ਜ਼ਿਲ੍ਹਾ ਪੱਧਰੀ ਬਾਕਸਿੰਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਭਾਈਰੂਪਾ, 26 ਅਗਸਤ (ਵਰਿੰਦਰ ਲੱਕੀ)-ਭਾਈ ਰੂਪਾ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਬਾਕਸਿੰਗ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ। ਟੂਰਨਾਮੈਂਟ ਦੇ ਸਾਰੇ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਨਾ, ਉਪ ਸਿੱਖਿਆ ਅਫ਼ਸਰ ਚਮਕੌਰ ਸਿੰਘ ਅਤੇ ਖੇਡ ਕੋਆਡੀਨੇਟਰ ਜਗਸੀਰ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੇ ਸਨ।
ਭਾਈਰੂਪਾ, 26 ਅਗਸਤ (ਵਰਿੰਦਰ ਲੱਕੀ)-ਭਾਈ ਰੂਪਾ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਬਾਕਸਿੰਗ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ। ਟੂਰਨਾਮੈਂਟ ਦੇ ਸਾਰੇ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਨਾ, ਉਪ ਸਿੱਖਿਆ ਅਫ਼ਸਰ ਚਮਕੌਰ ਸਿੰਘ ਅਤੇ ਖੇਡ ਕੋਆਡੀਨੇਟਰ ਜਗਸੀਰ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੇ ਸਨ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਨੇ ਬਾਕਸਿੰਗ ਰਿੰਗ ਵਿਚ ਮੈਚ ਦੇਖ ਕੇ ਹੋਣਹਾਰ ਖਿਡਾਰੀਆਂ ਦੀ ਮਿਹਨਤ ਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਸਿਜਦਾ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਿਜੇਂਦਰ ਸਿੰਘ ਅਤੇ ਮੈਰੀਕਾਮ ਵਰਗੇ ਵਿਸ਼ਵ ਪ੍ਰਸਿੱਧ ਖਿਡਾਰੀਆਂ ਵਾਂਗ ਉਕਤ ਖਿਡਾਰੀ ਵੀ ਦੇਸ਼ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਕੋਚ ਨਿਰਮਲ ਸਿੰਘ ਨੇ ਦੱਸਿਆ ਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਅੰਡਰ 14 ਬੱਚਿਆਂ ਨੂੰ ਮੈਡਲ ਵੰਡੇ ਗਏ। 28-30 ਭਾਰ ਵਰਗ ਵਿਚ ਪਰਸ਼ੂ ਕੁਮਾਰ ਪਹਿਲਾਂ, ਰਣਵੀਰ ਸਿੰਘ ਦੂਜਾ, ਸੁਖਪ੍ਰੀਤ ਸਿੰਘ ਤੇ ਨਵਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 30-32 ਭਾਰ ਵਰਗ ਵਿਚ ਵਾਰਸਨੂਰ ਪਹਿਲਾ, ਅਮਨ ਰਾਮ ਦੂਜਾ, ਕਪੀ ਕਮਾਰ ਤੇ ਗਰਪਿੰਦਰ ਤੀਜਾ ਸਥਾਨ ਹਾਸਲ ਕੀਤਾ। 32-34 ਭਾਰ ਵਰਗ ਵਿਚ ਪਰਮਪਾਲ ਸਿੰਘ ਪਹਿਲਾ, ਸਹਿਜ ਸਿੰਘ ਦੂਜਾ, ਰਣਵੀਰ ਸਿੰਘ ਤੇ ਵੈਸ਼ਨੂਰ ਸਿੰਘ ਤੀਜਾ ਸਥਾਨ ਹਾਸਲ ਕੀਤਾ। 34-36 ਭਾਰ ਵਰਗ ਵਿਚ ਰਣਵੀਰ ਸਿੰਘ ਪਹਿਲਾ , ਕਬੀਰ ਦੂਜਾ, ਅਮਨਦੀਪ ਸਿੰਘ ਤੇ ਜਗਮੀਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ ।