ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਹੋਈ ਚੋਣ, ਐਡਵੋਕੇਟ ਸੰਜੀਵ ਲਹਿਰੀ ਚੁਣੇ ਗਏ ਪ੍ਰਧਾਨ
ਤਲਵੰਡੀ ਸਾਬੋ, 11 ਸਤੰਬਰ (ਰਣਜੀਤ ਸਿੰਘ ਰਾਜੂ): ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਅੱਜ ਨਿਰਵਿਘਨ ਤਰੀਕੇ ਨਾਲ ਸਿਰੇ ਚੜੀ ਜਿਸ ਦੌਰਾਨ ਐਡਵੋਕੇਟ ਸੰਜੀਵ ਲਹਿਰੀ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਬਾਰ ਐਸੋਸੀਏਸ਼ਨ ਦੇ ਕੁੱਲ 159 ਮੈਂਬਰ ਹਨ, ਜਿਸ ਦੌਰਾਨ ਬਾਰ ਐਸੋਸੀਏਸ਼ਨ ਦੀ ਚੋਣ ਲਈ ਐਡਵੋਕੇਟ ਗੁਰਟੇਕ ਸਿੰਘ ਜਟਾਣਾ ਨੂੰ ਚੋਣ ਅਧਿਕਾਰੀ (ਆਰ.
ਤਲਵੰਡੀ ਸਾਬੋ, 11 ਸਤੰਬਰ (ਰਣਜੀਤ ਸਿੰਘ ਰਾਜੂ): ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਅੱਜ ਨਿਰਵਿਘਨ ਤਰੀਕੇ ਨਾਲ ਸਿਰੇ ਚੜੀ ਜਿਸ ਦੌਰਾਨ ਐਡਵੋਕੇਟ ਸੰਜੀਵ ਲਹਿਰੀ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਬਾਰ ਐਸੋਸੀਏਸ਼ਨ ਦੇ ਕੁੱਲ 159 ਮੈਂਬਰ ਹਨ, ਜਿਸ ਦੌਰਾਨ ਬਾਰ ਐਸੋਸੀਏਸ਼ਨ ਦੀ ਚੋਣ ਲਈ ਐਡਵੋਕੇਟ ਗੁਰਟੇਕ ਸਿੰਘ ਜਟਾਣਾ ਨੂੰ ਚੋਣ ਅਧਿਕਾਰੀ (ਆਰ.ਓ) ਅਤੇ ਐਡਵੋਕੇਟ ਹਰਦੀਪ ਸਿੰਘ ਸੋਨੀ ਤੇ ਐਡਵੋਕੇਟ ਮੈਡਮ ਉਮਾ ਵਰਮਾ ਨੂੰ ਸਹਾਇਕ ਚੋਣ ਅਧਿਕਾਰੀ (ਏ.ਆਰ.ਓ) ਨਿਯੁਕਤ ਕੀਤਾ ਗਿਆ ਸੀ,ਚੋਣ ਨਤੀਜਿਆਂ ਮੁਤਾਬਿਕ ਐਡਵੋਕੇਟ ਸੰਜੀਵ ਲਹਿਰੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਜਦੋਂਕਿ ਐਡਵੋਕੇਟ ਅਮਰਿੰਦਰ ਸਿੰਘ ਸਿੱਧੂ ਉੱਪ ਪ੍ਰਧਾਨ,ਐਡਵੋਕੇਟ ਸੰਦੀਪ ਕੌਰ ਉੱਪ ਪ੍ਰਧਾਨ,ਐਡਵੋਕੇਟ ਗੁਰਦੀਪ ਸਿੰਘ ਨੂੰ ਸਕੱਤਰ ਚੁਣਿਆ ਗਿਆ ਜਦੋਂ ਕਿ ਐਡਵੋਕੇਟ ਰਣਦੀਪ ਸਿੰਘ ਘਾਰੂ ਖ਼ਜ਼ਾਨਚੀ ਅਤੇ ਐਡਵੋਕੇਟ ਪੂਨਮ ਰਾਣੀ ਸੰਯੁਕਤ ਸਕੱਤਰ ਨੂੰ ਪਹਿਲਾਂ ਹੀ ਸਰਬ ਸੰਮਤੀ ਨਾਲ ਚੁਣ ਲਿਆ ਗਿਆ ਸੀ। ਪ੍ਰਧਾਨ ਸੰਜੀਵ ਲਹਿਰੀ ਅਤੇ ਦੂਜੇ ਨਵ ਨਿਯੁਕਤ ਅਹੁਦੇਦਾਰਾਂ ਨੇ ਸਮੂਹ ਬਾਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਉਹ ਬਾਰ ਐਸੋਸੀਏਸ਼ਨ ਦੀ ਭਲਾਈ ਅਤੇ ਵਕੀਲ ਭਾਈਚਾਰੇ ਦੇ ਹਿਤਾਂ ਲਈ ਕੰਮ ਕਰਨਗੇ।