ਸੜਕ ਦੁਰਘਟਨਾ ਦੌਰਾਨ ਮਾਂ-ਧੀ ਸਮੇਤ ਤਿੰਨ ਜਣੇ ਗੰਭੀਰ ਜ਼ਖਮੀ
ਬਠਿੰਡਾ, 8 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਆਦਰਸ਼ ਨਗਰ ਨੇੜੇ ਐਕਟਿਵਾ ਸਵਾਰ ਦੋ ਔਰਤਾਂ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਹਾਦਸੇ ਵਾਲੀ ਥਾਂ ’ਤੇ ਪਹੁੰਚੀ ਅਤੇ ਜ਼ਖਮੀ ਐਕਟਿਵਾ ਸਵਾਰਾਂ ਹਰਪ੍ਰੀਤ ਕੌਰ (4 0) ਅਤੇ ਖੁਸ਼ਪ੍ਰੀਤ ਕੌਰ (19) ਵਾਸੀ ਗੋਨਿਆਣਾ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ।
ਅਜੀਤ ਡੈਸਕ
09-10-2026