28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬੋਹਾ ਦੇ ਵਾਰਡ ਨੰ. 5 ਦੇ ਵਾਸੀ ਨਵੀਂ ਵਾਰਡਬੰਦੀ ਦੀ ਤਜਵੀਜ਼ ਤੋਂ ਹੈਰਾਨ

ਅਜੀਤ ਡੈਸਕ 02-01-2026
ਬੋਹਾ, 1 ਜਨਵਰੀ (ਰਮੇਸ਼ ਤਾਂਗੜੀ)-ਸਥਾਨਕ ਪੰਚਾਇਤ ਦੀ ਨਵੀਂ ਬਣੀ ਵਾਰਡ ਬੰਦੀ ਨੂੰ ਲੈ ਕੇ ਵਾਰਡ ਨੰ. 5 ਦੇ ਮੋਹਤਬਰ ਇਕੱਠੇ ਹੋਏ ਤੇ ਕਾਰਜ ਸਾਧਕ ਅਫ਼ਸਰ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ | ਲੋਕਾਂ ਨੇ ਦੱਸਿਆ ਕਿ ਵਾਰਡ 5 'ਚ ਕਈ ਗਲੀਆਂ ਤੇ ਘਰ ਦੇ ਪਤੇ ਕੱਟ ਕੇ ਹੋਰ ਵਾਰਡ 'ਚ ਕਰ ਦਿੱਤੇ ਗਏ ਹਨ ਤੇ ਵਾਰਡ 5 ਵਾਰਡ ਨੰ. 10 ਬਣਾ ਦਿੱਤਾ ਗਿਆ ਹੈ | ਜੇਕਰ ਵਾਰਡ ਬੰਦੀ ਨਵੀਂ ਬਣ ਗਈ ਤਾਂ ਸਾਰੇ ਹੀ ਪਰਿਵਾਰਾਂ ਦੇ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਬੈਂਕ ਖਾਤਿਆਂ, ਲੱਖਾਂ ਰੁਪਏ ਲਗਾ ਕੇ ਬਣੇ ਗਲੀਆਂ ਦੇ ਬੋਰਡ ਤੇ ਹੋਰ ਕਈ ਕਾਗ਼ਜ਼ ਪੱਤਰ ਬਦਲੀ ਕਰਵਾਉਣੇ ਪਾਉਣਗੇ | ਉਨ੍ਹਾਂ ਮੰਗ ਕੀਤੀ ਕਿ ਵਾਰਡ ਪਹਿਲਾਂ ਦੀ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਮਿਲ ਕੇ ਇਤਰਾਜ਼ ਦਿੱਤੇ ਜਾਣਗੇ |
ਪਿਛਲੀ ਖ਼ਬਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰੋਗਰਾਮ ਦੀ ਸ਼ੁਰੂਆਤ 5 ਨੂੰ ਅਗਲੀ ਖ਼ਬਰ ਲੋੜਵੰਦਾਂ ਨੂੰ ਗਰਮ ਕੰਬਲ, ਬੂਟ ਤੇ ਜੁਰਾਬਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।