22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਾਰਕ ਹਸਪਤਾਲ ਨੇ 32 ਸਾਲਾ ਔਰਤ ਨੂੰ ਦਿੱਤੀ ਨਵੀਂ ਜ਼ਿੰਦਗੀ

ਬਠਿੰਡਾ, 21 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਟਾਈਪ 2 ਡਾਇਬਟੀਜ਼ ਅਤੇ ਬਹੁਤ ਜ਼ਿਆਦਾ ਅਨਿਯੰਤਰਿਤ ਬਲੱਡ ਸ਼ੂਗਰ ਦੇ ਪੱਧਰ ਤੋਂ ਪੀੜਤ ਇੱਕ 32 ਸਾਲਾ ਔਰਤ ਨੂੰ ਹਾਲ ਹੀ ਵਿਚ ਪਾਰਕ ਗ੍ਰੇਸ਼ੀਅਨ ਹਸਪਤਾਲ ਵਿਚ ਇਲਾਜ ਤੋਂ ਬਾਅਦ ਨਵੀਂ ਜ਼ਿੰਦਗੀ ਮਿਲੀ। ਔਰਤ ਦੀ ਸੱਜੀ ਲੱਤ ਦੇ ਗੰਭੀਰ ‘ਡੀਪ ਵੇਨ ਥਰੋਮਬੋਸਿਸ’ ਅਤੇ ਜਾਨਲੇਵਾ ਬਣੇ ‘ਪਲਮੋਨਰੀ ਐਮਬੋਲਿਜ਼ਮ’ ਦਾ ਇਲਾਜ ਕੀਤਾ ਗਿਆ।

ਅਜੀਤ ਡੈਸਕ 22-08-2026
ਬਠਿੰਡਾ, 21 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਟਾਈਪ 2 ਡਾਇਬਟੀਜ਼ ਅਤੇ ਬਹੁਤ ਜ਼ਿਆਦਾ ਅਨਿਯੰਤਰਿਤ ਬਲੱਡ ਸ਼ੂਗਰ ਦੇ ਪੱਧਰ ਤੋਂ ਪੀੜਤ ਇੱਕ 32 ਸਾਲਾ ਔਰਤ ਨੂੰ ਹਾਲ ਹੀ ਵਿਚ ਪਾਰਕ ਗ੍ਰੇਸ਼ੀਅਨ ਹਸਪਤਾਲ ਵਿਚ ਇਲਾਜ ਤੋਂ ਬਾਅਦ ਨਵੀਂ ਜ਼ਿੰਦਗੀ ਮਿਲੀ। ਔਰਤ ਦੀ ਸੱਜੀ ਲੱਤ ਦੇ ਗੰਭੀਰ ‘ਡੀਪ ਵੇਨ ਥਰੋਮਬੋਸਿਸ’ ਅਤੇ ਜਾਨਲੇਵਾ ਬਣੇ ‘ਪਲਮੋਨਰੀ ਐਮਬੋਲਿਜ਼ਮ’ ਦਾ ਇਲਾਜ ਕੀਤਾ ਗਿਆ। ਉਸਨੂੰ ਬਹੁਤ ਵਧੇ ਹੋਏ ਬਲੱਡ ਸ਼ੂਗਰ ਦੇ ਪੱਧਰ ਦੇ ਨਾਲ ਸੱਜੀ ਲੱਤ ਵਿਚ ਗੰਭੀਰ ਸੋਜ, ਸੁੰਨਪਨ, ਰੰਗ ਬਦਲਣ ਅਤੇ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਪਾਰਕ ਹਸਪਤਾਲ ਲਿਆਂਦਾ ਗਿਆ ਸੀ। ਸ਼ੁਰੂਆਤ ਵਿਚ ਐਂਡੋਕ੍ਰੀਨੋਲੋਜੀ ਕੰਸਲਟੈਂਟ ਡਾ. ਨੀਰਜ ਗਰਗ ਨੇ ਉਸ ਦੀ ਅਨਿਯੰਤਰਿਤ ਡਾਇਬਟੀਜ਼ ਦਾ ਇਲਾਜ ਕੀਤਾ ਅਤੇ ਨਾਲ ਹੀ ਖੂਨ ਪਤਲਾ ਕਰਨ ਦੀਆਂ ਉਚਿੱਤ ਦਵਾਈਆਂ ਦਿੱਤੀਆਂ। ਥਰੋਮਬੋਸਿਸ ਦੀ ਗੰਭੀਰਤਾ ਅਤੇ ਲੱਤ ਨੂੰ ਨੁਕਸਾਨ ਪਹੁੰਚਣ ਦੇ ਖ਼ਤਰੇ ਨੂੰ ਦੇਖਦੇ ਹੋਏ, ਬਾਅਦ ਵਿਚ ਵਾਸਕੂਲਰ ਸਰਜਨ ਡਾ. ਸੱਯਦ ਵਾਹਿਦ ਅਤੇ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਐਸੋਸੀਏਟ ਡਾਇਰੈਕਟਰ ਡਾ. ਸੰਕਲਪ ਸ਼ਰਮਾ ਦੁਆਰਾ ਮਰੀਜ਼ ਦੀ ਜਾਂਚ ਕੀਤੀ ਗਈ। ਜਾਂਚ ਵਿਚ ਪਤਾ ਲੱਗਿਆ ਕਿ ਮਰੀਜ਼ ਨੂੰ ਲਗਭਗ 90 ਫ਼ੀਸਦੀ ਖੂਨ ਦੇ ਥੱਕੇ ਦੀ ਰੁਕਾਵਟ ਦੇ ਨਾਲ ਇੱਕ ਵੱਡਾ ‘ਪਲਮੋਨਰੀ ਐਮਬੋਲਿਜ਼ਮ’ ਸੀ, ਜਿਸ ਨਾਲ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਅਤੇ ਜਾਨਲੇਵਾ ਸਥਿਤੀ ਬਣਨ ਦਾ ਗੰਭੀਰ ਖ਼ਤਰਾ ਸੀ। ਉਚਿੱਤ ਸਿਸਟਮਿਕ ਥਰੋਮਬੋਲਿਟਿਕ ਥੈਰੇਪੀ ਤੋਂ ਬਾਅਦ ਡਾ. ਸੰਕਲਪ ਸ਼ਰਮਾ ਅਤੇ ਇੰਟਰਵੈਂਸ਼ਨਲ ਟੀਮ ਨੇ ਐਡਵਾਂਸਡ ਕੈਥੇਟਰ-ਆਧਾਰਿਤ ਥੈਰੇਪੀ (ਕੈਥੇਟਰ-ਡਾਇਰੈਕਟਡ ਥਰੋਮਬੋਲਿਸਿਸ ਅਤੇ ਮੈਕੇਨੀਕਲ ਐਮਬੋਲੇਕਟੋਮੀ) ਦੀ ਵਰਤੋਂ ਕੀਤੀ। ਫੇਫੜਿਆਂ ਤੱਕ ਖੂਨ ਦੇ ਥੱਕੇ ਪਹੁੰਚਣ ਦੇ ਖ਼ਤਰੇ ਨੂੰ ਘਟਾਉਣ ਲਈ ਇੱਕ ਇੰਫੀਰੀਅਰ ਵੇਨਾ ਕਾਵਾ ਫ਼ਿਲਟਰ ਵੀ ਲਗਾਇਆ ਗਿਆ।
ਪਿਛਲੀ ਖ਼ਬਰ ਪਰਸ ਰਾਮ ਨਗਰ ਵਿਚ ਟਾਵਰ ਲਗਾਉਣ ਦਾ ਵਿਰੋਧ ਕਰਨ ਵਾਲੇ ਲੋਕਾਂ ’ਤੇ ਦਰਜ ਕੀਤਾ ਮੁਕੱਦਮਾ ਰੱਦ ਕੀਤਾ ਜਾਵੇ- ਹਰਵਿੰਦਰ ਸ਼ਰਮਾ ਅਗਲੀ ਖ਼ਬਰ ਬਜ਼ੁਰਗ ਵਿਅਕਤੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।