਦੇ ਪੀੜਤ ਕਿਸਾਨਾਂ ਦੀ ਖ਼ਾਲਸਾ ਏਡ ਸੰਸਥਾ ਨੇ ਫੜੀ ਬਾਂਹ <br/>

ਅਜੀਤ ਡੈਸਕ 25-05-2026

ਬਾਲਿਆਂਵਾਲੀ, 24 ਮਈ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਵਿਖੇ ਲੰਘੇ ਕੁੱਝ ਮਹੀਨੇ ਪਹਿਲਾਂ ਗੜੇਮਾਰੀ ਨਾਲ ਹੋਏ ਫ਼ਸਲ ਖ਼ਰਾਬੇ ਦੇ ਪੀੜਤ ਕਿਸਾਨਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਖ਼ਾਲਸਾ ਏਡ ਵਲੋਂ ਕਿਸਾਨਾਂ ਨੂੰ ਮੁੱਢਲੀ ਸਹਾਇਤਾ ਵਜੋਂ ਡੀਜ਼ਲ (ਤੇਲ) ਵੰਡਿਆ ਗਿਆ ਹੈ | ਇਸ ਮੌਕੇ ਖ਼ਾਲਸਾ ਏਡ ਸੰਸਥਾ ਦੇ ਵਲੰਟੀਅਰ ਪ੍ਰੀਤਪਾਲ ਸਿੰਘ, ਜਗਤਾਰ ਸਿੰਘ ਅਣਜਾਣ ਅਤੇ ਗੁਰਤੇਜ ਸਿੰਘ ਰਾਹੀ ਨੇ ਦੱਸਿਆ ਕਿ ਕਿਸਾਨ ਬੜੀ ਮਿਹਨਤ ਨਾਲ ਆਪਣੀਆਂ ਜਿਣਸਾਂ ਨੂੰ ਪਾਲਦੇ ਹਨ, ਪ੍ਰੰਤੂ ਕੁਦਰਤ ਨੇ ਗੜੇਮਾਰੀ ਦਾ ਕਹਿਰ ਵਰਸਾ ਕੇ ਕਿਸਾਨਾਂ ਵਲੋਂ ਛੇ ਮਹੀਨੇ ਦੀ ਮਿਹਨਤ ਅਤੇ ਪੱਕੀ-ਪਕਾਈ ਕਣਕ ਦੀ ਫ਼ਸਲ ਨੂੰ ਬਰਬਾਦ ਕਰ ਦਿੱਤਾ ਸੀ | ਵਲੰਟੀਅਰਾਂ ਨੇ ਖ਼ਾਲਸਾ ਏਡ ਦੇ ਸੰਸਥਾਪਕ ਭਾਈ ਰਵੀ ਸਿੰਘ ਖ਼ਾਲਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਮੁੱਢਲੀ ਸਹਾਇਤਾ ਵਜੋਂ ਕਿਸਾਨਾਂ ਨੂੰ ਫ਼ਸਲ ਖ਼ਰਾਬੇ ਦੇ ਰਕਬੇ ਅਨੁਸਾਰ, ਡੀਜ਼ਲ (ਤੇਲ) ਵੰਡ ਕੇ ਕਿਸਾਨਾਂ ਨੂੰ ਆਰਥਿਕ ਹੁਲਾਰਾ ਦਿੱਤਾ ਹੈ | ਇਸ ਮੌਕੇ ਵਲੰਟੀਅਰਾਂ ਵਲੋਂ ਕਿਸਾਨਾਂ ਨੂੰ ਡੀਜ਼ਲ ਦੀਆਂ ਪਰਚੀਆਂ ਵੰਡੀਆਂ ਗਈਆਂ | ਬਾਲਿਆਂਵਾਲੀ ਦੇ ਕਿਸਾਨਾਂ ਨੇ ਖ਼ਾਲਸਾ ਏਡ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ, ਜਦਕਿ ਕਿ ਆਰਥਿਕ ਪੱਖੋਂ ਟੁੱਟ ਚੁੱਕੇ ਕਿਸਾਨਾਂ ਨੂੰ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਨੇ ਕਿਸਾਨਾਂ ਦੀ ਬਾਂਹ ਫੜਦਿਆਂ ਕਿਸਾਨਾਂ ਨੂੰ ਡੀਜ਼ਲ ਵੰਡਕੇ ਵੱਡਾ ਸਹਾਰਾ ਦਿੱਤਾ ਹੈ ਅਤੇ ਕਿਸਾਨਾਂ ਦੇ ਜ਼ਖ਼ਮਾਂ _ਤੇ ਮਲ੍ਹਮ ਲਗਾਉਣ ਦਾ ਕੰਮ ਕੀਤਾ ਹੈ |

ਪਿਛਲੀ ਖ਼ਬਰ ਮਲੂਕਾ ਨੇ ਮਹਿਰਾਜ 'ਚ ਅਕਾਲੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਦਫ਼ਤਰ ਤੱਕ ਪਹੁੰਚੀ ਨਜਾਇਜ਼ ਕਬਜ਼ਿਆਂ ਦੀ ਸ਼ਿਕਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।