28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਾਬਕਾ ਸਰਪੰਚ ਕੁਲਵਿੰਦਰ ਸਿੰਘ ਬਰਾੜ ਨੂੰ ਸਦਮਾ, ਪਿਤਾ ਗੁਰਨੈਬ ਸਿੰਘ ਬਰਾੜ ਦਾ ਦਿਹਾਂਤ

ਮਹਿਮਾ ਸਰਜਾ, 27 ਅਗਸਤ (ਬਲਦੇਵ ਸੰਧੂ)-ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਬਰਾੜ ਤੇ ਹਰਵਿੰਦਰ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਗੁਰਨੈਬ ਸਿੰਘ ਬਰਾੜ ਸਦੀਵੀ ਵਿਛੋੜਾ ਦੇ ਗਏ। ਉਹ 70 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ।

ਅਜੀਤ ਡੈਸਕ 28-08-2026
ਮਹਿਮਾ ਸਰਜਾ, 27 ਅਗਸਤ (ਬਲਦੇਵ ਸੰਧੂ)-ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਬਰਾੜ ਤੇ ਹਰਵਿੰਦਰ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਗੁਰਨੈਬ ਸਿੰਘ ਬਰਾੜ ਸਦੀਵੀ ਵਿਛੋੜਾ ਦੇ ਗਏ। ਉਹ 70 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਗੁਰਨੈਬ ਸਿੰਘ ਬਰਾੜ ਦਾ ਅੰਤਿਮ ਸੰਸਕਾਰ ਪਿੰਡ ਮਹਿਮਾ ਸਰਜਾ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ, ਸਮਾਜ ਸੇਵੀਆਂ, ਬੁੱਧੀਜੀਵੀਆਂ, ਪੰਚਾਇਤੀ ਨੁਮਾਇੰਦਿਆਂ ਅਤੇ ਇਲਾਕਾ ਵਾਸੀਆਂ ਨੇ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਗੁਰਾ ਸਿੰਘ ਤੁੰਗਵਾਲੀ, ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਸ਼੍ਰੋ:ਅ:ਦਲ, ਗਰਦੌਰ ਸਿੰਘ ਸੰਧੂ, ਸੁਖਰਾਜ ਸਿੰਘ ਰਾਜੀ, ਇਕਬਾਲ ਸਿੰਘ, ਬਲਦੇਵ ਸਿੰਘ ਆਕਲੀਆ, ਚੇਅਰਮੈਨ ਸੁਖਮੰਦਰ ਸਿੰਘ, ਗੋਬਿੰਦ ਰਾਮ ਜਿੰਦਲ, ਲਖਵਿੰਦਰ ਸਿੰਘ ਲੱਖਾ, ਜਗਜੀਤ ਸਿੰਘ ਐਡਵੋਕੇਟ, ਡਾ. ਗੁਰਨਾਮ ਸਿੰਘ ਬਰਾੜ, ਸਵਰਨ ਸਿੰਘ ਆਕਲੀਆ, ਨਹਿਰੂ ਸਿੰਘ, ਬੇਅੰਤ ਲੱਖੀ ਜੰਗਲ, ਐਮ ਸੀ ਜਲੰਧਰ ਸਿੰਘ, ਸੋਨੂ ਰੋਮਾਣਾ, ਸੋਨੂ ਦੂਆ, ਰਣਧੀਰ ਸਿੰਘ ਠੇਕੇਦਾਰ, ਜਗਦੇਵ ਸਿੰਘ ਪੰਚ, ਬਲਕਰਨ ਸਿੰਘ ਸਰਪੰਚ, ਸਮਿੰਦਰ ਸਿੰਘ ਸਰਪੰਚ, ਕੁਲਵਿੰਦਰ ਸਿੰਘ ਆਕਲੀਆ, ਕਿਰਨਦੀਪ ਬਲਾਕ ਸੰਮਤੀ ਮੈਂਬਰ, ਗੁਰਨਾਮ ਸਿੰਘ ਮੈਂਬਰ, ਰਣਧੀਰ ਸਿੰਘ ਸੰਧੂ ਅਤੇ ਜੱਗਾ ਸਿੰਘ ਸਰਪੰਚ ਮਹਿਮਾ ਸਰਕਾਰੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਥਾਣਾ ਸਦਰ ਦੇ ਮੁਖੀ ਨੇ ਕੀਤੀ ਨਸ਼ਾ ਛਡਾਊ ਕਮੇਟੀ ਨਾਲ ਮੀਟਿੰਗ ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ 2 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।