20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਜੀਦਾ (ਬਠਿੰਡਾ) ਵਿਖੇ ਨਿਉਰ ਮਾਈਨਰ ਦੇ ਨਹਿਰੀ ਮੋਘੇ ਦਾ ਕੀਤਾ ਉਦਘਾਟਨ

ਗੋਨਿਆਣਾ, 19 ਅਗਸਤ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਜੀਦਾ ਵਿਖੇ ਅੱਜ ਨਹਿਰੀ ਮੋਘਾ ਬੁਰਜੀ 33885 ਖੱਬਾ ਨਿਉਰ ਮਾਈਨਰ ਪਿੰਡ ਜੀਦਾ ਅਧੀਨ ਆਉਂਦੇ ਅਤੇ ਹੋਰ 34 ਮੋਘਿਆਂ ਦਾ ਉਦਘਾਟਨ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਜਲ ਸਰੋਤ ਵਿਭਾਗ ਪੰਜਾਬ ਵਲੋਂ ਕੀਤਾ ਗਿਆ। ਉੱਕਤ ਮੋਘਿਆਂ ਦਾ ਖਰਚਾ 14.

ਸਨਿਚਰਵਾਰ, 1 ਅਗਸਤ, 2026 20-08-2026
ਗੋਨਿਆਣਾ, 19 ਅਗਸਤ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਜੀਦਾ ਵਿਖੇ ਅੱਜ ਨਹਿਰੀ ਮੋਘਾ ਬੁਰਜੀ 33885 ਖੱਬਾ ਨਿਉਰ ਮਾਈਨਰ ਪਿੰਡ ਜੀਦਾ ਅਧੀਨ ਆਉਂਦੇ ਅਤੇ ਹੋਰ 34 ਮੋਘਿਆਂ ਦਾ ਉਦਘਾਟਨ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਜਲ ਸਰੋਤ ਵਿਭਾਗ ਪੰਜਾਬ ਵਲੋਂ ਕੀਤਾ ਗਿਆ। ਉੱਕਤ ਮੋਘਿਆਂ ਦਾ ਖਰਚਾ 14.57 ਕਰੋੜ ਦਾ ਹੈ, ਜਿਸ ਵਿਚ ਖਾਲਿਆਂ ਦਾ ਨਵੀਨੀਕਰਣ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਹਜ਼ਾਰਾਂ ਕਿੱਲੋਮੀਟਰ ਜਲ ਚੈਨਲ (ਖਾਲ) ਬਣਾਇਆ ਗਿਆ ਹੈ, ਇਸ ਲੜੀ ਤਹਿਤ ਅੱਜ ਇੱਥੇ ਇਕ ਨਹਿਰ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਨਾਲ ਲਗਭੱਗ 500 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਇਸ ਹਲਕੇ ਦੇ 16 ਹੋਰ ਪਿੰਡਾਂ ਵਿਚ ਨਹਿਰਾਂ ਬਣਾਈਆਂ ਗਈਆਂ ਹਨ, ਜਿਸ ਨਾਲ ਲੱਗਭੱਗ 5453 ਏਕੜ ਜ਼ਮੀਨ ਨੂੰ ਵਾਧੂ ਨਹਿਰੀ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਗੋਇਲ ਨੇ ਕਿਹਾ ਕਿ ਪਹਿਲਾਂ ਲੱਗਭੱਗ 26 ਪ੍ਰਤੀਸ਼ਤ ਨਹਿਰੀ ਪਾਣੀ ਵਰਤਿਆ ਜਾਂਦਾ ਸੀ, ਹੁਣ 85 ਪ੍ਰਤੀਸ਼ਤ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਕੰਮ ਦੂਜੀਆਂ ਪਾਰਟੀਆਂ ਨੇ ਆਪਣੇ ਕਾਰਜਕਾਲ ਦੌਰਾਨ ਨਹੀਂ ਕੀਤਾ, ਉਹ ਪੰਜਾਬ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੌਰਾਨ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ: ਜਗਸੀਰ ਸਿੰਘ ਹਲਕਾ ਵਿਧਾਇਕ, ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ, ਬਲਕਾਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ, ਗੁਰਦਾਸ ਸਿੰਘ ਬਲਾਕ ਪ੍ਰਧਾਨ ਆਪ, ਅਮਨਦੀਪ ਸਿੰਘ ਐਸ ਡੀ ਐਮ ਬਠਿੰਡਾ, ਜਸਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਗੋਨਿਆਣਾ, ਰਜਨੀਸ਼ ਰਾਜੂ, ਰਾਕੇਸ਼ ਕੁਮਾਰ ਰੋਮਾਂ, ਸੰਦੀਪ ਕੁਮਾਰ ਬੋਨਾ ਸਮੇਤ ਪਾਰਟੀ ਦੇ ਅਨੇਕਾਂ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ 13 ਸਤੰਬਰ ਦੀ ਅਕਾਲੀ ਦਲ (ਬ) ਦੀ ਰੈਲੀ ’ਚ 20-25 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਵਿਵਸਥਾ ਹੋਵੇਗੀ ਅਗਲੀ ਖ਼ਬਰ ਰਾਮਪੁਰਾ ਫੂਲ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।