20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਰਤ ਅਮਰੀਕਾ ਵਪਾਰ ਸੰਧੀ ਖ਼ਿਲਾਫ਼ ਕਨਵੈਨਸ਼ਨ ਦੀ ਤਿਆਰੀ ਸਬੰਧੀ ਲੋਕ ਮੋਰਚਾ ਤੇ ਇਨਕਲਾਬੀ ਕੇਂਦਰ ਦੀ ਮੀਟਿੰਗ

ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ)- ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਭਾਰਤ ਅਮਰੀਕਾ ਵਪਾਰ ਵਾਰਤਾ ਖ਼ਿਲਾਫ਼ 18 ਅਗਸਤ ਨੂੰ ਬਰਨਾਲਾ ਵਿਖੇ ਕਰਵਾਈ ਜਾ ਰਹੀ ਕਨਵੈੱਨਸ਼ਨ ਦੀ ਤਿਆਰੀ ਤਹਿਤ ਅੱਜ ਤਲਵੰਡੀ ਸਾਬੋ ਵਿਖੇ ਮੀਟਿੰਗ ਕਰਵਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ઠ ਭਾਰਤ ਅਮਰੀਕਾ ਵਪਾਰ ਵਾਰਤਾ ਦੇ ਸਿਰੇ ਚੜ੍ਹਨ ਨਾਲ ਭਾਰਤ ਦੀ ਖੇਤੀ ਮੰਡੀ ਵਿਦੇਸ਼ੀ ਵਸਤਾਂ ਲਈ ਖੁੱਲ੍ਹ ਜਾਣੀ ਹੈ ਅਤੇ ਇਸ ਦੇ ਕਿਸਾਨਾਂ ਉੱਤੇ ਬਹੁਤ ਮਾਰੂ ਅਸਰ ਪੈਣੇ ਹਨ।

ਲੋਕ ਮੋਰਚੇ ਵਲੋਂ ਤਲਵੰਡੀ ਸਾਬੋ ‘ਚ ਕੀਤੀ ਮੀਟਿੰਗ ਦੀ ਤਸਵੀਰ। 20-08-2026
ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ)- ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਭਾਰਤ ਅਮਰੀਕਾ ਵਪਾਰ ਵਾਰਤਾ ਖ਼ਿਲਾਫ਼ 18 ਅਗਸਤ ਨੂੰ ਬਰਨਾਲਾ ਵਿਖੇ ਕਰਵਾਈ ਜਾ ਰਹੀ ਕਨਵੈੱਨਸ਼ਨ ਦੀ ਤਿਆਰੀ ਤਹਿਤ ਅੱਜ ਤਲਵੰਡੀ ਸਾਬੋ ਵਿਖੇ ਮੀਟਿੰਗ ਕਰਵਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ઠ ਭਾਰਤ ਅਮਰੀਕਾ ਵਪਾਰ ਵਾਰਤਾ ਦੇ ਸਿਰੇ ਚੜ੍ਹਨ ਨਾਲ ਭਾਰਤ ਦੀ ਖੇਤੀ ਮੰਡੀ ਵਿਦੇਸ਼ੀ ਵਸਤਾਂ ਲਈ ਖੁੱਲ੍ਹ ਜਾਣੀ ਹੈ ਅਤੇ ਇਸ ਦੇ ਕਿਸਾਨਾਂ ਉੱਤੇ ਬਹੁਤ ਮਾਰੂ ਅਸਰ ਪੈਣੇ ਹਨ। ਸਨਅਤੀ ਵਸਤਾਂ ਦੇ ਮਾਮਲੇ ਵਿਚ ਇਹ ਮੰਡੀ ਪਹਿਲਾਂ ਹੀ ਖੋਹਲੀ ਜਾ ਚੁੱਕੀ ਹੈ ਤੇ ਹੁਣ ਇਸ ਵਾਰਤਾ ਸਦਕਾ ਹੋਰ ਸਨਅਤੀ ਵਸਤਾਂ ਦੀ ਦਰਾਮਦ ਹੋਣੀ ਹੈ ਅਤੇ ਸਾਡੀ ਪਹਿਲਾਂ ਹੀ ਸੋਕੜੇ ਦਾ ਸ਼ਿਕਾਰ ਸਨਅਤ ਨੇ ਹੋਰ ਮਰੁੰਡੇ ਜਾਣਾ ਹੈ। ਨਾ ਸਿਰਫ਼ ਭਾਰਤੀ ਉਤਪਾਦਕਾਂ ਉੱਤੇ ਸਗੋਂ ਖਪਤਕਾਰਾਂ ਉੱਤੇ ਵੀ ਵਿਦੇਸ਼ੀ ਵਸਤਾਂ ਦੀ ਦਰਾਮਦ ਨੇ ਵੱਡੇ ਅਸਰ ਪਾਉਣੇ ਹਨ। ਪਹਿਲਾਂ ਖੇਤੀ ਖੇਤਰ ਅੰਦਰ ਸੇਬਾਂ ਦੀ ਦਰਾਮਦ ਨੇ ਹਿਮਾਚਲ ਅਤੇ ਕਸ਼ਮੀਰ ਦੇ ਸੇਬ ਉਤਪਾਦਕਾਂ ਉੱਤੇ ਬੇਹੱਦ ਮਾਰੂ ਅਸਰ ਪਾਇਐ ਹੁਣ ਮੱਕੀ ਅਤੇ ਹੋਰ ਫ਼ਸਲੀ ਵਸਤਾਂ ਦੀ ਦਰਾਮਦ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਕਿਸਾਨਾਂ ਨੂੰ ਵੀ ਕੰਗਾਲੀ ਦੇ ਮੂੰਹ ਧੱਕਣਾ ਹੈ ਤੇ ਭਾਰਤ ਦੇ ਖੇਤੀ ਸੰਕਟ ਨੂੰ ਹੋਰ ਵਿਸ਼ਾਲ ਕਰਨਾ ਹੈ। ਆਗੂਆਂ ਨੇ ਕਿਹਾ ਕਿ ਇਹ ਸਮਝੌਤਾ ਵਾਰਤਾ ਪੂਰੀ ਤਰ੍ਹਾਂ ਸਾਮਰਾਜੀ ਦਬਾਅ ਅੱਗੇ ਲਿਫਕੇ ਅਤੇ ਦੇਸ਼ ਦੇ ਹਿੱਤਾਂ ਨੂੰ ਦਾਅ ਉੱਤੇ ਲਾ ਕੇ ਕੀਤੀ ਜਾ ਰਹੀ ਹ ੈ।ਤੇਲ ਦੀ ਦਰਾਮਦ ਦੇ ਮਾਮਲੇ ਵਿਚ ਭਾਰਤ ਉੱਤੇ ਆਇਦ ਪਾਬੰਦੀਆਂ ਅਤੇ ਅਮਰੀਕਾ ਵਲੋਂ ਪਾਇਆ ਜਾ ਰਿਹਾ ਦਬਾਅ ਇਸ ਸੰਧੀ ਦਾ ਹੀ ਇੱਕ ਜੁੜਵਾਂ ਹਿੱਸਾ ਹੈ। ਇਸ ਲਈ ਲੋਕਾਂ ਨੂੰ ਇਸ ਹੋਣ ਜਾ ਰਹੀ ਸੰਧੀ ਖ਼ਿਲਾਫ਼ ਵੱਡੀ ਲਾਮਬੰਦੀ ਕਰਨ ਅਤੇ ਇਸ ਨੂੰ ਠੱਲ੍ਹਣ ਲਈ ਨਿੱਤਰਨਾ ਚਾਹੀਦੈ। ਇਸ ਮੌਕੇ ਲੋਕਾਂ ਨੂੰ ਬਰਨਾਲਾ ਕਨਵੈੱਨਸ਼ਨ ‘ਚ ਪੁੱਜਣ ਦੀ ਅਪੀਲ ਵੀ ਕੀਤੀ ਗਈ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਸ. ਨਾਹਰ ਸਿੰਘ ਸਿੱਧੂ ਸੇਵਾਮੁਕਤ ਮੁੱਖ ਅਧਿਆਪਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।