18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਾਢੇ ਤਿੰਨ ਮਹੀਨੇ ਤੋਂ ‘ਉੱਠ ਦੇ ਬੁੱਲ’ ਵਾਂਗੂ ਲਟਕੀ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਦੀ ਚੋਣ

ਬਠਿੰਡਾ, 17 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਨੂੰ ਸਾਢੇ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਲਗਭਗ ਸੂਬੇ ਦੀਆਂ ਸਾਰੀਆਂ ਕੌਂਸਲਾਂ ਦੇ ਪ੍ਰਧਾਨਾਂ ਦੀ ਚੋਣ ਹੋ ਚੁੱਕੀ ਹੈ ਪਰ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੀ ਨਗਰ ਕੌਂਸਲ ਕੋਟਫੱਤਾ ਸੂਬੇ ਦੀ ਇਕੋ-ਇਕ ਅਜਿਹੀ ਕੌਂਸਲ ਹੈ, ਜਿਸ ਨੂੰ ਅਜੇ ਤੱਕ ਪ੍ਰਧਾਨ ਨਸੀਬ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਅਜੇ ਤੱਕ ਇੱਥੋਂ ਦੇ ਕਿਸੇ ਕੌਂਸਲਰ ਨੂੰ ਸੂਬਾ ਸਰਕਾਰ ਵਲੋਂ ਰਸਮੀ ਤੌਰ ’ਤੇ ਕੌਂਸਲਰ ਦੀ ਬਣਦੀ ਸਹੁੰ ਵੀ ਨਹੀਂ ਚੁਕਵਾਈ ਗਈ ਹੈ, ਜਿਸ ਕਾਰਨ ਕੌਂਸਲਰ ਹੁੰਦੇ ਹੋਏ ਵੀ ਉਹ ਲੋਕਾਂ ਦੇ ਕਾਗ਼ਜ਼ ਪੱਤਰਾਂ ਉੱਪਰ ਆਪਣੀ ਮੋਹਰ ਲਗਾਉਣ ਅਤੇ ਦਸਤਖ਼ਤ ਕਰਨ ਤੋਂ ਵਾਂਝੇ ਹਨ ਤੇ ਇਸ ਕਾਰਨ ਕੋਟਫੱਤਾ ਦੇ ਲੋਕਾਂ ਦੇ ਨਗਰ ਕੌਂਸਲ ਅਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਿਤ ਕੰਮ-ਧੰਦੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਠੱਪ ਹਨ।

ਅਜੀਤ ਡੈਸਕ 18-09-2026
ਬਠਿੰਡਾ, 17 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਨੂੰ ਸਾਢੇ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਲਗਭਗ ਸੂਬੇ ਦੀਆਂ ਸਾਰੀਆਂ ਕੌਂਸਲਾਂ ਦੇ ਪ੍ਰਧਾਨਾਂ ਦੀ ਚੋਣ ਹੋ ਚੁੱਕੀ ਹੈ ਪਰ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੀ ਨਗਰ ਕੌਂਸਲ ਕੋਟਫੱਤਾ ਸੂਬੇ ਦੀ ਇਕੋ-ਇਕ ਅਜਿਹੀ ਕੌਂਸਲ ਹੈ, ਜਿਸ ਨੂੰ ਅਜੇ ਤੱਕ ਪ੍ਰਧਾਨ ਨਸੀਬ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਅਜੇ ਤੱਕ ਇੱਥੋਂ ਦੇ ਕਿਸੇ ਕੌਂਸਲਰ ਨੂੰ ਸੂਬਾ ਸਰਕਾਰ ਵਲੋਂ ਰਸਮੀ ਤੌਰ ’ਤੇ ਕੌਂਸਲਰ ਦੀ ਬਣਦੀ ਸਹੁੰ ਵੀ ਨਹੀਂ ਚੁਕਵਾਈ ਗਈ ਹੈ, ਜਿਸ ਕਾਰਨ ਕੌਂਸਲਰ ਹੁੰਦੇ ਹੋਏ ਵੀ ਉਹ ਲੋਕਾਂ ਦੇ ਕਾਗ਼ਜ਼ ਪੱਤਰਾਂ ਉੱਪਰ ਆਪਣੀ ਮੋਹਰ ਲਗਾਉਣ ਅਤੇ ਦਸਤਖ਼ਤ ਕਰਨ ਤੋਂ ਵਾਂਝੇ ਹਨ ਤੇ ਇਸ ਕਾਰਨ ਕੋਟਫੱਤਾ ਦੇ ਲੋਕਾਂ ਦੇ ਨਗਰ ਕੌਂਸਲ ਅਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਿਤ ਕੰਮ-ਧੰਦੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਠੱਪ ਹਨ। ਜਦਕਿ ਪੰਜਾਬ ਮਿਊਂਸਪਲ ਐਕਟ ਅਨੁਸਾਰ ਚੁਣੇ ਹੋਏ ਕੌਂਸਲਰਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ, ਸਹੁੰ ਚੁਕਾਉਣ ਲਈ ਸੰਬੰਧਿਤ ਕੌਂਸਲ ਦੇ ਪ੍ਰਧਾਨ ਦੀ ਪਹਿਲਾਂ ਚੋਣ ਹੋਣਾ ਲਾਜ਼ਮੀ ਸ਼ਰਤ ਨਹੀਂ ਹੈ। ਇਸ ਤੋਂ ਇਹੀ ਸ਼ੰਕੇ ਲਗਾਏ ਜਾ ਰਹੇ ਹਨ ਕਿ ਨਗਰ ਕੌਂਸਲ ਕੋਟਫੱਤਾ ਦੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਦਾ ਪ੍ਰੋਗਰਾਮ ਵੀ ਸਿਆਸੀ ਦਬਾਅ ਹੇਠ ਲਟਕਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪ੍ਰਧਾਨਗੀ ਦੀ ਚੋਣ ਦਾ ਮਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਵੀ ਪਹੁੰਚਿਆ ਹੋਇਆ ਹੈ ਪਰ ਅਜੇ ਤੱਕ ਹਾਈਕੋਰਟ ਨੇ ਇਸ ਮਾਮਲੇ ’ਚ ਲੋਕਾਂ ਲਈ ਕੋਈ ਰਾਹਤ ਭਰਿਆ ਫ਼ੈਸਲਾ ਨਹੀਂ ਦਿੱਤਾ ਹੈ, ਜਦਕਿ ਜ਼ਿਲ੍ਹੇ ਦੀਆਂ ਕੁਝ ਹੋਰ ਕੌਂਸਲਾਂ ਦੀ ਪ੍ਰਧਾਨਗੀ ਦੇ ਮਸਲੇ ਹਾਈਕੋਰਟ ਕੋਲ ਪੁੱਜਣ ਬਾਅਦ ਕਦੋਂ ਦੇ ਨਿੱਬੜ ਚੁੱਕੇ ਹਨ । ਇਹ ਨਗਰ ਕੌਂਸਲ ਸੱਤਾਧਾਰੀ ਧਿਰ ਦੇ ਕਈ ਵੱਡੇ ਆਗੂਆਂ ਨਾਲ ਜੁੜੀ ਹੋਈ ਹੈ ਪਰ ਇਸ ਦੇ ਬਾਵਜੂਦ ਇਹ ਦੋਸ਼ ਲੱਗ ਰਹੇ ਹਨ ਕਿ ਪ੍ਰਧਾਨਗੀ ਦੀ ਚੋਣ ’ਚ ਉੱਕਤ ’ਚੋਂ ਕੁਝ ਆਗੂਆਂ ਵਲੋਂ ਅੜਿੱਕੇ ਢਾਹੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਸੱਤਾਧਾਰੀ ਕੋਲ ਕੌਂਸਲ ਦੇ ਕੁਲ 11 ਕੌਂਸਲਰਾਂ ’ਚੋਂ ਸਿਰਫ਼ 3 ਕੌਂਸਲਰ ਹੀ ਆਪਣੀ ਝੋਲੀ ’ਚ ਹੋਣ ਕਰਕੇ ਪ੍ਰਧਾਨਗੀ ਹਾਸਿਲ ਕਰਨ ਤੋਂ ਕੋਹਾਂ ਦੂਰ ਹੋਣਾ ਦੱਸਿਆ ਜਾ ਰਿਹਾ ਹੈ। ਨਗਰ ਕੌਂਸਲ ਕੋਟਫੱਤਾ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ’ਚ ਤੁਰੰਤ ਦਖ਼ਲ ਦੇ ਕੇ ਪ੍ਰਧਾਨ ਦੀ ਚੋਣ ਕਰਵਾਈ ਜਾਵੇ ਅਤੇ ਕੌਂਸਲਰਾਂ ਨੂੰ ਸਹੁੰ ਚੁਕਵਾਈ ਜਾਵੇ ਤਾਂ ਜੋ ਨਗਰ ਦੇ ਵਿਕਾਸ ਨੂੰ ਲੱਗੀਆਂ ਬਰੇਕਾਂ ਹਟ ਸਕਣ ਅਤੇ ਲੋਕਾਂ ਦੇ ਕੰਮ-ਧੰਦੇ ਚਾਲੂ ਹੋ ਸਕਣ।
ਪਿਛਲੀ ਖ਼ਬਰ ਸੰਗਤ ਮੰਡੀ ’ਚ ਵਿਕਣ ਲਈ ਆਇਆ ਚਿੱਟਾ ਸੋਨਾ ਚੇਅਰਮੈਨ ਲਖਵੀਰ ਸਿੰਘ ਮਾਨ ਨੇ ਰਸ਼ਮੀ ਤੌਰ ’ ਤੇ ਕਰਵਾਈ ਨਰਮੇ ਦੀ ਖ਼ਰੀਦ ਦੀ ਸ਼ੁ... ਅਗਲੀ ਖ਼ਬਰ ਮਾਲਵਾ ਕਾਲਜ ਬਠਿੰਡਾ ਨੇ ‘ਜ਼ੋਨਲ ਕ੍ਰਿਕਟ ਇੰਟਰ ਕਾਲਜ ਟੂਰਨਾਮੈਂਟ’ ਦਾ ਖ਼ਿਤਾਬ ਜਿੱਤਿਆ ਫਾਈਨਲ ’ ਚ ਬਾਬਾ ਫਰੀਦ ਕਾਲਜ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।