18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਢਾਡੀ ਸੁਖਪਾਲ ਸਿੰਘ ਸਪੈਸ਼ਲ ਲਹਿਰਾ ਧੂੜਕੋਟ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਮਾਨਸਾ, 17 ਸਤੰਬਰ (ਸੱਭਿ. ਪ੍ਰਤੀ.)

ਅਜੀਤ ਡੈਸਕ 18-09-2026
ਮਾਨਸਾ, 17 ਸਤੰਬਰ (ਸੱਭਿ.ਪ੍ਰਤੀ.)- ਢਾਡੀ ਜਥਿਆਂ ਦੀ ਇਕੱਤਰਤਾ ਅੱਜ ਇੱਥੇ ਹੋਈ। ਇਸ ਮੌਕੇ ਢਾਡੀਆਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਬੁਲਾਰਿਆਂ ਨੇ ਪੰਥਕ ਪ੍ਰਸਿੱਧ ਬੀਬੀਆਂ ਦਾ ਢਾਡੀ ਜਥਾ ਜਥੇਦਾਰ ਸੁਖਪਾਲ ਸਿੰਘ ਸਪੈਸ਼ਲ ਲਹਿਰਾ ਧੂੜਕੋਟ ਵਾਲਿਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਸਿੱਧ ਢਾਡੀ ਜਥਾ ਮੱਘਰ ਸਿੰਘ ਭੌਰਾ, ਹੈੱਡ ਗ੍ਰੰਥੀ ਡੇਰਾ ਬਾਬਾ ਸੰਤ ਅੰਮ੍ਰਿਤ ਮੁਨੀ ਮਾਨਸਾ, ਜਥੇਦਾਰ ਬਲਵੀਰ ਸਿੰਘ ਮਹੰਤ, ਸਤਨਾਮ ਸਿੰਘ ਸਿੱਧੂ, ਢਾਡੀ ਦਰਸ਼ਨ ਸਿੰਘ ਦਲੇਰ, ਢਾਡੀ ਹਰਵਿੰਦਰ ਸਿੰਘ ਨਾਹਰਾਂ, ਢਾਡੀ ਅਜੈਬ ਸਿੰਘ ਅਣਖੀ ਬਠਿੰਡਾ, ਬਲਦੇਵ ਸਿੰਘ ਲੌਂਗੋਵਾਲ, ਬੀਬੀ ਸ਼ਿੰਦਰ ਕੌਰ ਕੁਲੈਹਿਰੀ, ਸੁਖਪਾਲ ਸਿੰਘ ਸਹੋਤਾ, ਗੁਰਪਾਲ ਸਿੰਘ ਮੌਜੀ, ਸਵਰਨਾ ਸਿੰਘ, ਜੀਵਨ ਸਿੰਘ ਆਦਿ ਨੇ ਕਿਹਾ ਕਿ ਢਾਡੀ ਸੁਖਪਾਲ ਸਿੰਘ ਦੀ ਮੌਤ ਨਾਲ ਪੰਥਕ ਢਾਡੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪਿਛਲੀ ਖ਼ਬਰ ਨੰਬਰਦਾਰਾਂ ਨੇ ਲਟਕਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਪੱਤਰ ਸੌਂਪਿਆ ਅਗਲੀ ਖ਼ਬਰ ਗੁਰੂ ਮਾਂ ਹੇਮ ਕੁੰਵਰ ਦਾ 102ਵੇਂ ਜਨਮ ਦਿਵਸ ਦਾ ਆਯੋਜਨ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।