09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਿਜਲੀ ਦੇ ਵੱਡੇ-ਵੱਡੇ ਕੱਟਾਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢੀ- ਜੱਗਾ ਕਲਿਆਣ

ਬਠਿੰਡਾ, 8 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਸੂਬੇ ਅੰਦਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ’ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਇਨ੍ਹਾਂ ਕੱਟਾਂ ਨੇ ਸਰਕਾਰ ਦੇ ਬਿਜਲੀ ਸਰਪਲਸ ਹੋਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਵਲੋਂ ਖੇਤੀ ਸੈਕਟਰ, ਘਰਾਂ ਤੇ ਉਦਯੋਗ ਲਈ ਵਾਧੂ ਬਿਜਲੀ ਹੋਣ ਦਾ ਸਿਰਫ਼ ਝੂਠ ਪ੍ਰਚਾਰਿਆ ਜਾ ਰਿਹਾ ਹੈ, ਜਦਕਿ ਖੇਤੀ ਸੈਕਟਰ ਅਤੇ ਉਦਯੋਗ ਬਿਜਲੀ ਦੇ ਲੰਬੇ ਕੱਟਾਂ ਕਾਰਨ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਪੂਰੀ ਬਿਜਲੀ ਨਾਲ ਮਿਲਣ ਅਤੇ ਭਾਅ ਮਹਿੰਗਾ ਹੋਣ ਕਾਰਨ ਸੂਬੇ ਦੇ ਉਦਯੋਗਪਤੀ ਆਪਣੀ ਇੰਡਸਟਰੀ ਨੂੰ ਗੁਆਂਢੀ ਸੂਬਿਆਂ ਵਿਚ ਤਬਦੀਲ ਕਰਨ ਲਈ ਮਜਬੂਰ ਹਨ, ਇਸ ਨਾਲ ਇਕੱਲੀ ਪੰਜਾਬ ਦੀ ਸਨਅਤ ਹੀ ਨਹੀਂ ਖੁੱਸੇਗੀ ਸਗੋਂ ਪੰਜਾਬ ਦੀ ਆਰਥਿਕਤਾ ਅਤੇ ਲੋਕਾਂ ਦੇ ਰੁਜ਼ਗਾਰ ਉੱਪਰ ਵੀ ਭਾਰੀ ਮਾਰੂ ਅਸਰ ਪਵੇਗਾ ।

ਕਿਹਾ, ਅਕਾਲੀ ਸਰਕਾਰ ਸਮੇਂ ਸੂਬਾ ਬਿਜਲੀ ਪੱਖੋਂ ਰਿਹਾ ਸਰਪਲਸ 09-09-2026
ਬਠਿੰਡਾ, 8 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਸੂਬੇ ਅੰਦਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ’ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਇਨ੍ਹਾਂ ਕੱਟਾਂ ਨੇ ਸਰਕਾਰ ਦੇ ਬਿਜਲੀ ਸਰਪਲਸ ਹੋਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਵਲੋਂ ਖੇਤੀ ਸੈਕਟਰ, ਘਰਾਂ ਤੇ ਉਦਯੋਗ ਲਈ ਵਾਧੂ ਬਿਜਲੀ ਹੋਣ ਦਾ ਸਿਰਫ਼ ਝੂਠ ਪ੍ਰਚਾਰਿਆ ਜਾ ਰਿਹਾ ਹੈ, ਜਦਕਿ ਖੇਤੀ ਸੈਕਟਰ ਅਤੇ ਉਦਯੋਗ ਬਿਜਲੀ ਦੇ ਲੰਬੇ ਕੱਟਾਂ ਕਾਰਨ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਪੂਰੀ ਬਿਜਲੀ ਨਾਲ ਮਿਲਣ ਅਤੇ ਭਾਅ ਮਹਿੰਗਾ ਹੋਣ ਕਾਰਨ ਸੂਬੇ ਦੇ ਉਦਯੋਗਪਤੀ ਆਪਣੀ ਇੰਡਸਟਰੀ ਨੂੰ ਗੁਆਂਢੀ ਸੂਬਿਆਂ ਵਿਚ ਤਬਦੀਲ ਕਰਨ ਲਈ ਮਜਬੂਰ ਹਨ, ਇਸ ਨਾਲ ਇਕੱਲੀ ਪੰਜਾਬ ਦੀ ਸਨਅਤ ਹੀ ਨਹੀਂ ਖੁੱਸੇਗੀ ਸਗੋਂ ਪੰਜਾਬ ਦੀ ਆਰਥਿਕਤਾ ਅਤੇ ਲੋਕਾਂ ਦੇ ਰੁਜ਼ਗਾਰ ਉੱਪਰ ਵੀ ਭਾਰੀ ਮਾਰੂ ਅਸਰ ਪਵੇਗਾ । ਕਲਿਆਣ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ’ਚ ਬਿਜਲੀ ਪੱਖੋਂ ਸਰਪਲਸ ਸੀ ਤੇ ਖੇਤੀ ਸੈਕਟਰ, ਉਦਯੋਗਾਂ ਤੇ ਆਮ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲਦੀ ਸੀ।
ਪਿਛਲੀ ਖ਼ਬਰ ਪੁਲਿਸ ਦੇ ਵੱਡੇ ਸਰਚ ਅਭਿਆਨ ਦੌਰਾਨ 220 ਪੁਲਿਸ ਮੁਲਾਜ਼ਮਾਂ ਦੀਆਂ 20 ਟੀਮਾਂ ਨੇ ਪਿੰਡ ਸੰਗਤ ਕਲਾਂ ਘੇਰਿਆ ਅਗਲੀ ਖ਼ਬਰ ਮੋਟਰ ਸਾਈਕਲ ਸਵਾਰ ਵਿਅਕਤੀ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।