11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੌਜਵਾਨ ਬਿਜਲੀ ਮਕੈਨਿਕ ਦੀ ਅਚਾਨਕ ਮੌਤ ਨੂੰ ਲੈ ਕੇ ਸ਼ਹਿਰ ’ਚ ਸੋਗ ਦੀ ਲਹਿਰ

ਭਗਤਾ ਭਾਈਕਾ, 10 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪਰਿਵਾਰ ਦੇ ਇਕਲੌਤੇ ਲੜਕੇ ਅਤੇ ਨੌਜਵਾਨ ਬਿਜਲੀ ਮਕੈਨਿਕ ਅਰਸ਼ਦੀਪ ਸਿੰਘ ਆਸ਼ੂ ਦੀ ਅਚਾਨਕ ਮੌਤ ਹੋਣ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅਰਸ਼ਦੀਪ ਸਿੰਘ ਆਸ਼ੂ ਪੁੱਤਰ ਸਵ.

ਅਜੀਤ ਡੈਸਕ 11-10-2026
ਭਗਤਾ ਭਾਈਕਾ, 10 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪਰਿਵਾਰ ਦੇ ਇਕਲੌਤੇ ਲੜਕੇ ਅਤੇ ਨੌਜਵਾਨ ਬਿਜਲੀ ਮਕੈਨਿਕ ਅਰਸ਼ਦੀਪ ਸਿੰਘ ਆਸ਼ੂ ਦੀ ਅਚਾਨਕ ਮੌਤ ਹੋਣ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅਰਸ਼ਦੀਪ ਸਿੰਘ ਆਸ਼ੂ ਪੁੱਤਰ ਸਵ. ਪੱਪੂ ਅੱਡਾ ਇੰਚਾਰਜ ਵਾਸੀ ਕੋਠਾ ਗੁਰੂ ਰੋਡ, ਭਗਤਾ ਭਾਈਕਾ ਅੱਜ ਆਪਣੇ ਘਰ ਦੇ ਸਾਹਮਣੇ ਸ਼ਰਾਬ ਦੇ ਠੇਕੇ ਦੀ ਬਿਜਲੀ ਠੀਕ ਕਰ ਰਿਹਾ ਸੀ। ਇਸੇ ਦੌਰਾਨ ਹੀ ਉਸ ਨੂੰ ਅਚਾਨਕ ਚੱਕਰ ਆ ਗਿਆ। ਉਹ ਕੁਝ ਪਲ ਅਰਾਮ ਕਰਨ ਉਪਰੰਤ ਮੁੜ ਕੰਮ ਕਰਨ ਲੱਗ ਗਿਆ। ਇਸੇ ਦੌਰਾਨ ਹੀ ਕੰਮ ਕਰਦਾ ਹੋਇਆ ਡਿੱਗ ਪਿਆ। ਨੌਜਵਾਨ ਨੂੰ ਤੁਰੰਤ ਸਥਾਨਕ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਹਸਪਤਾਲ ਵਿਚ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਕੁਝ ਵਕਤ ਪਹਿਲਾ ਮ੍ਰਿਤਕ ਨੌਜਵਾਨ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਿਸ ਉਪਰੰਤ ਨੌਜਵਾਨ ਦੀ ਮਾਂ ਨੇ ਮੁਸ਼ਕਿਲ ਨਾਲ ਪਰਿਵਾਰ ਨੂੰ ਸੰਭਾਲਿਆ। ਅਰਸ਼ਦੀਪ ਵਲੋਂ ਬਿਜਲੀ ਮਕੈਨਿਕ ਦਾ ਕੰਮ ਕਰਨ ਕਰਕੇ ਹੁਣ ਪਰਿਵਾਰ ਨੂੰ ਸੁੱਖ ਦਾ ਸਾਹ ਮਿਲਣ ਲੱਗਾ ਸੀ। ਕੁਝ ਸਾਲ ਪਹਿਲਾ ਅਰਸ਼ਦੀਪ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਂ, ਪਤਨੀ ਅਤੇ ਆਪਣੀ ਮਾਸੂਮ ਧੀ ਜੈਸਮੀਨ ਨੂੰ ਵਿਲਕਦੇ ਛੱਡ ਗਿਆ ਹੈ। ਅਰਸ਼ਦੀਪ ਦੀ ਅਚਾਨਕ ਬੇਵਕਤੀ ਮੌਤ ਨੂੰ ਲੈ ਕੇ ਸ਼ਹਿਰ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪਿਛਲੀ ਖ਼ਬਰ ਦੀਪ ਨਗਰ ਇਲਾਕੇ ’ਚ ਔਰਤ ਦੀ ਗਲੀ ਸੜੀ ਲਾਸ਼ ਮਿਲੀ ਅਗਲੀ ਖ਼ਬਰ ਹੀਰੋ ਬਣਨ ਮੁੰਬਈ ਆਇਆ ਹੈਪੀ ਕੁਮਾਰ, ਬਣ ਗਿਆ ‘ਮਸਾਜਰ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।