11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਆਤਮ ਹੱਤਿਆ ਰੋਕਥਾਮ ਲਈ ਮਾਨਸਿਕ ਰੋਗਾਂ ਦੀ ਸਮੇਂ ਸਿਰ ਪਛਾਣ ਲਾਜ਼ਮੀ-ਡਾ. ਸ਼ੈਲੀ ਅਰੋੜਾ

ਬਾਲਿਆਂਵਾਲੀ, 10 ਸਤੰਬਰ (ਕੁਲਦੀਪ ਮਤਵਾਲਾ)-ਜ਼ਿੰਦਗੀ ਬੇਸ਼ਕੀਮਤੀ ਹੈ, ਇਸ ਨੂੰ ਸੰਭਾਲਣਾ ਸਾਡਾ ਸਾਂਝਾ ਫਰਜ਼ ਹੈ। ਇਸ ਸੁਨੇਹੇ ਨਾਲ ਸੀ.

ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮੌਕੇ ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਡਾ. ਕਮਲਜੀਤ ਸਿੰਘ। ਤਸਵੀਰ: ਮਤਵਾਲਾ 11-09-2026
ਬਾਲਿਆਂਵਾਲੀ, 10 ਸਤੰਬਰ (ਕੁਲਦੀਪ ਮਤਵਾਲਾ)-ਜ਼ਿੰਦਗੀ ਬੇਸ਼ਕੀਮਤੀ ਹੈ, ਇਸ ਨੂੰ ਸੰਭਾਲਣਾ ਸਾਡਾ ਸਾਂਝਾ ਫਰਜ਼ ਹੈ। ਇਸ ਸੁਨੇਹੇ ਨਾਲ ਸੀ. ਐਚ. ਸੀ. ਬਾਲਿਆਂਵਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸ਼ੈਲੀ ਅਰੋੜਾ ਦੀ ਅਗਵਾਈ ਹੇਠ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮੌਕੇ ਬਲਾਕ ਬਾਲਿਆਂਵਾਲੀ ਅਧੀਨ ਆਉਂਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ। ਸੰਬੋਧਨ ਕਰਦਿਆਂ ਡਾ. ਸ਼ੈਲੀ ਅਰੋੜਾ ਨੇ ਕਿਹਾ ਕਿ ਆਤਮਹੱਤਿਆ ਕੋਈ ਨਿੱਜੀ ਮਸਲਾ ਨਹੀਂ, ਸਗੋਂ ਇਕ ਗੰਭੀਰ ਸਮਾਜਿਕ ਅਤੇ ਸਿਹਤ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਰੋਕਥਾਮ ਦਾ ਸਭ ਤੋਂ ਸਸ਼ਕਤ ਹਥਿਆਰ ਮਾਨਸਿਕ ਰੋਗਾਂ ਦੀ ਸਮੇਂ ਸਿਰ ਸ਼ਨਾਖਤ ਅਤੇ ਉਚਿਤ ਇਲਾਜ ਹੈ। ਇਸ ਦੌਰਾਨ ਮੈਡੀਕਲ ਅਫ਼ਸਰ ਡਾ: ਕਮਲਜੀਤ ਸਿੰਘ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਸਿਕ ਸਿਹਤ ਨਾਲ ਜੁੜੀ ਹਰ ਸਮੱਸਿਆ ਦਾ ਇਲਾਜ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿਚ ਉਦਾਸੀ, ਨਿਰਾਸ਼ਾ, ਇਕੱਲੇ ਰਹਿਣ ਦੀ ਪ੍ਰਵਿਰਤੀ ਜਾਂ ਆਤਮ ਹੱਤਿਆ ਸਬੰਧੀ ਵਿਚਾਰਾਂ ਵਰਗੇ ਲੱਛਣ ਨਜ਼ਰ ਆਉਣ ਤਾਂ ਉਸ ਨੂੰ ਤੁਰੰਤ ਮਾਹਿਰ ਸਹਾਇਤਾ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਲੋੜਵੰਦ ਵਿਅਕਤੀ ਟੈਲੀ-ਮਾਨਸ ਹੈਲਪਲਾਈਨ ਨੰਬਰ 14416 ਜਾਂ 1-800-891-4416 ਤੇ ਸੰਪਰਕ ਕਰਕੇ ਮਾਹਿਰਾਂ ਤੋਂ ਮੁਫ਼ਤ ਸਲਾਹ-ਮਸ਼ਵਰਾ ਲੈ ਸਕਦੇ ਹਨ। ਇਸ ਮੌਕੇ ਮੈਡੀਕਲ ਬਲਾਕ ਐਜੂਕੇਟਰ ਜਗਤਾਰ ਸਿੰਘ, ਮਨਜੀਤ ਸਿੰਘ, ਸੁਰਿੰਦਰ ਕੌਰ, ਬਨੀਤਾ ਰਾਣੀ ਸੀਨੀਅਰ ਫਾਰਮੇਸੀ ਅਫਸਰ, ਰਵਿੰਦਰ ਕੌਰ ਨਰਸਿੰਗ ਸਿਸਟਰ, ਦਰਸ਼ਨ ਕੌਰ ਐਲ.ਐਚ.ਵੀ., ਸਤਪਾਲ ਸਿੰਘ, ਬਲਬੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਵਰਿੰਦਰ ਸਿੰਘ ਨੂੰ ਬੁੰਗਾ ਨਾਨਕਸਰ ਦਾ ਮੁੱਖ ਸੇਵਾਦਾਰ ਥਾਪਿਆ ਉੱਚ ਧਾਰਮਿਕ ਸ਼ਖਸੀਅਤਾਂ ਨੇ ਕੀਤੀ ਦਸਤਾਰਬੰਦੀ ਅਗਲੀ ਖ਼ਬਰ ਕੈਂਸਰ ਕੌਨਕਲੇਵ ’ਚ ਪ੍ਰਮਾਣ -ਆਧਾਰਿਤ ਇਲਾਜ ’ਤੇ ਹੋਈ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।