ਬੂਟਾ ਸਿੰਘ ਸੰਦੋਹਾ ਨੇ ਜਤਾਈ ਹਲਕਾ ਮੌੜ ਤੋਂ ‘ਆਪ’ ਲਈ ਟਿਕਟ ਦੀ ਦਾਅਵੇਦਾਰੀ
ਮੌੜ ਮੰਡੀ, 8 ਸਤੰਬਰ (ਗੁਰਜੀਤ ਸਿੰਘ ਕਮਾਲੂ)- ਜਿਉਂ ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਹੀ ਵੱਖ-ਵੱਖ ਪਾਰਟੀਆਂ ਤੋਂ ਟਿਕਟਾਂ ਦੇ ਦਾਅਵੇਦਾਰਾਂ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਵਲੋਂ 2027 ਲਈ ਜਿੱਥੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਸਮੇਤ ਕਈ ਹੋਰ ਦਾਅਵੇਦਾਰ ਵੀ ਆਪਣੀ ਦਾਅਵੇਦਾਰੀ ਜਤਾ ਰਹੇ ਹਨ ।
ਮੌੜ ਮੰਡੀ, 8 ਸਤੰਬਰ (ਗੁਰਜੀਤ ਸਿੰਘ ਕਮਾਲੂ)- ਜਿਉਂ ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਹੀ ਵੱਖ-ਵੱਖ ਪਾਰਟੀਆਂ ਤੋਂ ਟਿਕਟਾਂ ਦੇ ਦਾਅਵੇਦਾਰਾਂ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਵਲੋਂ 2027 ਲਈ ਜਿੱਥੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਸਮੇਤ ਕਈ ਹੋਰ ਦਾਅਵੇਦਾਰ ਵੀ ਆਪਣੀ ਦਾਅਵੇਦਾਰੀ ਜਤਾ ਰਹੇ ਹਨ । ਉੱਥੇ ਹੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਸੰਦੋਹਾ ਵੀ ਹਲਕੇ ਅੰਦਰ ਮਜ਼ਬੂਤ ਦਾਅਵੇਦਾਰ ਦੇ ਤੌਰ ’ਤੇ ਵਿਚਰ ਰਹੇ ਹਨ। ਜ਼ਿਕਰਯੋਗ ਹੈ ਕਿ ਬੂਟਾ ਸਿੰਘ ਸੰਦੋਹਾ ਹਲਕਾ ਮੌੜ ਦੇ ਜੋਧਪੁਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਜਿੱਤੇ ਹੋਏ ਹਨ। ਇਸ ਤੋਂ ਇਲਾਵਾ ਉਹ ਪਾਰਟੀ ਸੰਗਠਨ ਅੰਦਰ ਵੱਖ ਵੱਖ ਅਹੁਦਿਆਂ ’ਤੇ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਬੂਟਾ ਸਿੰਘ ਸੰਦੋਹਾ ਨੇ 2014 ’ਚ ਪਾਰਟੀ ਜੁਆਇਨ ਕਰਨ ਤੋਂ ਬਾਅਦ 2015 ਵਿਚ ਕਿਸਾਨ ਵਿੰਗ ਦੇ ਸਰਕਲ ਇੰਚਾਰਜ, 2016 ਵਿਚ ਹਲਕਾ ਬਠਿੰਡਾ ਦਿਹਾਤੀ ਤਲਵੰਡੀ ਸਾਬੋ ਅਤੇ ਮੌੜ ਦੇ ਸੈਕਟਰ ਇੰਚਾਰਜ ਰਹੇ। 2017 ਚੋਣਾਂ ਵਿਚ ਮੌੜ ਹਲਕੇ ਤੋਂ ਕੈਪੇਂਨ ਇੰਚਾਰਜ, 2017 ਵਿਚ ਮਾਲਵਾ ਜ਼ੋਨ ਦੇ ਇੰਚਾਰਜ, 2020 ਵਿਚ ਯੂਥ ਵਿੰਗ ਦੇ ਜ਼ਿਲ੍ਹਾ ਵਾਇਸ ਪ੍ਰਧਾਨ, 2022 ਵਿਚ ਹਲਕਾ ਮੌੜ ਦਾ ਕੈਂਪੇਨ ਇੰਚਾਰਜ, 2024 ਵਿਚ ਐਮ ਪੀ ਇਲੈਕਸ਼ਨ ਵਿਚ ਕੈਪੇਨ ਇੰਚਾਰਜ ਅਤੇ ਉਸ ਤੋਂ ਬਾਅਦ ਸੰਗਠਨ ਇੰਚਾਰਜ ਵੀ ਰਹੇ ਹਨ। 2026 ਬੂਟਾ ਸਿੰਘ ਸੰਦੋਹਾ ਨੇ ਕਿਹਾ ਕਿ ਉਹ ਹਲਕਾ ਮੌੜ ਵਿਚ ਹਰ ਰੋਜ਼ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਦਾ ਪਹੁੰਚਾ ਰਹੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਮੌੜ ਵਿਧਾਨ ਸਭਾ ਹਲਕੇ ਤੇ ਲੋਕਾਂ ਨੂੰ ਵਧੀ ਆਂ ਸਹੂਲਤਾਂ ਦੇਣਾ ਅਤੇ ਹਲਕੇ ਦੇ ਵਿਕਾਸ ਨੂੰ ਉਚਾਈਆਂ ਤੱਕ ਲੈ ਕੇ ਜਾਣਾ ਹੈ । ਉਨ੍ਹਾਂ ਕਿਹਾ ਕਿ ਉਹ ਵੀ ਹਲਕਾ ਮੌੜ ਤੋਂ ਪਾਰਟੀ ਦੀ ਟਿਕਟ ਲਈ ਪਾਰਟੀ ਹਾਈ ਕਮਾਨ ਕੋਲ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।