28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਨਥੇਹਾ ਤੇ ਨੰਗਲਾ ਦੇ ਸੈਂਕੜੇ ਪਰਿਵਾਰਾਂ ਨੂੰ ਮਕਾਨ ਬਣਾਉਣ ਦੇ ਲਈ ਚੈੱਕ ਵੰਡੇ <br/>

ਅਜੀਤ ਡੈਸਕ 07-03-2026
ਸੀਂਗੋ ਮੰਡੀ, 6 ਮਾਰਚ (ਲਕਵਿੰਦਰ ਸ਼ਰਮਾ): ਕਸਬੇ ਦੇ ਪਿੰਡ ਨਥੇਹਾ ਤੇ ਨੰਗਲਾ ਦੇ ਲੋੜਵੰਦ ਪਰਿਵਾਰਾਂ ਨੂੰ ਅੱਜ ਪੰਜਾਬ ਸਰਕਾਰ ਵਲੋਂ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮਕਾਨ ਬਣਾਉਣ ਦੇ ਚੈੱਕ ਦਿੱਤੇ | ਇਸ ਮੌਕੇ ਹਲਕਾ ਵਿਧਾਇਕ ਤੇ ਪਾਰਟੀ ਦੇ ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਤਹਿਤ ਹੁਣ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ | ਜਿਸ ਤਹਿਤ ਕਸਬੇ ਦੇ ਕਈ ਪਿੰਡਾਂ ਵਿੱਚ ਚੈੱਕ ਵੰਡੇ ਗਏ ਹਨ, ਜਿਸ ਤੋਂ ਲੋਕ ਖ਼ੁਸ਼ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਇਸ ਮੌਕੇ ਚੈੱਕ ਲੈਣ ਵਾਲੇ ਪਰਿਵਾਰਾਂ ਨੇ ਹਲਕਾ ਵਿਧਾਇਕ ਪ੍ਰੋ: ਬਲਜਿੰਦਰ ਕੌਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਨੂੰ ਵੱਧ ਰਹੀ ਮਹਿੰਗਾਈ ਵਿਚ ਚੈੱਕ ਦਿੱਤੇ ਹਨ, ਜਿਸ ਨਾਲ ਸਾਡੇ ਮਕਾਨ ਉਸਾਰੇ ਜਾ ਸਕਣਗੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਮਹਿਮਾ ਸਿੰਘ ਕੌਰੇਆਣਾ, ਕੇਵਲ ਸਿੰਘ ਨਿੱਜੀ ਸਹਾਇਕ, ਗੁਰਤੇਜ ਸਿੰਘ ਜੋਗੇਵਾਲਾ ਮੀਡੀਆ ਸਲਾਹਕਾਰ, ਬਲਜਿੰਦਰ ਸਿੰਘ ਬਹਿਮਣ, ਬਿੱਕਰ ਸਿੰਘ ਨਥੇਹਾ, ਸਰਪੰਚ ਸੁਖਪਾਲ ਸਿੰਘ ਨਥੇਹਾ ਸਮੇਤ ਵੱਡੀ ਤਾਦਾਦ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ |


ਪਿਛਲੀ ਖ਼ਬਰ ਗੁਪਤਾ ਹਸਪਤਾਲ 'ਚ ਸੁਰਿੰਦਰ ਸਿੰਘ ਮਾਨ ਦੇ ਦੋਵੇਂ ਗੋਡਿਆਂ ਦੀ ਹੋਈ ਰੋਬੋਟਿਕ ਰਾਹੀਂ ਸਫਲਤਾ ਪੂਰਵਕ ਸਰਜਰੀ <br/> ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰ ਹਾਊਸ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।