26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਾਰਕ ਹਸਪਤਾਲ ਨੇ 2500 'ਰੋਬੋਟਿਕ ਜੁਆਇੰਟ ਰੀਸਰਫੇਸਿੰਗ' ਸਰਜਰੀਆਂ ਕੀਤੀਆਂ <br/>

ਅਜੀਤ ਡੈਸਕ 18-05-2026
ਬਠਿੰਡਾ, 17 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ): ਡਾਇਰੈਕਟਰ-ਆਰਥੋਪੈਡਿਕਸ ਅਤੇ ਰੋਬੋਟਿਕ ਜੁਆਇੰਟ ਰਿਪਲੇਸਮੈਂਟ, ਪਾਰਕ ਹਸਪਤਾਲ, ਡਾ. ਭਾਨੂ ਪ੍ਰਤਾਪ ਸਿੰਘ ਅਤੇ ਸੀਨੀਅਰ ਸਲਾਹਕਾਰ-ਆਰਥੋਪੈਡਿਕਸ ਡਾ. ਅਨਿਲ ਕਪੂਰ ਵਸ਼ਿਸ਼ਟ ਨੇ ਰੋਬੋਟਿਕ ਜੁਆਇੰਟ ਰੀਸਰਫੇਸਿੰਗ ਸਰਜਰੀਆਂ ਵਿਚ ਹਾਲ ਹੀ ਵਿਚ ਹੋਈਆਂ ਤਰੱਕੀਆਂ ਨੂੰ ਉਜਾਗਰ ਕੀਤਾ¢ ਡਾ. ਭਾਨੂ ਪ੍ਰਤਾਪ ਨੇ ਕਿਹਾ ਕਿ ਪਾਰਕ ਹਸਪਤਾਲ ਵਿਖੇ ਅਸੀਂ 2500 ਤੋਂ ਵੱਧ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਰਜਰੀਆਂ ਸਫ਼ਲਤਾਪੂਰਵਕ ਪੂਰੀਆਂ ਕੀਤੀਆਂ ਹਨ¢ ਆਪਣੀ ਵਰ੍ਹੇਗੰਢ 'ਤੇ ਪਾਰਕ ਹਸਪਤਾਲ 30 ਜੂਨ ਤੱਕ ਆਪਣੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਰੋਬੋਟਿਕ ਤਕਨਾਲੋਜੀ ਪ੍ਰਦਾਨ ਕਰ ਰਹੇ ਹਨ¢ ਇਸ ਪਹਿਲ ਦਾ ਉਦੇਸ਼ ਸਮਾਜ ਦੇ ਹਰ ਵਰਗ ਲਈ ਉੱਨਤ ਸਿਹਤ ਸੰਭਾਲ ਨੂੰ ਪਹੁੰਚਯੋਗ ਬਣਾਉਣਾ ਹੈ¢ ਉਨ੍ਹਾਂ ਕਿਹਾ ਕਿ ਪਾਰਕ ਹਸਪਤਾਲ ਖੇਤਰ ਦਾ ਇਕੋ ਇਕ ਹਸਪਤਾਲ ਹੈ, ਜੋ ਰੋਬੋਟਿਕ ਸੂਟ ਨਾਲ ਲੈਸ ਹੈ, ਜਿਸ ਵਿਚ ਰੋਬੋ-3ਡੀ, ਰੋਬੋ ਆਈ ਅਤੇ ਰੋਬੋ ਆਰਮ ਸ਼ਾਮਲ ਹਨ, ਜੋ ਬੇਮਿਸਾਲ ਸ਼ੁੱਧਤਾ, ਕੁਸ਼ਲਤਾ ਅਤੇ ਬਿਹਤਰ ਇਲਾਜ ਦੇ ਨਤੀਜੇ ਪ੍ਰਦਾਨ ਕਰਦੇ ਹਨ¢ ਡਾ. ਭਾਨੂ ਨੇ ਇਹ ਵੀ ਦੱਸਿਆ ਕਿ ਪਹਿਲਾਂ ਇਕ ਪੂਰੀ ਗੋਡੇ ਬਦਲਣ ਦੀ ਸਰਜਰੀ ਲਈ ਮਰੀਜ਼ ਨੂੰ 3-4 ਹਫ਼ਤੇ ਹਸਪਤਾਲ ਵਿਚ ਰਹਿਣਾ ਪੈਂਦਾ ਸੀ¢ ਰੋਬੋਟਿਕ ਸਰਜਰੀ ਵਿਚ ਹਾਲ ਹੀ ਵਿਚ ਹੋਈ ਤਰੱਕੀ ਦੇ ਨਾਲ ਅਸੀਂ ਹੁਣ 12-15 ਮਿੰਟਾਂ ਵਿਚ ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਕਰ ਰਹੇ ਹਾਂ¢ ਡਾ. ਅਨਿਲ ਕਪੂਰ ਨੇ ਕਿਹਾ ਕਿ ਭਾਰਤ ਵਿਚ ਇਲਾਜ ਲਈ ਮਹੱਤਵਪੂਰਨ ਲਾਗਤ ਫ਼ਾਇਦੇ ਹਨ¢ ਗਰੁੱਪ ਸੀਈਓ ਨੌਰਥ-ਪਾਰਕ ਹਸਪਤਾਲ ਅਸ਼ੀਸ਼ ਚੱਢਾ ਨੇ ਕਿਹਾ ਕਿ ਪਾਰਕ ਹਸਪਤਾਲ ਹੁਣ ਈਸੀਐਚਐਸ, ਸੀਜੀਐਚਐਸ, ਈਐਸਆਈ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਅਤੇ ਸਾਰੇ ਪ੍ਰਮੁੱਖ ਟੀਪੀਏ ਅਤੇ ਕਾਰਪੋਰੇਟਾਂ ਨਾਲ ਸੂਚੀਬੱਧ ਹੈ¢

ਪਿਛਲੀ ਖ਼ਬਰ ਪੰਜਾਬ ਰਿਟਾਇਰਡ ਮਿੳਾੂਸੀਪਲ ਵਰਕਰਜ਼ ਯੂਨੀਅਨ ਵਲੋਂ 'ਆਪ' ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਅਗਲੀ ਖ਼ਬਰ ਅਪਾਹਜ ਬੇਸਹਾਰਾ ਵਿਅਕਤੀ ਦੀ ਗਰਮੀ ਨਾ ਸਹਿਣ ਕਰਕੇ ਮੌਤ, ਇਕ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।