11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਕਾਰਪੀਓ ਨਾਲ ਟੱਕਰ ਮਗਰੋਂ ਪਲਟੀ ਸਵਿਫ਼ਟ ਕਾਰ ਵੈਟਰਨਰੀ ਕਾਲਜ ਦੇ ਵਿਦਿਆਰਥੀ ਦੀ ਮੌਤ , 3 ਜ਼ਖ਼ਮੀ

ਬਠਿੰਡਾ, 10 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਥਾਨਕ ਬੀਬੀ ਵਾਲਾ ਰੋਡ ’ਤੇ ਬੜਿਆਲ ਹਸਪਤਾਲ ਕੋਲ ਟ੍ਰੈਫ਼ਿਕ ਲਾਈਟ ਟੀ-ਪੁਆਇੰਟ ’ਤੇ ਦੇਰ ਰਾਤ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਇਰ ਕਾਰ ਦੀ ਸਕਾਰਪੀਓ ਨਾਲ ਟੱਕਰ ਹੋ ਗਈ । ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਸਵਿਫ਼ਟ ਕਾਰ ਕਈ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਖੜ੍ਹੀ ਇਕ ਹੋਰ ਐਕਸਯੂਵੀ-700 ਨਾਲ ਜਾ ਟਕਰਾਈ ਅਤੇ ਪਲਟ ਗਈ।

ਅਜੀਤ ਡੈਸਕ 11-09-2026
ਬਠਿੰਡਾ, 10 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਥਾਨਕ ਬੀਬੀ ਵਾਲਾ ਰੋਡ ’ਤੇ ਬੜਿਆਲ ਹਸਪਤਾਲ ਕੋਲ ਟ੍ਰੈਫ਼ਿਕ ਲਾਈਟ ਟੀ-ਪੁਆਇੰਟ ’ਤੇ ਦੇਰ ਰਾਤ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਇਰ ਕਾਰ ਦੀ ਸਕਾਰਪੀਓ ਨਾਲ ਟੱਕਰ ਹੋ ਗਈ । ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਸਵਿਫ਼ਟ ਕਾਰ ਕਈ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਖੜ੍ਹੀ ਇਕ ਹੋਰ ਐਕਸਯੂਵੀ-700 ਨਾਲ ਜਾ ਟਕਰਾਈ ਅਤੇ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਆਕਾਸ਼ ਗਰਗ ਐਂਬੂਲੈਂਸਾਂ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਲੋਕਾਂ ਦੀ ਮਦਦ ਨਾਲ ਕਾਰ ਨੂੰ ਸਿੱਧਾ ਕਰਕੇ ਕਾਰ ਸਵਾਰ ਚਾਰਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਕ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਅਨਮੋਲਪ੍ਰੀਤ ਸਿੰਘ (20) ਵਜੋਂ ਹੋਈ ਹੈ, ਜੋ ਕਿ ਫ਼ਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਜ਼ਖ਼ਮੀਆਂ ਵਿਚ ਕੁੰਵਰ ਸੰਗਰਾਮ ਸਿੰਘ (22) ਵਾਸੀ ਫ਼ਤਿਹਗੜ੍ਹ ਚੂੜੀਆਂ, ਗਗਨਦੀਪ ਸਿੰਘ (21) ਵਾਸੀ ਗੁਰਦਾਸਪੁਰ ਅਤੇ ਹਰਕਰਮ ਸਿੰਘ (21) ਵਾਸੀ ਫ਼ਤਿਹਗੜ੍ਹ ਸਾਹਿਬ ਸ਼ਾਮਿਲ ਹਨ । ਚਾਰੇ ਨੌਜਵਾਨ ਰਾਮਪੁਰਾ ਫੂਲ ਬਠਿੰਡਾ ਸਥਿਤ ਵੈਟਰਨਰੀ ਕਾਲਜ ਦੇ ਵਿਦਿਆਰਥੀ ਸਨ। ਹਾਦਸੇ ਸੰਬੰਧੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਇਹ ਹਾਦਸਾ 1:40 ਮਿੰਟ ’ਤੇ ਉਸ ਸਮੇਂ ਵਾਪਰਿਆ, ਜਦੋਂ ਸਕਾਰਪੀਓ ਗੱਡੀ ਟ੍ਰੈਫ਼ਿਕ ਲਾਈਟਾਂ ਤੋਂ ਮੋੜ ਕੱਟ ਰਹੀ ਸੀ ਕਿ ਬੀਬੀ ਵਾਲਾ ਵਾਲੇ ਪਾਸੀਓ ਆਉਂਦੀ ਸਵਿਫ਼ਟ ਸਿੱਧੀ ਸਕਾਰਪੀਓ ਵਿਚ ਆ ਵੱਜੀ, ਜਿਸ ਮਗਰੋਂ ਸਵਿਫ਼ਟ ਨੇ ਕਈ ਪਲਟੀਆਂ ਖਾਦੀਆਂ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਪਾਵਰਕਾਮ ਦੇ ਸਤਾਏ ਕਿਸਾਨਾਂ ਨੇ ਨੈਸ਼ਨਲ ਹਾਈਵੇ ’ਤੇ ਪਿੰਡ ਭੋਖੜਾ ਕੋਲ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।