28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਟੈਂਡਰ ਅਲਾਟ, ਕੰਮ ਠੱਪ, ਖ਼ਸਤਾ ਸੜਕਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਗੋਨਿਆਣਾ ਬਲਾਕ ਦੀਆਂ ਅੱਧੀ ਦਰਜਨ ਲਿੰਕ ਸੜਕਾਂ ਲੁੱਕ ਨੂੰ ਤਰਸੀਆਂ

ਮਹਿਮਾ ਸਰਜਾ, 27 ਅਗਸਤ (ਬਲਦੇਵ ਸੰਧੂ)-ਬਲਾਕ ਗੋਨਿਆਣਾ ਦੇ ਅੱਧੀ ਦਰਜਨ ਪਿੰਡਾਂ ਨੂੰ ਆਪਸ ਵਿਚ ਜੋੜਦੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਸਰਕਾਰੀ ਦਾਅਵਿਆਂ ਅਤੇ ਵਿਭਾਗੀ ਕਾਰਵਾਈਆਂ ਵਿਚਕਾਰ ਅਟਕ ਕੇ ਰਹਿ ਗਿਆ ਹੈ। ਟੈਂਡਰ ਅਲਾਟ ਹੋਣ ਦੇ ਬਾਵਜੂਦ ਮਹੀਨੇ ਬੀਤ ਜਾਣ ’ਤੇ ਵੀ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਰਾਹਗੀਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਲਿੰਕ ਸੜਕ ਮਹਿਮਾ ਸਰਕਾਰੀ ’ਤੇ ਖਿੱਲਰੇ ਪੱਥਰ ਵੱਟੇ ਤੇ ਉੱਡਦੀ ਧੂੜ। ਤਸਵੀਰ: ਬਲਦੇਵ ਸੰਧੂ 28-08-2026
ਮਹਿਮਾ ਸਰਜਾ, 27 ਅਗਸਤ (ਬਲਦੇਵ ਸੰਧੂ)-ਬਲਾਕ ਗੋਨਿਆਣਾ ਦੇ ਅੱਧੀ ਦਰਜਨ ਪਿੰਡਾਂ ਨੂੰ ਆਪਸ ਵਿਚ ਜੋੜਦੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਸਰਕਾਰੀ ਦਾਅਵਿਆਂ ਅਤੇ ਵਿਭਾਗੀ ਕਾਰਵਾਈਆਂ ਵਿਚਕਾਰ ਅਟਕ ਕੇ ਰਹਿ ਗਿਆ ਹੈ। ਟੈਂਡਰ ਅਲਾਟ ਹੋਣ ਦੇ ਬਾਵਜੂਦ ਮਹੀਨੇ ਬੀਤ ਜਾਣ ’ਤੇ ਵੀ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਰਾਹਗੀਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਮਾ ਸਰਕਾਰੀ, ਕਿੱਲੀ ਨਿਹਾਲ ਸਿੰਘ ਵਾਲਾ, ਮਹਿਮਾ ਸਵਾਈ, ਮਹਿਮਾ ਸਰਜਾ, ਮਹਿਮਾ ਭਗਵਾਨਾ ਲਿੰਕ ਸੜਕ ਤੋਂ ਇਲਾਵਾ ਗੋਨਿਆਣਾ ਤੋਂ ਭਲਾਈਆਣਾ ਨੂੰ ਜਾਂਦੀ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣੀ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਥਾਂ-ਥਾਂ ਡੂੰਘੇ ਟੋਏ ਪੈ ਗਏ ਹਨ ਅਤੇ ਸੜਕ ਦਾ ਪ੍ਰੀਮਿਕਸ ਪੂਰੀ ਤਰ੍ਹਾਂ ਉਖੜ ਚੁੱਕਾ ਹੈ, ਜੋ ਆਵਾਜਾਈ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਨਕ ਸਿੰਘ ਨੇ ਦੋਸ਼ ਲਾਇਆ ਕਿ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀ ਲੁੱਕ ਮਹਿੰਗੀ ਹੋਣ ਦਾ ਹਵਾਲਾ ਦੇ ਕੇ ਠੇਕੇਦਾਰਾਂ ਦਾ ਪੱਖ ਪੂਰ ਰਹੇ ਹਨ। ਟੈਂਡਰ ਅਲਾਟ ਹੋਣ ਮਗਰੋਂ ਵੀ ਨਿਰਮਾਣ ਕਾਰਜ ਸ਼ੁਰੂ ਨਾ ਕਰਨਾ ਵਿਭਾਗੀ ਕਾਰਜ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਨ੍ਹਾਂ ਰਸਤਿਆਂ ਤੋਂ ਰੋਜ਼ਾਨਾ ਸੈਂਕੜੇ ਸਕੂਲੀ ਵਿਦਿਆਰਥੀ, ਮੁਲਾਜ਼ਮ, ਕਿਸਾਨ ਅਤੇ ਆਮ ਰਾਹਗੀਰ ਲੰਘਦੇ ਹਨ। ਟੁੱਟੀਆਂ ਸੜਕਾਂ ਕਾਰਨ ਵਾਹਨ ਖ਼ਰਾਬ ਹੋਣ ਦੇ ਨਾਲ-ਨਾਲ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਵੱਧ ਰਿਹਾ ਹੈ, ਜੋ ਹਰ ਰੋਜ਼ ਸੜਕ ਤੇ ਗੁਜ਼ਰਨ ਵਾਲੇ ਲੋਕ ਇਨ੍ਹਾਂ ਲਿੰਕ ਸੜਕ ਦੇ ਪੱਥਰ ਵੱਟਿਆਂ ਤੋਂ ਲੰਘਦੀਆਂ ਗੱਡੀਆਂ ਦੀ ਉੱਡਦੀ ਧੂੜ ਫੱਕਣ ਲਈ ਮਜ਼ਬੂਰ ਹਨ। ਮੀਂਹ ਪੈਣ ’ਤੇ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਪਿੰਡ ਵਾਸੀਆਂ ਅਤੇ ਪੰਚਾਇਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਲੁੱਕ ਪਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ। ਇਸ ਸਬੰਧੀ ਜੇ. ਈ. ਅਮਿਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਇਕ ਹਫ਼ਤੇ ਦੇ ਅੰਦਰ-ਅੰਦਰ ਰਹਿੰਦੀਆਂ ਸਾਰੀਆਂ ਲਿੰਕ ਸੜਕਾਂ ’ਤੇ ਬੱਜਰੀ ਅਤੇ ਲੁੱਕ ਪਾ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਵਾਰ-ਵਾਰ ਪੰਜਾਬ ਬੰਦ ਦੀਆਂ ਕਾਲਾਂ ਤੋਂ ਵਪਾਰੀ ਹੋਏ ਪ੍ਰੇਸ਼ਾਨ, ਅੱਜ ਬੰਦ ਦਾ ਨਹੀਂ ਦਿਖਿਆ ਕੋਈ ਖ਼ਾਸ ਅਸਰ ਅਗਲੀ ਖ਼ਬਰ ਮੁਲਾਜ਼ਮਾਂ ਦੇ ਸੰਘਰਸ਼ ਦੇ ਸਮਰਥਨ ’ਚ ਮਹਿਰਾਜ ’ਚ ਓ.ਪੀ.ਡੀ. ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।