28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਿਓ ਪੋਲਿਸ ਹੈਲਥ ਕੇਅਰ ਵਲੋਂ ਪਿੰਡ ਬਹਿਮਣ ਦੀਵਾਨਾ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

ਨਿਓ ਪੋਲਿਸ ਹੈਲਥ ਕੇਅਰ ਹਸਪਤਾਲ ਦੇ ਡਾਕਟਰ ਮਰੀਜ਼ਾਂ ਦੀ ਜਾਂਚ ਕਰਦੇ ਸਮੇਂ ਜਾਣਕਾਰੀ ਦਿੰਦੇ ਹੋਏ | <br/> 07-03-2026
ਬਠਿੰਡਾ, 6 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਨਿਓ ਪੋਲਿਸ ਹੈਲਥ ਕੇਅਰ ਵਲੋਂ ਪਿੰਡ ਬਹਿਮਣ ਦੀਵਾਨਾ ਵਿਖੇ ਪਿਲਾਰ ਆਊਟਰੀਚ ਫਾਊਾਡੇਸ਼ਨ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਅੱਖਾਂ ਦਾ ਚੈੱਕਅਪ ਕਰਨ ਲਈ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਕਰਨ ਸਰਵਾਲ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ | ਜਿੰਨ੍ਹਾਂ ਵਲੋਂ ਕੈਂਪ ਵਿਚ ਆਏ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨ ਤੋਂ ਬਾਦ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਕਰਨ ਸਰਵਾਲ ਨੇ ਕਿਹਾ ਕਿ ਨਿਓ ਪੋਲਿਸ ਹੈਲਥ ਕੇਅਰ ਹਸਪਤਾਲ ਵਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਅਤੇ ਪਿੰਡਾਂ 'ਚ ਅੱਖਾਂ ਦੇ ਮੁਫ਼ਤ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ | ਕੈਂਪ ਲਗਾਉਣ ਦਾ ਮੁੱਖ ਮਕਸਦ ਹੈ, ਕਿ ਅੱਖਾਂ ਦੇ ਮਰੀਜ਼ਾਂ ਨੂੰ ਘਰ ਦੇ ਨਜ਼ਦੀਕ ਹੀ ਇਲਾਜ ਦੀ ਸੁਵਿਧਾ ਮੁਹੱਇਆ ਕਰਵਾਉਣੀ ਹੈ | ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮਰੀਜ਼ਾਂ ਨੂੰ ਅੱਖਾਂ ਦਾ ਰੋਗ ਹੈ, ਉਹ ਕੈਂਪ ਵਿਚ ਪਹੁੰਚ ਕੇ ਲਾਹਾ ਲੈ ਸਕਦੇ ਹਨ | ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਹਮੇਸ਼ਾ ਧੁੱਪ 'ਚ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਢੁਕਵੀ ਸਾਵਧਾਨੀ ਵਰਤੋਂ ਅਤੇ ਕਿਸੇ ਵੀ ਸਮੱਸਿਆ ਹੋਣ 'ਤੇ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਇਸ ਦੌਰਾਨ ਡਾਕਟਰ ਕਰਨ ਸਾਰਵਾਲ, ਹਰਜੋਤ ਸਿੰਘ, ਮਾਰਕੀਟਿੰਗ ਮੈਨੇਜਰ ਬਲਜੀਤ ਸਿੰਘ, ਮਹਿਕਦੀਪ, ਪਿਲਾਰ ਆਊਟਰੀਚ ਐਨ.ਜੀ.ਓ ਦੇ ਡਇਰੈਕਟਰ ਫਾਦਰ ਸਿਡਲੋਏ ਫਰਟਾਡੋ, ਮੈਡਮ ਅਰਸ਼ਦੀਪ ਕੌਰ, ਸਾਹਿਦ ਮਕਸੂਦ, ਸੁੱਖੀ ਆਦਿ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ |

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਗੰਗਾ ਵਿਖੇ ਸੇਵਾਦਾਰ ਦਾ ਦਿਹਾਂਤ ਅਗਲੀ ਖ਼ਬਰ ਗੁਪਤਾ ਹਸਪਤਾਲ 'ਚ ਸੁਰਿੰਦਰ ਸਿੰਘ ਮਾਨ ਦੇ ਦੋਵੇਂ ਗੋਡਿਆਂ ਦੀ ਹੋਈ ਰੋਬੋਟਿਕ ਰਾਹੀਂ ਸਫਲਤਾ ਪੂਰਵਕ ਸਰਜਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।