28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੀ.ਸੀ.ਐੱਮ.ਐੱਸ. ਡਾਕਟਰਾਂ ਨੇ ਇਕ ਦਿਨ ਲਈ ਓ.ਪੀ.ਡੀ. ਸੇਵਾਵਾਂ ਰੱਖੀਆਂ ਠੱਪ

ਬਠਿੰਡਾ , 27 ਅਗਸਤ ( ਪ੍ਰੀਤਪਾਲ ਸਿੰਘ ਰੋਮਾਣਾ )- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਸਮਰਥਨ ‘ ਚ ਪੀਸੀਐਮਐਸ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਇਕ ਦਿਨ ਲਈ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ । ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਡਾ .

ਸਰਕਾਰੀ ਮੁਲਾਜ਼ਮਾਂ ਦੇ ਸਮਰਥਨ ‘ਚ ਪੀ.ਸੀ.ਐਮ.ਐਸ. ਐਸੋਸੀਏਸ਼ਨ ਪੰਜਾਬ ਦਾ ਫ਼ੈਸਲਾ- ਡਾ. ਜਗਰੂਪ ਸਿੰਘ 28-08-2026
ਬਠਿੰਡਾ , 27 ਅਗਸਤ ( ਪ੍ਰੀਤਪਾਲ ਸਿੰਘ ਰੋਮਾਣਾ )- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਸਮਰਥਨ ‘ ਚ ਪੀਸੀਐਮਐਸ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਇਕ ਦਿਨ ਲਈ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ । ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਡਾ . ਜਗਰੂਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਪੂਰਾ ਸਮਰਥਨ ਦਿੰਦੇ ਹਨ । ਉਨ੍ਹਾਂ ਕਿਹਾ ਕਿ ਸਰਕਾਰੀ ਸੰਸਥਾਵਾਂ ਸਰਕਾਰੀ ਮੁਲਾਜ਼ਮਾਂ ਨਾਲ ਚੱਲਦੀਆਂ ਹਨ , ਜੇਕਰ ਮੁਲਾਜ਼ਮ ਵਰਗ ਪੂਰੇ ਤਰੀਕੇ ਨਾਲ ਕੰਮ ਨਹੀਂ ਕਰ ਸਕਣਗੇ ਤਾਂ ਉਹ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਪ੍ਰਦਰਸ਼ਨ ਲਗਾਉਣ ਵਿਚ ਉਲਝੇ ਰਹਿਣਗੇ । ਅਜਿਹਾ ਕਰਨ ਨਾਲ ਆਮ ਵਰਗ ਦੇ ਲੋਕਾਂ ਨੂੰ ਖੱਜਲ - ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸਰਕਾਰੀ ਹਸਪਤਾਲ ‘ ਚ ਬਿਨ੍ਹਾਂ ਇਲਾਜ ਕਰਵਾਏ ਮਰੀਜ਼ ਘਰ ਵਾਪਸ - ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੀ ਓਪੀਡੀ ‘ ਚ ਇਲਾਜ ਕਰਵਾਉਣ ਆਈ ਸੁਖਵਿੰਦਰ ਕੌਰ ਨਾਮ ਦੀ ਔਰਤ ਪਿੰਡ ਢੇਲਵਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਸ ਦੇ ਕੰਨ ਵਿਚ ਬਹੁਤ ਜ਼ਿਆਦਾ ਦਰਦ ਸੀ , ਇਸ ਲਈ ਉਹ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ‘ ਚ ਪਹੁੰਚੇ ਸੀ , ਪਰ ਉਨ੍ਹਾਂ ਨੂੰ ਖੱਜਲ - ਖੁਆਰ ਹੋਣਾ ਪੈ ਰਿਹਾ ਹੈ । ਉੱਧਰ ਮੋਗਾ ਜ਼ਿਲ੍ਹਾ ਤੋਂ ਪਹੁੰਚੇ ਬੂਟਾ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਬਹੁਤ ਜ਼ਿਆਦਾ ਸੀਰੀਅਸ ਹੋਣ ਕਾਰਨ ਪਹਿਲਾ ਏਮਜ਼ ਬਠਿੰਡਾ ਵਿਚ ਦਾਖਲ ਸੀ । ਪਰ ਹੁਣ ਉਨ੍ਹਾਂ ਕੋਲ ਇਲਾਜ ਕਰਵਾਉਣ ਲਈ ਪੈਸੇ ਨਾ ਹੋਣ ਕਾਰਨ ਸਰਕਾਰੀ ਹਸਪਤਾਲ ਬਠਿੰਡਾ ਵਿਚ ਆਏ ਸਨ , ਡਾਕਟਰਾਂ ਦੀ ਹੜਤਾਲ ਕਾਰਨ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ । ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਕਿਨਾਰੇ ਖੜ੍ਹੇ ਟਰਾਲੇ ’ਚ ਵੱਜਣ ਨਾਲ ਮੌਤ ਬੁਢਲਾਡਾ , 27 ਅਗਸਤ ( ਸੁਨੀਲ ਮਨਚੰਦਾ )- ਨੇੜਲੇ ਪਿੰਡ ਦਾਤੇਵਾਸ ਨੇੜੇ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਟਰਾਲੇ ਵਿਚ ਵੱਜਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ । ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਇਸ ’ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਨੌਜਵਾਨ ਕੁਲਦੀਪ ਰਾਮ ਪੁੱਤਰ ਮੋਹਖਾ ਰਾਮ ਪਿੰਡ ਅੜਨੈਟੋ ( ਪਟਿਆਲਾ ) ਬਰੇਟਾ ਕੋਲ ਮੋਟਰਸਾਈਕਲ ’ ਤੇ ਬੁਢਲਾਡਾ ਵੱਲ ਆ ਰਿਹਾ ਸੀ । ਉਸ ਦਾ ਮੋਟਰਸਾਈਕਲ ਪਿੰਡ ਦਾਤੇਵਾਸ ਨੇੜੇ ਆ ਕੇ ਖੜ੍ਹੇ ਟਰਾਲੇ ’ ਚ ਵੱਜਿਆ ਅਤੇ ਉਸ ਦੀ ਮੌਕੇ ’ ਤੇ ਹੀ ਮੌਤ ਹੋ ਗਈ । ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਅਮਲ ’ ਚ ਲਿਆਂਦੀ ਜਾਵੇਗੀ ।
ਪਿਛਲੀ ਖ਼ਬਰ ਥਰਮਲ ਲਹਿਰਾ ਮੁਹੱਬਤ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਨਾਆਰੇਬਾਜ਼ੀ ਅਗਲੀ ਖ਼ਬਰ ਡੇਰੇ ਦੇ ਸੇਵਾਦਾਰ ਦੀ ਕੁੱਟਮਾਰ ਕਰਨ ਵਾਲੇ ਇਕ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।