26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਦੇ ਪਿੰਡਾਂ ’ਚ ਮੋਟਰਸਾਈਕਲ ਮਾਰਚ

ਚਾਉਕੇ, 25 ਅਗਸਤ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਅੱਜ ਬਲਾਕ ਰਾਮਪੁਰਾ ਦੇ ਪਿੰਡਾਂ ਵਿਚ ਭਾਰਤ-ਅਮਰੀਕਾ ਵਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਖ਼ਿਲਾਫ਼ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮਾਰਚ ਦੌਰਾਨ ਜਥੇਬੰਦੀ ਦੇ ਬੁਲਾਰਿਆਂ ਨੇ ਦੱਸਿਆ ਕਿ 30 ਅਗਸਤ ਨੂੰ ਸਾਰੇ ਹੀ ਪੰਜਾਬ ਵਿਚ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਇਸ ਤਹਿਤ ਪੱਕੇ ਮੋਰਚੇ ਲੱਗਣੇ ਹਨ।

ਅਜੀਤ ਡੈਸਕ 26-08-2026
ਚਾਉਕੇ, 25 ਅਗਸਤ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਅੱਜ ਬਲਾਕ ਰਾਮਪੁਰਾ ਦੇ ਪਿੰਡਾਂ ਵਿਚ ਭਾਰਤ-ਅਮਰੀਕਾ ਵਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਖ਼ਿਲਾਫ਼ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮਾਰਚ ਦੌਰਾਨ ਜਥੇਬੰਦੀ ਦੇ ਬੁਲਾਰਿਆਂ ਨੇ ਦੱਸਿਆ ਕਿ 30 ਅਗਸਤ ਨੂੰ ਸਾਰੇ ਹੀ ਪੰਜਾਬ ਵਿਚ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਇਸ ਤਹਿਤ ਪੱਕੇ ਮੋਰਚੇ ਲੱਗਣੇ ਹਨ। ਉਗਰਾਹਾਂ ਜਥੇਬੰਦੀ ਦੇ ਕਿਸਾਨ ਆਗੂਆਂ ਨੇ ਇਸ ਮਾਰਚ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਜੋ ਭਾਰਤ-ਅਮਰੀਕਾ ਵਲੋਂ ਮੁਕਤ ਵਪਾਰ ਸਮਝੌਤਾ ਹੋਣ ਜਾ ਰਿਹਾ ਹੈ ਉਸ ਦੇ ਵਿਰੋਧ ’ਚ ਇਹ ਪੱਕਾ ਮੋਰਚਾ ਲੱਗਣਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਹੈ ਅਤੇ ਕਿਸਾਨੀ ਉਜਾੜੇ ਦੇ ਨੇੜੇ ਖੜੀ ਹੈ ਜੇਕਰ ਸਮਝੌਤਾ ਹੋ ਜਾਂਦਾ ਹੈ ਤਾਂ ਕਿਸਾਨ, ਮਜ਼ਦੂਰ, ਛੋਟੇ ਕਾਮੇ, ਛੋਟੀ ਸਨਅਤ ਸਾਰੇ ਹੀ ਇਸ ਦੀ ਮਾਰ ਹੇਠ ਆਉਣਗੇ। ਅੱਜ ਦਾ ਇਹ ਮੋਟਰਸਾਈਕਲ ਮਾਰਚ ਪਿੰਡ ਪਿੱਥੋ ਤੋਂ ਸ਼ੁਰੂ ਹੋ ਕੇ ਗਿੱਲ ਕਲਾਂ, ਕਰਾੜਵਾਲਾ , ਜੇਠੂਕੇ ਘੜੈਲੀ, ਘੜੈਲਾ, ਜਿਉਂਦ, ਜੈਦ, ਬਦਿਆਲਾ, ਬੱਲ੍ਹੋ, ਚਾਉਕੇ, ਪੀਰਕੋਟ, ਭੈਣੀ ਚੂਹੜ ਆਦਿ ਪਿੰਡਾਂ ’ਚ ਹੁੰਦਾ ਹੋ ਇਆ ਇਹ ਮਾਰਚ ਸ਼ਾਮ ਨੂੰ ਸਮਾਪਤ ਹੋਇਆ ਜਿਸ ਦੀ ਅਗਵਾਈ ਜਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਗੁਲਾਬ ਸਿੰਘ ਜਿਉਂਦ, ਨਛੱਤਰ ਸਿੰਘ ਢੱਡੇ, ਬਲਦੇਵ ਸਿੰਘ ਚਾਉਕੇ, ਹਰਪ੍ਰੀਤ ਕੌਰ ਜੇਠੂਕੇ, ਬੂਟਾ ਸਿੰਘ ਬੱਲੋ੍ਹ, ਗੁਰਮੇਲ ਸਿੰਘ ਢੱਡੇ, ਸ਼ਗਨਦੀਪ ਸਿੰਘ ਜਿਉਂਦ ਨੇ ਕੀਤੀ ।
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਕੰਟਰੈਕਟ ਅਧਿਆਪਕਾਂ ਵਲੋਂ ਹਾਈਕੋਰਟ ਦਾ ਫ਼ੈਸਲਾ ਲਾਗੂ ਕਰਨ ਤੱਕ ਕਲਾਸਾਂ ਦਾ ਬਾਈਕਾਟ ਅਗਲੀ ਖ਼ਬਰ ਐੱਨ.ਐੱਚ.ਐੱਮ. ਕਰਮਚਾਰੀਆਂ ਦੀ ਕਲਮ ਛੋੜ ਹੜਤਾਲ 2 ਸਤੰਬਰ ਤੱਕ ਵਧੀ ਸਿਹਤ ਮੰਤਰੀ ਵਲੋਂ ਮੀਟਿੰਗ ਦਾ ਸਮਾਂ ਅੱਗੇ ਵਧਾਉਣ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।