18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਪੂਰਨ ਤੌਰ ’ਤੇ ਕਲਮ ਛੋੜ ਹੜਤਾਲ ਸ਼ੁਰੂ

ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਐੱਨ. ਐੱਚ.

ਅਜੀਤ ਡੈਸਕ 18-08-2026
ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਅਣਮਿੱਥੇ ਸਮੇਂ ਲਈ ਪੂਰਨ ਤੌਰ ’ਤੇ ਕਲਮ ਛੋੜ ਹੜਤਾਲ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਹੜਤਾਲ ਕਾਰਨ ਅੱਜ ਜਿਥੇ ਸਿਹਤ ਵਿਭਾਗ ਦੇ ਕੰਮ ਕਾਜ ਉਪਰ ਅਸਰ ਪਿਆ ਹੈ, ਉਥੇ ਲੋਕਾਂ ਨੂੰ ਵੀ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪਿਆ। ਯੂਨੀਅਨ ਵਲੋਂ ਸਥਾਨਕ ਐਸਐਮਓ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ ਗਿਆ। ਯੂਨੀਅਨ ਦੇ ਆਗੂ ਅਵਨੀਸ਼ ਕੁਮਾਰ, ਪਰਮਜੀਤ ਕੌਰ, ਜਸਵੀਰ ਕੌਰ ਨੇ ਦੱਸਿਆ ਕਿ ਐਨ. ਐਚ. ਐਮ. ਬੁਲਾਈ ਯੂਨੀਅਨ ਪੰਜਾਬ ਦੀ ਵਿਭਾਗ ਨਾਲ 14 ਅਗਸਤ ਨੂੰ ਹੋਈ ਮੀਟਿੰਗ ਅਨੁਸਾਰ ਵਿਭਾਗ ਵਲੋਂ ਐਨ.ਐਚ.ਐਮ ਬੁਲਾਈ ਪੰਜਾਬ ਦੀਆਂ ਮੰਗਾਂ ਦਾ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ, ਜਿਸ ਕਰਕੇ ਸਾਰੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਪ੍ਰਤੀ ਰਵਈਏ ਕਰਕੇ ਅੱਜ 17 ਤੋਂ 24 ਅਗਸਤ 2026 ਤੱਕ ਐਨ. ਐਚ. ਐਮ. ਪੰਜਾਬ ਦੇ ਸਾਰੇ ਕਰਮਚਾਰੀਆਂ ਵਲੋਂ ਉਨ੍ਹਾਂ ਨਾਲ ਸਬੰਧਿਤ ਕਲੈਰੀਕਲ/ਪੈਰਾਮੈਡੀਕਲ/ ਮੈਡੀਕਲ/ ਮੀਟਿੰਗਾਂ ਟਰੇਨਿੰਗ/ਹਰ ਤਰ੍ਹਾਂ ਦਾ ਕੰਮਰਿਪੋਰਟਿੰਗ ਬੰਦ ਕਰਕੇ ਕਲਮ ਛੋੜ ਹੜਤਾਲ/ਕੰਪਿਊਟਰ ਬੰਦ ਹੜਤਾਲ ਕਰਦੇ ਹੋਏ ਸਿਵਲ ਸਰਜਨ, ਐਸ.ਐਮ.ਓ ਦਫਤਰਾਂ ਦੇ ਬਾਹਰਧਰਨਾ/ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾ ਸਕਦਾ ਹੈ। ਪਿਛਲੇ ਸਾਢੇ ਚਾਰ ਸਾਲ ਤੋਂ ਵਾਰ-ਵਾਰ ਬੇਸਿੱਟਾਂ ਰਹੀਆਂ ਮੀਟਿੰਗਾਂ ਦੇ ਰੋਜ਼ ਵਜੋਂ ਇਸ ਹੜ੍ਹਤਾਲ ਦੇ ਨਾਲ ਜੇਕਰ ਕੋਈ ਵਿਭਾਗੀ ਖੱਲਲ ਪੈਦਾ ਹੁੰਦਾ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਉੱਚ-ਅਧਿਕਾਰੀਆਂ ਦੀ ਹੋਵੇਗੀ। ਇਸ ਸਮੇਂ ਹਰਦੀਪ ਚੰਦ, ਮਨਜਿੰਦਰ ਸ਼ਰਮਾ, ਰਾਕੇਸ਼ ਕੁਮਾਰ, ਸੋਨੀਆ ਬਾਂਸਲ, ਕੁਲਵਿੰਦਰ ਸਿੰਘ ਬਲਾਕ ਭਗਤਾ ਜ਼ਿਲ੍ਹਾ ਬਠਿੰਡਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਨਿਆਣਾ ਐੱਨ.ਐੱਚ.ਐੱਮ. ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ, ਲਗਾਇਆ ਧਰਨਾ ਅਗਲੀ ਖ਼ਬਰ ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।