11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਆਮ ਆਦਮੀ ਕਲੀਨਿਕ ਰਾਮਪੁਰਾ ਵਿਖੇ ਟੀਕਾਕਰਨ ਦਿਵਸ ਤੇ ਸਿਹਤ ਜਾਗਰੂਕਤਾ ਕੈਂਪ

ਰਾਮਪੁਰਾ ਫੂਲ, 10 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਸਿਵਲ ਸਰਜਨ ਡਾ: ਤਪਿੰਦਰਜੋਤ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਮੀਨਾਕਸ਼ੀ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾ: ਸ਼ੈਲੀ ਅਰੋੜਾ ਦੀ ਦੇਖਰੇਖ ਵਿਚ ਆਮ ਆਦਮੀ ਕਲੀਨਿਕ ਰਾਮਪੁਰਾ ਮੰਡੀ ਵਿਖੇ ਟੀਕਾਕਰਨ ਦਿਵਸ ’ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਹਾਜ਼ਰੀਨ ਨੂੰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਜਨਨੀ ਸਿਸੂ ਸੁਰੱਖਿਆ ਕਾਰਿਆਕਰਮ, ਮੁਫ਼ਤ ਐਂਬੂਲੈਂਸ 108 ਸੇਵਾਵਾਂ ਤੋਂ ਇਲਾਵਾ ਹਰ ਬੁੱਧਵਾਰ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਸਿਹਤ ਸੰਸਥਾਵਾਂ ਵਿਚ ਟੀਕਾਕਰਨ ਕੀਤਾ ਜਾਂਦਾ ਹੈ ਜੋ ਬੱਚਿਆਂ ਅਤੇ ਮਾਵਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਂਦਾ ਹੈ, ਉਨ੍ਹਾਂ ਹਾਜ਼ਰੀਨ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਚੰਗੀ ਸਿਹਤ ਲਈ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ।

ਅਜੀਤ ਡੈਸਕ 11-10-2026
ਰਾਮਪੁਰਾ ਫੂਲ, 10 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਸਿਵਲ ਸਰਜਨ ਡਾ: ਤਪਿੰਦਰਜੋਤ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਮੀਨਾਕਸ਼ੀ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾ: ਸ਼ੈਲੀ ਅਰੋੜਾ ਦੀ ਦੇਖਰੇਖ ਵਿਚ ਆਮ ਆਦਮੀ ਕਲੀਨਿਕ ਰਾਮਪੁਰਾ ਮੰਡੀ ਵਿਖੇ ਟੀਕਾਕਰਨ ਦਿਵਸ ’ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਹਾਜ਼ਰੀਨ ਨੂੰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਜਨਨੀ ਸਿਸੂ ਸੁਰੱਖਿਆ ਕਾਰਿਆਕਰਮ, ਮੁਫ਼ਤ ਐਂਬੂਲੈਂਸ 108 ਸੇਵਾਵਾਂ ਤੋਂ ਇਲਾਵਾ ਹਰ ਬੁੱਧਵਾਰ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਸਿਹਤ ਸੰਸਥਾਵਾਂ ਵਿਚ ਟੀਕਾਕਰਨ ਕੀਤਾ ਜਾਂਦਾ ਹੈ ਜੋ ਬੱਚਿਆਂ ਅਤੇ ਮਾਵਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਂਦਾ ਹੈ, ਉਨ੍ਹਾਂ ਹਾਜ਼ਰੀਨ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਚੰਗੀ ਸਿਹਤ ਲਈ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਛੇ ਮਹੀਨੇ ਦੀ ਉਮਰ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ, ਮਾਂ ਦੁੱਧ ਬੱਚੇ ਲਈ ਸੰਪੂਰਨ ਖ਼ੁਰਾਕ ਹੈ ਜਿਸ ਵਿਚ ਬੱਚੇ ਲਈ ਲੋੜੀਂਦੇ ਸਾਰੇ ਤੱਤ ਮੌਜੂਦ ਹਨ, ਇਹ ਬੱਚੇ ਨੂੰ ਛਾਤੀ ਦੀ ਲਾਗ, ਨਮੋਨੀਆਂ, ਦਸਤ ਰੋਗ ਤੋਂ ਵੀ ਬਚਾਉਂਦਾ ਹੈ। ਅਖੀਰ ਵਿਚ ਮੌਸਮੀ ਬਿਮਾਰੀਆਂ ਡੇਂਗੂ, ਮਲੇਰੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਏ . ਐਨ.ਐਮ ਜਗਮੀਤ ਕੌਰ, ਫਾਰਮੈਸੀ ਅਫ਼ਸਰ ਕੇਤਨ, ਆਸ਼ਾ ਫੈਸੀਲੀਟੇਟਰ ਕਰਮਜੀਤ ਕੌਰ ਅਤੇ ਅਮਨਦੀਪ ਕੌਰ, ਕਰਮਜੀਤ ਕੌਰ, ਨਿਸ਼ਾ ਆਸ਼ਾ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਵਲੋਂ ਤਨਖਾਹਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ 12 ਨੂੰ ਅਗਲੀ ਖ਼ਬਰ ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਦਾ ਵਿੱਦਿਅਕ ਟੂਰ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।