18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ਼੍ਰੋ.ਅ.ਦਲ ਇੰਸਤਰੀ ਵਿੰਗ ਵਲੋਂ ਭਗਤਾ ਭਾਈਕਾ ਵਿਖੇ ‘ਤੀਆਂ ਤੀਜ ਦੀਆਂ’ ਸਮਾਗਮ

ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ ਗੁਰਵਿੰਦਰ ਕੌਰ ਭਗਤਾ ਦੀ ਅਗਵਾਈ ਹੇਠ ਸਥਾਨਕ ਸਿਤਾਰਾ ਪੈਲੇਸ ਵਿਖੇ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਸਮਾਗਮ ਦੌਰਾਨ ਡਾ: ਪ੍ਰਨੀਤ ਕੌਰ ਦਿਉਲ, ਸੁਖਦੇਵ ਕੌਰ ਗਰੇਵਾਲ, ਅਮਨਦੀਪ ਕੌਰ ਗਰੇਵਾਲ ਕੌਂਸਲਰ, ਚੈਰੀ ਬਾਲਾ ਗੋਇਲ ਕੌਂਸਲਰ, ਗੀਤਾ ਰਾਣੀ ਕੌਂਸਲਰ, ਮਨਜੀਤ ਕੌਰ ਸਿੱਧੂ ਕੌਂਲਸਰ, ਰਣਜੀਤ ਕੌਰ ਕੌਂਸਲਰ, ਚਰਨਜੀਤ ਕੌਰ ਪੁਰੀ ਕੌਂਸਲਰ ਵਲੋਂ ਵੀ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ।

ਹਾਕੀ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਸਿਕੰਦਰ ਸਿੰਘ ਮਲੂਕਾ, ਹਲਕਾ ਪ੍ਰਧਾਨ ਗੁਰਵਿੰਦਰ ਕੌਰ ਭਗਤਾ ਆਦਿ। ਤਸਵੀਰ: ਸੁਖਪਾਲ ਸਿੰਘ ਸੋਨੀ 18-08-2026
ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ ਗੁਰਵਿੰਦਰ ਕੌਰ ਭਗਤਾ ਦੀ ਅਗਵਾਈ ਹੇਠ ਸਥਾਨਕ ਸਿਤਾਰਾ ਪੈਲੇਸ ਵਿਖੇ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਸਮਾਗਮ ਦੌਰਾਨ ਡਾ: ਪ੍ਰਨੀਤ ਕੌਰ ਦਿਉਲ, ਸੁਖਦੇਵ ਕੌਰ ਗਰੇਵਾਲ, ਅਮਨਦੀਪ ਕੌਰ ਗਰੇਵਾਲ ਕੌਂਸਲਰ, ਚੈਰੀ ਬਾਲਾ ਗੋਇਲ ਕੌਂਸਲਰ, ਗੀਤਾ ਰਾਣੀ ਕੌਂਸਲਰ, ਮਨਜੀਤ ਕੌਰ ਸਿੱਧੂ ਕੌਂਲਸਰ, ਰਣਜੀਤ ਕੌਰ ਕੌਂਸਲਰ, ਚਰਨਜੀਤ ਕੌਰ ਪੁਰੀ ਕੌਂਸਲਰ ਵਲੋਂ ਵੀ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਲੋਕ ਬੋਲੀਆਂ, ਗਿੱਧਾ ਆਦਿ ਰਾਹੀ ਮਹਿਲਾਵਾਂ ਵਲੋਂ ਮਨੋਰੰਜਨ ਕੀਤਾ ਗਿਆ। ਸ. ਮਲੂਕਾ ਨੇ ਕਿਹਾ ਕਿ ਪੁਰਾਤਨ ਸੱਭਿਆਚਾਰ ਪੰਜਾਬੀਆਂ ਦੀ ਜ਼ਿੰਦਗੀ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਸਾਉਣ ਮਹੀਨੇ ਲੱਗਣ ਵਾਲੀਆਂ ਤੀਆਂ ਦੌਰਾਨ ਵਿਆਹੁਤਾ ਲੜਕੀਆਂ ਆਪਣੇ ਪੇਕੇ ਪਿੰਡ ਆਉਂਦੀਆਂ ਸਨ, ਫਿਰ ਤੀਆਂ ਦੇ ਮੇਲੇ ਬਹਾਨੇ ਉਹ ਆਪਣੀਆਂ ਸਖੀਆਂ ਨਾਲ ਜਿੰਦਗੀ ਦੇ ਪਲ ਸਾਂਝੇ ਕਰਦੀਆਂ ਸਨ। ਸ. ਮਲੂਕਾ ਨੇ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੁੜਣ ਅਤੇ ਮਾਪਿਆਂ ਨੂੰ ਆਪਣੇ ਬੱਚੇ ਸੱਭਿਆਚਾਰ ਨਾਲ ਜੋੜਣ ਦੀ ਅਪੀਲ ਕੀਤੀ। ਹਲਕਾ ਪ੍ਰਧਾਨ ਗੁਰਵਿੰਦਰ ਕੌਰ ਭਗਤਾ ਵਲੋਂ ਸਮਾਗਮ ਦੌਰਾਨ ਵਿਸ਼ੇਸ਼ ਸਹਿਯੋਗ ਦੇਣ ਵਾਲੇ ਅਤੇ ਹਾਜ਼ਰੀਨ ਸ਼ਖਸੀਅਤਾਂ, ਮਹਿਲਾਵਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਸਾਬਕਾ ਮੰਤਰੀ ਮਲੂਕਾ ਵਲੋਂ ਬਾਬਾ ਗੁਰਦੀਪ ਸਿੰਘ ਹਾਕੀ ਕੋਚ ਦੀ ਅਗਵਾਈ ਹੇਠ ਚੱਲ੍ਹ ਰਹੀ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈਕਾ ਦੀਆਂ ਖਿਡਾਰਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਥਾਨਿਕ ਅਕਾਲੀ ਆਗੂਆਂ ਵਲੋਂ ਸਾਬਕਾ ਮੰਤਰੀ ਮਲੂਕਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਣ ਮੈਡਮ ਅੰਮ੍ਰਿਤਪਾਲ ਕਲੇਰ (ਲੇਖਕ) ਵਲੋਂ ਬਾਖੂਬੀ ਨਾਲ ਅਦਾ ਕੀਤਾ ਗਿਆ। ਇਸ ਸਮੇਂ ਪਰਮਜੀਤ ਕੌਰ ਬਰਾੜ, ਜਸਵੀਰ ਕੌਰ ਭਗਤਾ, ਸੁੱਖੀ ਸੁਖਾਨੰਦ, ਪਰਮਜੀਤ ਕੌਰ ਜਲਾਲ, ਰੁਪਿੰਦਰ ਕੌਰ ਕੋਠਾ, ਸੁਰਜੀਤ ਕੌਰ ਧਾਲੀਵਾਲ, ਰਾਜ ਕੌਰ ਭਗਤਾ ਸਮੇਂ ਵੱਡੀ ਗਿਣਤੀ ਵਿਚ ਮਹਿਲਾਵਾਂ ਵਲੋਂ ਸ਼ਮੂਲੀਅਤ ਕੀਤੀ ਗਈ।
ਪਿਛਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵਲੋਂ ਸੂਬਾ ਪੱਧਰੀ ‘ਮਜ਼ਦੂਰ ਅਧਿਕਾਰ ਕਨਵੈਨਸ਼ਨ’ ਲੁਧਿਆਣਾ ਦੀ ਸਾਂਝੀ ਮੀਟਿੰਗ ’ ਚ ਵੱਡੇ ਸੰਘ... ਅਗਲੀ ਖ਼ਬਰ ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ’ਚ ਅਜ਼ਾਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।