26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਵਲੋਂ ਸੈਮੀਨਾਰ <br/>

ਅਜੀਤ ਡੈਸਕ 23-01-2026
ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਦ ਨਵਾਂ ਵਿਖੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਅਗਵਾਈ ਹੇਠ ਡੀ.ਡੀ.ਐਮ.ਏ. ਮੋਗਾ ਵਲੋਂ ਆਫ਼ਤ ਪ੍ਰਬੰਧਨ ਬਾਰੇ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦਾ ਮੁੱਖ ਟੀਚਾ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੂੰ ਭੂਚਾਲ, ਅੱਗ, ਠੰਢੀਆਂ ਹਵਾਵਾਂ ਅਤੇ ਜੈਵਿਕ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਵਿਚ ਕੀ ਕਰਨਾ ਹੈ, ਇਸ ਬਾਰੇ ਜਾਗਰੂਕ ਕਰਨਾ ਸੀ | ਰਾਮ ਚੰਦਰ ਸਲਾਹਕਾਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਮੋਗਾ ਨੇ ਵਿਦਿਆਰਥੀਆਂ ਲਈ ਅਜਿਹੇ ਸਮਾਗਮਾਂ ਦੌਰਾਨ ਸੁਰੱਖਿਆ ਸੁਝਾਅ ਅਤੇ ਸਾਵਧਾਨੀ ਉਪਾਅ ਸਾਂਝੇ ਕੀਤੇ | ਭੂਚਾਲ ਤੋਂ ਬਚਾਅ ਲਈ ਡਰਾਪ, ਕਵਰ ਅਤੇ ਹੋਲਡ ਡਿ੍ਲ ਉੱਤੇ ਇਕ ਪ੍ਰਦਰਸ਼ਨੀ ਕੀਤੀ ਗਈ | ਇਸ ਤੋਂ ਇਲਾਵਾ ਸੈਸ਼ਨ ਨੇ ਸੜਕ ਉੱਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੁਰੱਖਿਅਤ ਵਿਵਹਾਰਾਂ ਦਾ ਅਭਿਆਸ ਕਰਨ ਦੀ ਮਹੱਤਤਾ ਨੂੰ ਕਵਰ ਕੀਤਾ | ਮੁੱਖ ਅਧਿਆਪਕਾ ਮੈਡਮ ਸਰਬਜੀਤ ਸ਼ਰਮਾ ਦੁਆਰਾ ਡੀ.ਡੀ.ਐਮ.ਏ. ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਐਮਰਜੈਂਸੀ/ਆਫ਼ਤ ਸਥਿਤੀ ਵਿਚ ਉਕਤ ਸੁਰੱਖਿਆ ਉਪਾਵਾਂ/ਰੋਕਥਾਮ ਦੀ ਵਰਤੋਂ ਕਰਨ ਅਤੇ ਆਪਣੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪ੍ਰੇਰਿਤ ਕਰਨਾ ਮੋਗਾ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਉਪਰਾਲਾ ਹੈ | ਇਹ ਸੈਸ਼ਨ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ ਹੈ | ਇਸ ਸਮਾਗਮ ਵਿਚ ਲਗਪਗ 500 ਵਿਦਿਆਰਥੀਆਂ ਨੇ ਭਾਗ ਲਿਆ |

ਪਿਛਲੀ ਖ਼ਬਰ ਪੁਲਿਸ ਚੌਂਕੀ ਬਿਲਾਸਪੁਰ ਨੇ 5 ਸ਼ੱਕੀ ਵਿਅਕਤੀ ਕੀਤੇ ਕਾਬੂ <br/> ਅਗਲੀ ਖ਼ਬਰ ਲੋਕਾਂ ਨੂੰ ਹੁਣ 10 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇਗਾ-ਵਿਧਾਇਕਾ ਡਾ. ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।