17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਹਲਕਾ ਭੁੱਚੋ ਦੀ ਸਿਆਸਤ ਵਿਚ ਮਹਿਲਾ ਪ੍ਰਤੀਨਿਧਤਾ ਦਾ ਮੁੱਦਾ ਭਖਿਆ ਕਾਂਗਰਸ ਦੀ ਟਿਕਟ ਲਈ ਐਡਵੋਕੇਟ ਸੁਖਪ੍ਰੀਤ ਕੌਰ ਮਹਿਮਾ ਨੇ ਠੋਕੀ ਦਾਅਵੇਦਾਰੀ

ਮਹਿਮਾ ਸਰਜਾ, 16 ਨਵੰਬਰ (ਬਲਦੇਵ ਸੰਧੂ)- ਹਲਕਾ ਭੁੱਚੋ ਦੀ ਸਿਆਸੀ ਫ਼ਿਜ਼ਾ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਿਲਾ ਪ੍ਰਤੀਨਿਧਤਾ ਦਾ ਸਵਾਲ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿਚ ਆ ਗਿਆ ਹੈ। ਹਲਕੇ ਦੀ ਸਿਆਸੀ ਤਵਾਰੀਖ਼ ਵਿਚ ਪਹਿਲੀ ਵਾਰ ਕਾਂਗਰਸ ਪਾਰਟੀ ਵਲੋਂ ਮਹਿਲਾ ਦਾਅਵੇਦਾਰੀ ਨੇ ਸਿਆਸੀ ਸਮੀਕਰਨਾਂ ਨੂੰ ਨਵੀਂ ਦਿਸ਼ਾ ਦੇਣ ਦੀ ਸੰਭਾਵਨਾ ਜਗਾਈ ਹੈ।

ਅਜੀਤ ਡੈਸਕ 17-11-2026
ਮਹਿਮਾ ਸਰਜਾ, 16 ਨਵੰਬਰ (ਬਲਦੇਵ ਸੰਧੂ)- ਹਲਕਾ ਭੁੱਚੋ ਦੀ ਸਿਆਸੀ ਫ਼ਿਜ਼ਾ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਿਲਾ ਪ੍ਰਤੀਨਿਧਤਾ ਦਾ ਸਵਾਲ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿਚ ਆ ਗਿਆ ਹੈ। ਹਲਕੇ ਦੀ ਸਿਆਸੀ ਤਵਾਰੀਖ਼ ਵਿਚ ਪਹਿਲੀ ਵਾਰ ਕਾਂਗਰਸ ਪਾਰਟੀ ਵਲੋਂ ਮਹਿਲਾ ਦਾਅਵੇਦਾਰੀ ਨੇ ਸਿਆਸੀ ਸਮੀਕਰਨਾਂ ਨੂੰ ਨਵੀਂ ਦਿਸ਼ਾ ਦੇਣ ਦੀ ਸੰਭਾਵਨਾ ਜਗਾਈ ਹੈ। ਕਾਂਗਰਸ ਦੀ ਮਹਿਲਾ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਐਡਵੋਕੇਟ ਸੁਖਪ੍ਰੀਤ ਕੌਰ ਮਹਿਮਾ ਨੇ ਹਲਕਾ ਭੁੱਚੋ ਤੋਂ ਪਾਰਟੀ ਟਿਕਟ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਸਿਆਸੀ ਹਲਕਿਆਂ ਵਿਚ ਨਵੀਂ ਬਹਿਸ ਛੇੜ ਦਿੱਤੀ ਹੈ।ਹਲਕੇ ਦੇ ਚੋਣ ਇਤਿਹਾਸ ਦੇ ਪੰਨੇ ਫਰੋਲੀਏ ਤਾਂ 1947 ਤੋਂ ਲੈ ਕੇ 2007 ਤੱਕ ਰਾਖਵੇਂ ਹਲਕੇ ਨਥਾਣਾ ਵਿਚ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਗਿਆ। ਸਾਲ 2012 ਵਿਚ ਹਲਕਿਆਂ ਦੀ ਪੁਨਰ-ਹੱਦਬੰਦੀ ਉਪਰੰਤ ਨਥਾਣਾ ਦੀ ਥਾਂ ਹਲਕਾ ਭੁੱਚੋ ਹੋਂਦ ਵਿਚ ਆਇਆ, ਜਿੱਥੋਂ ਅਜਾਇਬ ਸਿੰਘ ਭੱਟੀ ਪਹਿਲੇ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਿਸੇ ਪ੍ਰਮੁੱਖ ਪਾਰਟੀ ਨੇ ਮਹਿਲਾ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਨ ਦੀ ਪਹਿਲ ਨਹੀਂ ਕੀਤੀ। ਸਾਲ 2022 ਵਿਚ ਇੱਕ ਮਹਿਲਾ ਆਜ਼ਾਦ ਉਮੀਦਵਾਰ ਵਜੋਂ ਜ਼ਰੂਰ ਚੋਣ ਪਿੜ ਵਿਚ ਉਤਰੀ ਸੀ। ਇਸ ਪਿਛੋਕੜ ਵਿਚ ਸੁਖਪ੍ਰੀਤ ਕੌਰ ਦੀ ਦਾਅਵੇਦਾਰੀ ਸਿਰਫ਼ ਇਕ ਟਿਕਟ ਦੀ ਮੰਗ ਨਹੀਂ, ਸਗੋਂ ਹਲਕੇ ਦੀ ਸਿਆਸਤ ਵਿਚ ਮਹਿਲਾਵਾਂ ਦੀ ਬਣਦੀ ਹਿੱਸੇਦਾਰੀ ਦਾ ਸਵਾਲ ਵੀ ਬਣਦੀ ਜਾ ਰਹੀ ਹੈ। ਉਪਲਬਧ ਅੰਕੜਿਆਂ ਅਨੁਸਾਰ ਹਲਕੇ ਦੀ 2022 ਵੋਟਰ ਸੂਚੀ ਵਿਚ 47 ਫ਼ੀਸਦੀ ਵੱਧ ਹਿੱਸੇਦਾਰੀ ਮਹਿਲਾ ਦੀ ਰਹੀ ਹੈ, ਪਰ ਸਿਆਸੀ ਪ੍ਰਤੀਨਿਧਤਾ ਦੇ ਮਾਮਲੇ ਵਿਚ ਉਨ੍ਹਾਂ ਦੀ ਭੂਮਿਕਾ ਅਜੇ ਤੱਕ ਉਮੀਦਵਾਰੀ ਦੇ ਪੱਧਰ ਤੱਕ ਨਹੀਂ ਪਹੁੰਚ ਸਕੀ। ਇਹ ਵਿਰੋਧਾਭਾਸ ਮਹਿਲਾ ਸਸ਼ਕਤੀਕਰਨ ਦੇ ਸਿਆਸੀ ਦਾਅਵਿਆਂ ਸਾਹਮਣੇ ਵੀ ਸਵਾਲ ਖੜ੍ਹੇ ਕਰਦਾ ਹੈ। ਐਡਵੋਕੇਟ ਸੁਖਪ੍ਰੀਤ ਕੌਰ ਦੀ ਦਾਅਵੇਦਾਰੀ ਪਿੱਛੇ ਉਨ੍ਹਾਂ ਦੇ ਪਰਿਵਾਰ ਦੀ ਕਾਂਗਰਸ ਨਾਲ ਲੰਮੀ ਸਾਂਝ ਨੂੰ ਵੀ ਅਹਿਮ ਸਿਆਸੀ ਪੂੰਜੀ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਸਹੁਰਾ ਪਰਿਵਾਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਦਾਦਾ ਕਪੂਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ ਅਤੇ ਲੋਕ ਸਭਾ ਮੈਂਬਰਸ਼ਿਪ ਖ਼ਤਮ ਕੀਤੇ ਜਾਣ ਦੇ ਵਿਰੋਧ ਵਿਚ ਚਲਾਏ ਸੱਤਿਆਗ੍ਰਹਿ ਦੌਰਾਨ ਗ੍ਰਿਫ਼ਤਾਰੀ ਦਿੱਤੀ ਸੀ ਅਤੇ ਦੋ ਮਹੀਨੇ ਪੰਜ ਦਿਨ ਜੇਲ੍ਹ ਵਿਚ ਰਹੇ ਸਨ। ਪਰਿਵਾਰ ਦੀ ਇਹ ਸਿਆਸੀ ਵਿਰਾਸਤ ਉਨ੍ਹਾਂ ਦੀ ਦਾਅਵੇਦਾਰੀ ਨੂੰ ਵਿਚਾਰਧਾਰਕ ਪਿਛੋਕੜ ਪ੍ਰਦਾਨ ਕਰਦੀ ਹੈ। ਸਿਆਸੀ ਸਰਗਰਮੀਆਂ ਦੇ ਮੋਰਚੇ ‘ਤੇ ਵੀ ਸੁਖਪ੍ਰੀਤ ਕੌਰ ਆਪਣੀ ਹਾਜ਼ਰੀ ਦਰਜ ਕਰਵਾ ਰਹੀ ਹੈ। ਵੋਟ ਚੋਰੀ ਦੇ ਮੁੱਦੇ ‘ਤੇ ਦਿੱਲੀ ਵਿਚ ਹੋਏ ਸੱਤਿਆਗ੍ਰਹਿ ਤੋਂ ਇਲਾਵਾ ਫੱਗੂਵਾਲਾ ਇਨਸਾਫ਼ ਰੈਲੀ, ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਦੀ ਕੋਠੀ ਦੇ ਘਿਰਾਓ ਅਤੇ ਹੋਰਨਾਂ ਰੋਸ ਤੇ ਇਨਸਾਫ਼ ਧਰਨਿਆਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਰਹੀ ਹੈ। ਉਹ ਆਮ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਬੇਬਾਕੀ ਨਾਲ ਉਠਾਉਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਸਰਗਰਮ ਹਨ।ਐਡਵੋਕੇਟ ਵਲੋਂ ਆਮ ਲੋਕਾਂ ਨਾਲ ਸਬੰਧਿਤ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ ਉਠਾਇਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਹਲਕੇ ਵਿਚ ਉਨ੍ਹਾਂ ਦੇ ਹੱਕ ਵਿਚ ਮਜ਼ਬੂਤ ਦਾਅ ਵੇਦਾਰੀ ਦੀ ਚਰਚਾ ਜ਼ੋਰ ਫੜ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਇਸ ਵਾਰ ਭੁੱਚੋ ਤੋਂ ਮਹਿਲਾ ਚਿਹਰੇ ‘ਤੇ ਦਾਅ ਖੇਡਦੀ ਹੈ ਜਾਂ ਨਹੀਂ।
ਪਿਛਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਹੁੰਚੇ ਬੁੰਗਾ ਮਸਤੂਆਣਾ, ਬਾਬਾ ਕਾਕਾ ਸਿੰਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਦਾ ਕੀਤਾ ਸ਼ੁੱਭ ਆਰੰਭ ਪ੍ਰੀਕਸ਼ਿਤ ਮਹਾਰਾਜ ਇਕ ਮਹਾਨ ਸਮਰਾਟ ਸਨ- ਅਸ਼ਵਨੀ ਸ਼ਾਸਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।