20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ਆਪਣੀ ਖੇਤੀ’ ਫਾਊਂਡੇਸ਼ਨ ਵਲੋਂ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਮਿੱਟੀ ਜਾਂਚ ਰਿਪੋਰਟ ਸੌਂਪੀ ਗਈ

ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ)- ‘ਆਪਣੀ ਖੇਤੀ’ ਫਾਊਂਡੇਸ਼ਨ ਵਲੋਂ ਹੁਨਰਦੀਪ ਸਿੰਘ ਬਰਾੜ ਅਤੇ ਤਰਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਨਰਮੇ ਦੀ ਸੁਚੱਜੀ ਕਾਸ਼ਤ ਸਬੰਧੀ ਚਲਾਏ ਜਾ ਰਹੇ ਪ੍ਰਾਜੈਕਟ ਤਹਿਤ ਪਿੰਡ ਨਸੀਬਪੁਰਾ ਵਿਚ ਕੈਂਪ ਲਗਾ ਕੇ ਨਰਮੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਰਿਪੋਰਟ ਸੌਂਪੀ ਗਈ। ਫਾਊਂਡੇਸ਼ਨ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਪ੍ਰੋਜੈਕਟ ਤਹਿਤ ਲਗਭਗ ਨੱਬੇ ਕਿਸਾਨਾਂ ਨੇ ਮਿੱਟੀ ਜਾਂਚ ਕਰਵਾਈ ਅਤੇ ਆਪਣੀ ਰਿਪੋਰਟ ਪ੍ਰਾਪਤ ਕੀਤੀ।

ਅਜੀਤ ਡੈਸਕ 20-09-2026
ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ)- ‘ਆਪਣੀ ਖੇਤੀ’ ਫਾਊਂਡੇਸ਼ਨ ਵਲੋਂ ਹੁਨਰਦੀਪ ਸਿੰਘ ਬਰਾੜ ਅਤੇ ਤਰਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਨਰਮੇ ਦੀ ਸੁਚੱਜੀ ਕਾਸ਼ਤ ਸਬੰਧੀ ਚਲਾਏ ਜਾ ਰਹੇ ਪ੍ਰਾਜੈਕਟ ਤਹਿਤ ਪਿੰਡ ਨਸੀਬਪੁਰਾ ਵਿਚ ਕੈਂਪ ਲਗਾ ਕੇ ਨਰਮੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਰਿਪੋਰਟ ਸੌਂਪੀ ਗਈ। ਫਾਊਂਡੇਸ਼ਨ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਪ੍ਰੋਜੈਕਟ ਤਹਿਤ ਲਗਭਗ ਨੱਬੇ ਕਿਸਾਨਾਂ ਨੇ ਮਿੱਟੀ ਜਾਂਚ ਕਰਵਾਈ ਅਤੇ ਆਪਣੀ ਰਿਪੋਰਟ ਪ੍ਰਾਪਤ ਕੀਤੀ। ਟੀਮ ਵਲੋਂ ਨਰਮੇ ਦੀ ਫ਼ਸਲ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਤੱਤਾਂ ਦੀ ਘਾਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੇ ਟੀਮ ਨਾਲ ਗੱਲਬਾਤ ਦੌਰਾਨ ਐਤਕੀਂ ਨਰਮੇਂ ਉਪਰ ਚੰਗੀ ਆਸ ਜਤਾਈ ਅਤੇ ਆਉਣ ਵਾਲੇ ਸੀਜ਼ਨ ਦੌਰਾਨ ਨਰਮੇ ਦਾ ਰਕਬਾ ਹੋਰ ਵਧਾਉਣ ਲਈ ਉਤਸ਼ਾਹ ਦਿਖਾਇਆ। ਇਸ ਮੌਕੇ ਚਮਕੌਰ ਸਿੰਘ ਨੇ ‘ਆਪਣੀ ਖੇਤੀ’ ਵਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਮਨਿੰਦਰ ਸਿੰਘ ਵਲੋਂ ਨਰਮੇ ਦੀ ਫ਼ਸਲ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਜਸਵਿੰਦਰ ਕੌਰ, ਰਣਜੋਧ ਸਿੰਘ, ਗੁਰਤੇਜ ਸਿੰਘ ਮਲਕਾਣਾ ਨੇ ਕਿਸਾਨਾਂ ਨਾਲ ਨਰਮੇ ਦੀ ਕਾਸ਼ਤ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ।
ਪਿਛਲੀ ਖ਼ਬਰ ਪੰਜ ਤੱਤਾਂ ਤੋਂ ਬਣਿਆ ਸਰੀਰ ਨਾਸ਼ਵਾਨ, ਆਤਮਾ ਦਾ ਕਲਿਆਣ ਹੀ ਜੀਵਨ ਦਾ ਅਸਲ ਟੀਚਾ : ਸਾਧਵੀ ਡਾ. ਸ਼ੁਭਿਤਾ ਕਿਹਾ, ਸੰਸਾਰਕ ਵ... ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਖੇ ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ-2027 ਕੁਇਜ਼ ਲਈ ਮੈਗਾ ਭਾਗੀਦਾਰੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।