ਬਠਿੰਡਾ, 17 ਮਈ (ਅਵਤਾਰ ਸਿੰਘ ਕੈਂਥ)- ਸਥਾਨਕ ਬਠਿੰਡਾ ਕੈਂਟ ਰਿੰਗ ਰੋਡ 'ਤੇ ਪਟੇਲ ਨਗਰ ਨੇੜੇ ਇਕ ਮੋਟਰਸਾਈਕਲ ਸਵਾਰ ਹਾਦਸਾ ਦਾ ਸ਼ਿਕਾਰ ਹੋਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ¢ ਸਹਾਰਾ ਮੁੱਖ ਦਫ਼ਤਰ 'ਤੇ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਦੇ ਸੰਦੀਪ ਗਿੱਲ ਨੇ ਜ਼ਖਮੀ ਮੋਟਰਸਾਈਕਲ ਸਵਾਰ ਨੂੰ ਸਹਾਰਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਅਤੇ ਉਸ ਦਾ ਇਲਾਜ ਕਰਵਾਇਆ¢ ਜ਼ਖਮੀ ਮੋਟਰਸਾਈਕਲ ਸਵਾਰ ਸੁਖਦੀਪ ਸਿੰਘ (28) ਵਾਸੀ ਸੁਰਖਪੀਰ ਰੋਡ ਦਾ ਰਹਿਣ ਵਾਲਾ ਹੈ¢